Raksha Bandhan: ਰੱਖੜੀ ਦਾ ਤਿਉਹਾਰ ਆਉਣ ਵਾਲਾ ਹੈ। ਜਿਹੜੇ ਲੋਕ ਨੌਕਰੀ ਅਤੇ ਰੋਜ਼ੀ-ਰੋਟੀ ਲਈ ਘਰ ਛੱਡ ਕੇ ਦੂਜੇ ਸ਼ਹਿਰਾਂ ਦੇ ਵਿੱਚ ਨੌਕਰੀ ਕਰ ਰਹੇ ਹਨ, ਉਹ ਚਾਹੁੰਦੇ ਹਨ ਕਿ ਕਿਸੇ ਤਰ੍ਹਾਂ ਆਪਣੇ ਭਰਾ ਜਾਂ ਭੈਣ ਤੱਕ ਪਹੁੰਚ ਕੇ ਘੱਟੋ-ਘੱਟ ਇੱਕ ਦਿਨ ਉਨ੍ਹਾਂ ਨਾਲ ਬਿਤਾਉਣਾ ਚਾਹੁੰਦੇ ਹਨ। ਅਜਿਹਾ ਕਰਨ ਲਈ ਉਨ੍ਹਾਂ ਨੂੰ ਦਫਤਰ ਤੋਂ ਛੁੱਟੀ ਲੈਣੀ ਪਵੇਗੀ ਪਰ ਇਕ ਕੰਪਨੀ ਦੇ ਬੌਸ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਵਿਅਕਤੀ ਰੱਖੜੀ ਦੀ ਛੁੱਟੀ ਲੈਂਦਾ ਹੈ ਤਾਂ ਇਕ ਦਿਨ ਦੀ ਬਜਾਏ ਸੱਤ ਦਿਨਾਂ ਦੀ ਤਨਖਾਹ ਕੱਟ ਦਿੱਤੀ ਜਾਵੇਗੀ। ਜਦੋਂ HR ਨੇ ਬੌਸ ਦੇ ਇਸ ਆਦੇਸ਼ 'ਤੇ ਸਟੈਂਡ ਲਿਆ ਤਾਂ ਉਸ ਨੂੰ ਨਤੀਜੇ ਭੁਗਤਣੇ ਪਏ।
ਬੌਸ ਦਾ ਤਾਨਾਸ਼ਾਹੀ ਫਰਮਾਨ
ਰੱਖੜੀ ਦੇ ਮੌਕੇ 'ਤੇ ਇਕ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਅਸੀਂ 15 ਅਗਸਤ ਨੂੰ ਛੁੱਟੀ ਦੇ ਰਹੇ ਹਾਂ ਪਰ 19 ਅਗਸਤ ਨੂੰ ਕਿਸੇ ਵੀ ਤਰ੍ਹਾਂ ਦੀ ਛੁੱਟੀ ਨਹੀਂ ਹੋਵੇਗੀ, ਰੱਖੜੀ ਵਾਲੇ ਦਿਨ ਸਾਰਿਆਂ ਨੇ ਦਫਤਰ ਆਉਣਾ ਹੈ। ਜੇਕਰ ਕੋਈ ਨਹੀਂ ਆਉਂਦਾ ਤਾਂ ਇੱਕ ਦਿਨ ਦੀ ਬਜਾਏ 7 ਦਿਨਾਂ ਦੀ ਤਨਖਾਹ ਕੱਟ ਦਿੱਤੀ ਜਾਵੇਗੀ। ਜਦੋਂ ਐਚਆਰ ਨੇ ਇਸ 'ਤੇ ਇਤਰਾਜ਼ ਕੀਤਾ ਤਾਂ ਉਸ ਨੂੰ ਤੁਰੰਤ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਐਚਆਰ ਨੇ ਬੌਸ ਨਾਲ ਹੋਈ ਗੱਲਬਾਤ ਅਤੇ ਸਾਰੀ ਸਥਿਤੀ ਸਾਰਿਆਂ ਦੇ ਸਾਹਮਣੇ ਰੱਖੀ।
ਮੋਹਾਲੀ ਦੀ ਇੱਕ ਕੰਪਨੀ ਦੀ ਐਚਆਰ ਮੈਨੇਜਰ ਬਬੀਨਾ ਨੇ ਲਿੰਕਡਇਨ 'ਤੇ ਇੱਕ ਪੋਸਟ ਲਿਖ ਕੇ ਕਿਹਾ ਕਿ ਉਸਨੇ ਕਾਨੂੰਨ ਅਨੁਸਾਰ ਜੋ ਗਲਤ ਸੀ ਉਸ ਲਈ ਸਟੈਂਡ ਲੈਣ ਦੀ ਕੋਸ਼ਿਸ਼ ਕੀਤੀ, ਪਰ ਨਤੀਜਾ Termination letter ਵੱਜੋਂ ਭੁਗਤਨਾ ਪਿਆ। ਉਸਨੇ ਈਮੇਲ ਵਿੱਚ ਦੱਸਿਆ ਕਿ ਉਹ ਮੈਨੂੰ 2 ਹਫਤਿਆਂ ਦਾ ਨੋਟਿਸ ਪੀਰੀਅਡ ਦੇਣਗੇ ਪਰ ਬੌਸ ਨੇ ਮੇਰੇ ਐਂਟਰੀ ਹੀ ਬੰਦ ਕਰ ਦਿੱਤੀ ਹੈ।
ਇਹ ਮੇਰੇ ਬੌਸ ਕੁਨਾਲ ਕੱਕੜ ਨਾਲ ਮੇਰੀ ਗੱਲਬਾਤ ਹੈ ਅਤੇ ਉਸਨੇ ਮੈਨੂੰ ਬਰਖਾਸਤ ਕਰ ਦਿੱਤਾ ਕਿਉਂਕਿ ਮੈਂ ਇੱਕ ਸਟੈਂਡ ਲਿਆ ਅਤੇ ਉਸਨੂੰ ਸੁਝਾਅ ਦਿੱਤਾ ਕਿ ਅਸੀਂ 1 ਦਿਨ ਦੀ ਛੁੱਟੀ ਲਈ 7 ਦਿਨਾਂ ਦੀ ਤਨਖਾਹ ਨਹੀਂ ਕੱਟ ਸਕਦੇ। ਜੇ ਕੋਈ Toxic boss ਚਾਹੁੰਦਾ ਹੈ ਤਾਂ ਹੀ ਉਹ B9 Solutions ਵਿੱਚ ਸ਼ਾਮਲ ਹੋ ਸਕਦਾ ਹੈ।
ਗੁਲਾਮੀ ਨੂੰ ਵਾਪਸ ਲਿਆ ਰਿਹਾ
ਬਬੀਨਾ ਮੁਤਾਬਕ ਕੰਪਨੀ ਦਾ ਨਾਂ B9 SOLUTIONS ਹੈ। ਬਬੀਨਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਕਈ ਮੀਡੀਆ ਯੂਜ਼ਰਸ ਇਸ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, ਕੀ ਕਾਰਪੋਰੇਟ ਗੁਲਾਮੀ ਨੂੰ ਵਾਪਸ ਲਿਆ ਰਿਹਾ ਹੈ? ਕਲਪਨਾ ਕਰੋ ਕਿ ਅਸੀਂ ਹਰ ਰੋਜ਼ ਆਪਣੇ ਦਿਨ ਦਾ ਲਗਭਗ 45% ਤੋਂ 50% ਖਰਚ ਕਰਦੇ ਹਾਂ।
ਇਸ ਕਾਰਨ ਅਸੀਂ ਆਪਣੇ ਸਨੇਹੀਆਂ ਨਾਲ ਖਾਸ ਤਿਉਹਾਰ ਨਹੀਂ ਮਨਾ ਪਾਉਂਦੇ। ਕੀ ਇਹ ਗੁਲਾਮੀ ਹੈ? ਇੱਕ ਨੇ ਲਿਖਿਆ ਕਿ ਤੁਸੀਂ ਜੋ ਕੀਤਾ ਉਹ ਕਮਾਲ ਹੈ। ਮੋਹਾਲੀ ਵਿੱਚ ਜ਼ਿਆਦਾਤਰ ਕੰਪਨੀਆਂ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੀਆਂ ਅਤੇ ਆਪਣੇ ਨਿਯਮ ਬਣਾ ਰਹੀਆਂ ਹਨ।
ਇਕ ਨੇ ਲਿਖਿਆ ਕਿ ਤੁਸੀਂ ਇਸ ਬਾਰੇ ਸ਼ਿਕਾਇਤ ਕਰ ਸਕਦੇ ਹੋ, ਨਹੀਂ ਤਾਂ ਕੰਪਨੀ ਦੇ ਸਾਰੇ ਕਰਮਚਾਰੀ ਇਕੱਠੇ ਅਸਤੀਫਾ ਦੇ ਦੇਣ, ਇਸ ਤੋਂ ਬਾਅਦ ਕੰਪਨੀ ਨਹੀਂ ਰਹੇਗੀ, ਫਿਰ ਬੌਸ ਖੁਦ ਨੌਕਰੀ ਲਈ ਅਪਲਾਈ ਕਰੇਗਾ ਅਤੇ ਉਹ ਇਹ ਸਭ ਸਮਝ ਜਾਵੇਗਾ। ਇਕ ਨੇ ਲਿਖਿਆ ਕਿ ਸਰਕਾਰ ਨੂੰ ਇਸ 'ਤੇ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਕੰਪਨੀ ਮਾਲਕਾਂ ਨੂੰ ਜਲਦ ਤੋਂ ਜਲਦ ਸਲਾਖਾਂ ਪਿੱਛੇ ਡੱਕਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਮਾਲਕਾਂ ਕਾਰਨ ਭਾਰਤ 'ਚ ਮੁਲਾਜ਼ਮਾਂ ਨੂੰ ਹਰ ਰੋਜ਼ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਕੰਪਨੀ B9 SOLUTIONS ਵੱਲੋਂ ਇਸ ਦਾ ਜਵਾਬ ਦਿੱਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਧੜੇਬੰਦੀ ਕਰ ਰਹੀ ਸੀ ਅਤੇ ਆਪਣਾ ਦਫਤਰੀ ਕੰਮ ਵੀ ਸਹੀ ਢੰਗ ਨਾਲ ਨਹੀਂ ਕਰ ਰਹੀ ਸੀ, ਇਸ ਲਈ ਉਸ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ।
Education Loan Information:
Calculate Education Loan EMI