Central Bank of India Recruitment 2024: ਬਹੁਤ ਸਾਰੇ ਯੁਵਾ ਬੱਚੇ ਬੈਂਕਿੰਗ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਉਣ ਦਾ ਸੁਫ਼ਨਾ ਦੇਖ ਰਹੇ ਹਨ। ਜੇਕਰ ਤੁਹਾਡੇ ਕੋਲ ਗ੍ਰੈਜੂਏਟ ਡਿਗਰੀ ਹੈ ਜਾਂ ਫਿਰ ਤੁਸੀਂ ਤੁਹਾਡੀ ਗ੍ਰੈਜੂਏਟ ਦੀ ਡਿਗਰੀ ਪੂਰੀ ਹੋਣ ਵਾਲੀ ਹੈ ਤਾਂ ਤੁਹਾਡੇ ਲਈ ਇਹ ਸੁਨਹਿਰੀ ਮੌਕਾ ਹੈ। ਦਰਅਸਲ, ਸੈਂਟਰਲ ਬੈਂਕ ਵਿੱਚ 3000 ਅਪ੍ਰੈਂਟਿਸ ਪੋਸਟਾਂ ਲਈ ਅਰਜ਼ੀ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 10 ਮਾਰਚ ਸੀ, ਜਿਸ ਨੂੰ ਹੁਣ ਵਧਾ ਦਿੱਤਾ ਗਿਆ ਹੈ। ਜਿਹੜੇ ਉਮੀਦਵਾਰ ਇਸ ਸਮਾਂ-ਸੀਮਾ ਦੇ ਅੰਦਰ ਅਰਜ਼ੀ ਦੇਣ ਤੋਂ ਖੁੰਝ ਗਏ ਹਨ, ਉਨ੍ਹਾਂ ਕੋਲ ਫਾਰਮ ਭਰਨ ਦਾ ਇੱਕ ਹੋਰ ਮੌਕਾ ਹੈ।
ਸੈਂਟਰਲ ਬੈਂਕ ਆਫ਼ ਇੰਡੀਆ ਵਿੱਚ ਅਪ੍ਰੈਂਟਿਸ ਦੀਆਂ ਅਸਾਮੀਆਂ ਲਈ ਬਿਨੈ ਕਰਨ ਦੇ ਚਾਹਵਾਨ ਉਮੀਦਵਾਰ ਹੁਣ 27 ਮਾਰਚ, 2024 ਤੱਕ ਬਿਨੈ-ਪੱਤਰ ਫਾਰਮ ਭਰ ਸਕਦੇ ਹਨ ਅਤੇ ਜਮ੍ਹਾਂ ਕਰ ਸਕਦੇ ਹਨ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੀਬੀਆਈ ਭਰਤੀ ਲਈ ਅਰਜ਼ੀ ਦੇਣ ਤੋਂ ਪਹਿਲਾਂ ਪੂਰੀ ਭਰਤੀ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹ ਲੈਣ।
Central Bank of India Recruitment 2024: ਕੋਈ ਵੀ ਗ੍ਰੈਜੂਏਟ ਅਪਲਾਈ ਕਰ ਸਕਦਾ ਹੈ
ਕਿਸੇ ਵੀ ਸਟ੍ਰੀਮ ਦੇ ਗ੍ਰੈਜੂਏਟ ਉਮੀਦਵਾਰ ਸੈਂਟਰਲ ਬੈਂਕ ਦੀ ਇਸ ਖਾਲੀ ਥਾਂ ਲਈ ਅਰਜ਼ੀ ਦੇ ਸਕਦੇ ਹਨ। ਬਿਨੈਕਾਰ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰਾਂ ਨੂੰ ਅਰਜ਼ੀ ਦੇਣ ਤੋਂ ਪਹਿਲਾਂ ਨੋਟੀਫਿਕੇਸ਼ਨ ਪੜ੍ਹਨਾ ਚਾਹੀਦਾ ਹੈ।
Central Bank of India Recruitment 2024: ਅਰਜ਼ੀ ਦੀ ਫੀਸ
PWBD ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 400 ਰੁਪਏ ਹੈ। SC/ST/ਸਾਰੇ ਮਹਿਲਾ ਉਮੀਦਵਾਰਾਂ/EWS ਲਈ ਅਰਜ਼ੀ ਫੀਸ 600 ਰੁਪਏ ਹੈ। ਬਾਕੀ ਸਾਰੇ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 800 ਰੁਪਏ ਹੈ।
ਇੰਝ ਕਰੋ ਅਪਲਾਈ
- ਅਧਿਕਾਰਤ ਵੈੱਬਸਾਈਟ nats.education.gov.in 'ਤੇ ਜਾਓ।
- ਪੋਰਟਲ 'ਤੇ ਆਪਣੇ ਆਪ ਨੂੰ ਰਜਿਸਟਰ ਕਰੋ ਅਤੇ ਅਰਜ਼ੀ ਦੇ ਨਾਲ ਅੱਗੇ ਵਧੋ।
- 'Apply Against Advertised Vacancy' 'ਤੇ ਜਾਓ ਅਤੇ 'Sentral Bank of India ਦੇ ਨਾਲ ਅਪ੍ਰੈਂਟਿਸਸ਼ਿਪ' ਦੀ ਖੋਜ ਕਰੋ।
- 'apply ਕਰੋ' ਬਟਨ 'ਤੇ ਕਲਿੱਕ ਕਰੋ ਅਤੇ ਲੌਗਇਨ ਕਰੋ।
- ਫਾਰਮ ਭਰੋ, ਦਸਤਾਵੇਜ਼ ਅਪਲੋਡ ਕਰੋ, ਫੀਸ ਦਾ ਭੁਗਤਾਨ ਕਰੋ ਅਤੇ ਜਮ੍ਹਾਂ ਕਰੋ।
- ਇੱਕ ਕਾਪੀ ਡਾਊਨਲੋਡ ਕਰੋ ਅਤੇ ਸਹੀ ਢੰਗ ਨਾਲ ਭਰੇ ਫਾਰਮ ਦਾ ਪ੍ਰਿੰਟਆਊਟ ਲਓ।
Education Loan Information:
Calculate Education Loan EMI