Punjab Job: ਸਿੱਖਿਆ ਵਿਭਾਗ, ਪੰਜਾਬ ਨੇ ਹਾਲ ਹੀ ਵਿੱਚ ਮਾਸਟਰ ਕਾਡਰ ਦੀਆਂ ਅਸਾਮੀਆਂ ਲਈ ਭਰਤੀ ਜਾਰੀ ਕੀਤੀ ਸੀ। ਇਸ ਭਰਤੀ ਮੁਹਿੰਮ ਰਾਹੀਂ ਕੁੱਲ 4161 ਅਸਾਮੀਆਂ ਭਰੀਆਂ ਜਾਣੀਆਂ ਹਨ। ਪੰਜਾਬ ਦੇ ਨੌਜਵਾਨਾਂ ਲਈ ਇਸ ਸਬੰਧੀ ਤਾਜ਼ਾ ਤੇ ਚੰਗੀ ਸੂਚਨਾ ਇਹ ਹੈ ਕਿ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਧਾ ਦਿੱਤੀ ਗਈ ਹੈ। ਇਸ ਲਈ ਇੱਛੁਕ ਤੇ ਯੋਗ ਉਮੀਦਵਾਰ ਅਜੇ ਵੀ ਅਪਲਾਈ ਕਰ ਸਕਦੇ ਹਨ। ਪੰਜਾਬ ਮਾਸਟਰ ਕਾਡਰ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਹੁਣ ਵਧਾ ਕੇ 10 ਮਾਰਚ 2022 ਕਰ ਦਿੱਤੀ ਗਈ ਹੈ।


ਆਨਲਾਈਨ ਅਪਲਾਈ -


ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਮਾਸਟਰ ਕਾਡਰ ਦੀਆਂ ਅਸਾਮੀਆਂ ਲਈ ਇਸ ਭਰਤੀ ਲਈ ਅਰਜ਼ੀਆਂ ਆਨਲਾਈਨ ਹੀ ਦਿੱਤੀਆਂ ਜਾ ਸਕਦੀਆਂ ਹਨ। ਇਸ ਲਈ ਤੁਹਾਨੂੰ ਪੰਜਾਬ ਸਿੱਖਿਆ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ, ਜਿਸ ਦਾ ਪਤਾ  - educationrecruitmentboard.com ਹੈ।


ਕੌਣ ਕਰ ਸਕਦਾ ਅਪਲਾਈ -


ਪੰਜਾਬ ਸਿੱਖਿਆ ਵਿਭਾਗ ਦੀਆਂ ਇਨ੍ਹਾਂ ਅਸਾਮੀਆਂ ਲਈ ਉਹ ਉਮੀਦਵਾਰ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ ਗ੍ਰੈਜੂਏਸ਼ਨ ਦੇ ਨਾਲ-ਨਾਲ ਬੀ.ਐੱਡ ਦੀ ਡਿਗਰੀ ਕੀਤੀ ਹੋਵੇ। ਜੇਕਰ ਉਮਰ ਸੀਮਾ ਦੀ ਗੱਲ ਕਰੀਏ ਤਾਂ ਇਨ੍ਹਾਂ ਅਹੁਦਿਆਂ ਲਈ ਵੱਧ ਤੋਂ ਵੱਧ ਉਮਰ ਸੀਮਾ 37 ਸਾਲ ਹੋਣੀ ਚਾਹੀਦੀ ਹੈ। ਵਿਸਥਾਰ ਵਿੱਚ ਜਾਣਨ ਲਈ ਤੁਸੀਂ ਅਧਿਕਾਰਤ ਵੈੱਬਸਾਈਟ 'ਤੇ ਦਿੱਤੇ ਨੋਟਿਸ ਨੂੰ ਦੇਖ ਸਕਦੇ ਹੋ।


ਅਸਾਮੀਆਂ ਦਾ ਵੇਰਵਾ -


ਪੰਜਾਬ ਸਿੱਖਿਆ ਵਿਭਾਗ ਵਿੱਚ ਇਨ੍ਹਾਂ ਅਸਾਮੀਆਂ ਦਾ ਵੇਰਵਾ ਇਸ ਪ੍ਰਕਾਰ ਹੈ।


ਗਣਿਤ - 912 ਅਸਾਮੀਆਂ


ਵਿਗਿਆਨ – 859 ਅਸਾਮੀਆਂ


ਹਿੰਦੀ - 240 ਪੋਸਟਾਂ


ਪੰਜਾਬੀ – 534 ਅਸਾਮੀਆਂ


ਸਮਾਜਿਕ ਵਿਗਿਆਨ – 633 ਅਸਾਮੀਆਂ


ਅੰਗਰੇਜ਼ੀ - 790


ਅਰਜ਼ੀ ਦੀ ਫੀਸ -


ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਜਨਰਲ ਵਰਗ ਲਈ ਅਰਜ਼ੀ ਫੀਸ 1000 ਰੁਪਏ ਹੈ। ਜਦੋਂ ਕਿ ਰਾਖਵੀਂ ਸ਼੍ਰੇਣੀ ਲਈ ਫੀਸ 500 ਰੁਪਏ ਰੱਖੀ ਗਈ ਹੈ। ਵਿਸਥਾਰ ਵਿੱਚ ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।



ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੀ ਮੁੜ ਤਿਆਰੀ, ਸੰਯੁਕਤ ਕਿਸਾਨ ਮੋਰਚਾ ਨੇ ਦਿੱਤੀ ਕੇਂਦਰ ਸਰਕਾਰ ਨੂੰ ਚੇਤਾਵਨੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI