NIRF Ranking 2024: ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਅੱਜ ਨੈਸ਼ਨਲ ਇੰਸਟੀਟਿਊਸ਼ਨਲ ਰੈਂਕਿੰਗ ਫਰੇਮਵਰਕ (NIRF) 2024 ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਭਾਰਤ ਮੰਡਪਮ ਵਿੱਚ ਕੀਤਾ। ਇਸ ਵਾਰ ਵੀ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਮਦਰਾਸ ਚੋਟੀ 'ਤੇ ਰਿਹਾ ਹੈ। ਤੁਸੀਂ ਇਸ ਰੈਂਕਿੰਗ ਨੂੰ ਅਧਿਕਾਰਤ ਵੈੱਬਸਾਈਟ nirfindia.org 'ਤੇ ਦੇਖ ਸਕਦੇ ਹੋ।



 


ਇਸ ਵਾਰ ਨੌਵੀਂ ਰੈਂਕਿੰਗ ਆਈ ਹੈ, ਜਿਸ ਵਿੱਚ 13 ਵੱਖ-ਵੱਖ ਸ਼੍ਰੇਣੀਆਂ ਵਿੱਚ ਉੱਚ ਸਿੱਖਿਆ ਸੰਸਥਾਵਾਂ ਦੀ ਰੈਂਕਿੰਗ ਹੁੰਦੀ ਹੈ। ਕੁੱਲ ਮਿਲਾ ਕੇ ਯੂਨੀਵਰਸਿਟੀ, ਕਾਲਜ, ਇੰਜਨੀਅਰਿੰਗ, ਮੈਨੇਜਮੈਂਟ, ਫਾਰਮੇਸੀ, ਲਾਅ, ਮੈਡੀਕਲ ਤੇ ਆਰਕੀਟੈਕਚਰ ਵਰਗਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਮੁੱਚੀ NIRF ਦਰਜਾਬੰਦੀ ਵਿੱਚ 10ਵੇਂ ਸਥਾਨ 'ਤੇ ਹੈ। IIT ਮਦਰਾਸ ਲਗਾਤਾਰ ਛੇਵੇਂ ਸਾਲ ਸਿਖਰ 'ਤੇ ਬਣਿਆ ਹੋਇਆ ਹੈ।


 






 


NIRF 2024 ਅਨੁਸਾਰ, IISc ਬੰਗਲੌਰ ਚੋਟੀ ਦੀਆਂ 5 ਯੂਨੀਵਰਸਿਟੀਆਂ ਦੀ ਸੂਚੀ ਵਿੱਚ ਪਹਿਲੇ ਸਥਾਨ 'ਤੇ ਹੈ। JNU ਦੂਜੇ ਸਥਾਨ 'ਤੇ, ਜਾਮੀਆ ਮਿਲੀਆ ਇਸਲਾਮੀਆ ਤੀਜੇ, ਮਨੀਪਾਲ ਯੂਨੀਵਰਸਿਟੀ ਚੌਥੇ ਤੇ BHU ਪੰਜਵੇਂ ਸਥਾਨ 'ਤੇ ਹੈ। 


ਏਮਜ਼ ਦਿੱਲੀ ਮੈਡੀਕਲ ਅਧਿਐਨ ਲਈ ਸਭ ਤੋਂ ਸਰਵੋਤਮ ਰਿਹਾ ਹੈ। ਆਈਆਈਟੀ ਰੁੜਕੀ ਆਰਕੀਟੈਕਚਰ ਲਈ ਸਿਖਰ 'ਤੇ ਹੈ। ਜੇਕਰ ਫਾਰਮੇਸੀ ਦੀ ਗੱਲ ਕਰੀਏ ਤਾਂ ਜਾਮੀਆ ਹਮਦਰਦ ਯੂਨੀਵਰਸਿਟੀ ਸਿਖਰ 'ਤੇ ਹੈ। 


NIRF 2024 ਅਨੁਸਾਰ IIM ਅਹਿਮਦਾਬਾਦ ਭਾਰਤ ਵਿੱਚ ਸਭ ਤੋਂ ਵਧੀਆ ਪ੍ਰਬੰਧਨ ਸੰਸਥਾਨ ਹੈ। ਜਦੋਂਕਿ IISc ਬੰਗਲੌਰ ਨੂੰ ਚੋਟੀ ਦੀ ਭਾਰਤੀ ਯੂਨੀਵਰਸਿਟੀ ਵਜੋਂ ਚੁਣਿਆ ਗਿਆ ਹੈ। IIT ਮਦਰਾਸ ਨੂੰ ਚੋਟੀ ਦੀ ਇੰਜੀਨੀਅਰਿੰਗ ਸੰਸਥਾ ਵਜੋਂ ਚੁਣਿਆ ਗਿਆ ਹੈ।




ਇਨ੍ਹਾਂ ਤੋਂ ਇਲਾਵਾ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਨੂੰ ਦੇਸ਼ ਦਾ ਚੋਟੀ ਦਾ ਕਾਲਜ ਐਲਾਨਿਆ ਗਿਆ ਹੈ। ਇਸ ਸਾਲ ਕੁੱਲ 10,885 ਸੰਸਥਾਵਾਂ ਨੇ NIRF 2024 ਲਈ ਅਪਲਾਈ ਕੀਤਾ ਸੀ।



ਇਹ ਸੰਸਥਾਵਾਂ ਸਮੁੱਚੀ ਸ਼੍ਰੇਣੀ ਵਿੱਚ ਸਿਖਰ 'ਤੇ ਹਨ



ਆਈਆਈਟੀ ਮਦਰਾਸ
IISc ਬੈਂਗਲੁਰੂ
ਆਈਆਈਟੀ ਮੁੰਬਈ
ਆਈਆਈਏ ਦਿੱਲੀ
ਆਈਆਈਟੀ ਕਾਨਪੁਰ
ਏਮਜ਼ ਦਿੱਲੀ
IIT ਖੜਗਪੁਰ
IIT ਰੁੜਕੀ ਰੁੜਕੀ
IIT ਗੁਹਾਟੀ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU)



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Education Loan Information:

Calculate Education Loan EMI