Staff Nurse Recruitment 2023: ਨੈਸ਼ਨਲ ਹੈਲਥ ਮਿਸ਼ਨ (NHM), 'ਚ ਸਟਾਫ ਨਰਸ ਦੀਆਂ ਅਸਾਮੀਆਂ ਠੇਕੇ ਦੇ ਅਧਾਰ 'ਤੇ ਭਰਤੀ ਕੀਤੀਆਂ ਜਾ ਰਹੀਆਂ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ nhm.assam.gov.in ਰਾਹੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 22 ਦਸੰਬਰ, 2023 ਹੈ।
NHM ਅਸਾਮ ਸਟਾਫ ਨਰਸ ਉਮਰ ਸੀਮਾ: ਰਾਸ਼ਟਰੀ ਸਿਹਤ ਮਿਸ਼ਨ, ਦੀ ਇਸ ਭਰਤੀ ਮੁਹਿੰਮ ਦਾ ਉਦੇਸ਼ ਸੰਗਠਨ ਵਿੱਚ ਕੁੱਲ 400 ਅਸਾਮੀਆਂ ਨੂੰ ਭਰਨਾ ਹੈ। ਸਟਾਫ ਨਰਸ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਸੀਮਾ 01 ਅਪ੍ਰੈਲ, 2023 ਨੂੰ ਵੱਧ ਤੋਂ ਵੱਧ 43 ਸਾਲ ਹੋਣੀ ਚਾਹੀਦੀ ਹੈ।
NHM ਸਟਾਫ ਨਰਸ ਵਿਦਿਅਕ ਯੋਗਤਾ ਉਮੀਦਵਾਰ ਨੈਸ਼ਨਲ ਹੈਲਥ ਮਿਸ਼ਨ, ਅਸਾਮ ਵਿੱਚ ਸਟਾਫ ਨਰਸ ਦੀਆਂ ਅਸਾਮੀਆਂ ਲਈ ਬਿਨੈ ਕਰਨ ਵਿੱਚ ਦਿਲਚਸਪੀ ਰੱਖਦੇ ਹਨ, ਉਨ੍ਹਾਂ ਕੋਲ ਬੀ.ਐਸ.ਸੀ. ਨਰਸਿੰਗ/ਜੀਐਨਐਮ ਕੋਰਸ ਕਿਸੇ ਮਾਨਤਾ ਪ੍ਰਾਪਤ ਨਰਸਿੰਗ ਸਕੂਲ ਜਾਂ ਇੰਡੀਅਨ ਨਰਸਿੰਗ ਕੌਂਸਲ ਦੁਆਰਾ ਮਾਨਤਾ ਪ੍ਰਾਪਤ ਸੰਸਥਾ ਤੋਂ ਹੋਣਾ ਚਾਹੀਦਾ ਹੈ। ਦੱਸ ਦਈਏ ਇਹ ਨੌਕਰੀਆਂ ਅਸਾਮ ਰਾਜ ਵਿੱਚ ਨਿਕਲੀਆਂ ਹਨ। ਇਸ ਤੋਂ ਇਲਾਵਾ "ਅਸਾਮ ਨਰਸ ਮਿਡਵਾਈਵਜ਼ ਅਤੇ ਹੈਲਥ ਵਿਜ਼ਿਟਰਜ਼ ਕੌਂਸਲ" ਨਾਲ ਰਜਿਸਟਰ ਹੋਣਾ ਲਾਜ਼ਮੀ ਹੈ।
ਹੋਰ ਪੜ੍ਹੋ : ਸਵੇਰੇ ਖਾਲੀ ਪੇਟ ਦੁੱਧ-ਕੇਲੇ ਦੀ ਬਜਾਏ ਦਹੀਂ ਕੇਲਾ ਖਾਓ, ਮਿਲਣਗੇ ਗਜ਼ਬ ਦੇ ਫਾਇਦੇ
NHM ਅਸਾਮ ਸਟਾਫ ਨਰਸ ਲਈ ਅਰਜ਼ੀ ਕਿਵੇਂ ਦੇਣੀ ਹੈ
- ਸਭ ਤੋਂ ਪਹਿਲਾਂ NHM, Assam nhm.assam.gov.in ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
- ਹੋਮ ਪੇਜ 'ਤੇ ਭਰਤੀ ਲਿੰਕ 'ਤੇ ਕਲਿੱਕ ਕਰੋ।
- ਹੁਣ ਇੱਕ ਨਵਾਂ ਪੰਨਾ ਖੁੱਲ੍ਹੇਗਾ ਜਿੱਥੇ ਉਮੀਦਵਾਰਾਂ ਨੂੰ ਆਨਲਾਈਨ ਐਪਲੀਕੇਸ਼ਨ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ।
- ਆਪਣੇ ਲੋੜੀਂਦੇ ਵੇਰਵੇ ਦਰਜ ਕਰੋ ਅਤੇ ਆਪਣੇ ਆਪ ਨੂੰ ਰਜਿਸਟਰ ਕਰੋ।
- ਹੁਣ ਅਰਜ਼ੀ ਫਾਰਮ ਭਰੋ ਅਤੇ ਅਰਜ਼ੀ ਫੀਸ ਦਾ ਭੁਗਤਾਨ ਕਰੋ।
- ਸਬਮਿਟ 'ਤੇ ਕਲਿੱਕ ਕਰੋ ਅਤੇ ਪੇਜ ਨੂੰ ਡਾਊਨਲੋਡ ਕਰੋ।
- ਹੋਰ ਲੋੜ ਲਈ ਇਸ ਦੀ ਹਾਰਡ ਕਾਪੀ ਆਪਣੇ ਕੋਲ ਰੱਖੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Education Loan Information:
Calculate Education Loan EMI