UGC NET Result: ਜਿਹਰੇ ਵਿਦਿਆਰਥੀਆਂ UGC NET ਦੀ ਪ੍ਰੀਖਿਆ ਦਿੱਤੀ ਸੀ, ਉਨ੍ਹਾਂ ਲਈ ਹੁਣ ਇੰਤਜ਼ਾਰ ਦੀਆਂ ਘੜੀਆਂ ਜਲਦ ਹੀ ਖਤਮ ਹੋਣ ਵਾਲੀਆਂ ਹਨ। ਜੀ ਹਾਂ ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA ਅੱਜ (17 ਜਨਵਰੀ) ਨੂੰ UGC NET ਦਸੰਬਰ 2023 ਦੇ ਨਤੀਜੇ ਜਾਰੀ ਕਰੇਗੀ। ਜਿਹੜੇ ਉਮੀਦਵਾਰ UGC ਰਾਸ਼ਟਰੀ ਯੋਗਤਾ ਪ੍ਰੀਖਿਆ ਲਈ ਹਾਜ਼ਰ ਹੋਏ ਸਨ, ਉਹ UGC ਦੀ ਅਧਿਕਾਰਤ ਵੈੱਬਸਾਈਟ ugcnet.nta.ac.in ਰਾਹੀਂ ਆਪਣੇ ਨਤੀਜੇ ਦੇਖ ਸਕਦੇ ਹਨ। ਆਓ ਅਸੀਂ ਤੁਹਾਨੂੰ ਇਸ ਦੀ ਪ੍ਰਕਿਰਿਆ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਸਮਝਾਉਂਦੇ ਹਾਂ।



ਇਹ ਪ੍ਰੀਖਿਆ 6 ਤੋਂ 19 ਦਸੰਬਰ ਤੱਕ ਹੋਈ ਸੀ


ਤੁਹਾਨੂੰ ਦੱਸ ਦੇਈਏ ਕਿ ਨੈਸ਼ਨਲ ਟੈਸਟਿੰਗ ਏਜੰਸੀ ਨੇ UGC NET ਦਸੰਬਰ 2023 ਦੀ ਪ੍ਰੀਖਿਆ 6 ਦਸੰਬਰ ਤੋਂ 19 ਦਸੰਬਰ 2023 ਤੱਕ ਕਰਵਾਈ ਸੀ। ਇਸ ਦੇ ਲਈ ਦੇਸ਼ ਭਰ ਦੇ 292 ਸ਼ਹਿਰਾਂ ਵਿੱਚ ਕੇਂਦਰ ਬਣਾਏ ਗਏ ਸਨ, ਜਿਨ੍ਹਾਂ ਵਿੱਚ 83 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੋਈਆਂ ਸਨ। ਇਨ੍ਹਾਂ ਪ੍ਰੀਖਿਆਵਾਂ ਵਿੱਚ 9,45,918 ਵਿਦਿਆਰਥੀਆਂ ਨੇ ਭਾਗ ਲਿਆ।


UGC NET Answer Key 2023 ਕਦੋਂ ਜਾਰੀ ਕੀਤੀ ਗਈ ਸੀ?


ਇਸ ਪ੍ਰੀਖਿਆ ਦੀ ਆਰਜ਼ੀ ਉੱਤਰ ਕੁੰਜੀ 3 ਜਨਵਰੀ ਨੂੰ ਜਾਰੀ ਕੀਤੀ ਗਈ ਸੀ।


ਤੁਸੀਂ ਆਪਣਾ ਨਤੀਜਾ ਇਸ ਤਰ੍ਹਾਂ ਦੇਖ ਸਕਦੇ ਹੋ
ਆਓ ਹੁਣ ਅਸੀਂ ਤੁਹਾਨੂੰ ਸਮਝਾਉਂਦੇ ਹਾਂ ਕਿ ਆਪਣੇ ਨਤੀਜੇ ਨੂੰ ਬਹੁਤ ਹੀ ਆਸਾਨ ਢੰਗ ਦੇ ਕਿਵੇਂ ਚੈੱਕ ਕਰਨਾ ਹੈ।



  • ਸਭ ਤੋਂ ਪਹਿਲਾਂ ਤੁਹਾਨੂੰ UGC NET ਦੀ ਅਧਿਕਾਰਤ ਵੈੱਬਸਾਈਟ ugcnet.nta.ac.in 'ਤੇ ਜਾਣਾ ਹੋਵੇਗਾ।

  • ਇਸ ਤੋਂ ਬਾਅਦ ਤੁਹਾਨੂੰ ਹੋਮਪੇਜ 'ਤੇ ਮੌਜੂਦ UGC NET ਦਸੰਬਰ ਦੇ ਨਤੀਜੇ ਦੇ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ। ਤੁਹਾਨੂੰ ਇਹ ਲਿੰਕ ਵੈੱਬਸਾਈਟ ਦੇ ਹੋਮਪੇਜ 'ਤੇ ਹੀ ਮਿਲੇਗਾ।

  • ਇਸ ਤੋਂ ਬਾਅਦ ਇੱਕ ਨਵਾਂ ਪੇਜ ਖੁੱਲ੍ਹੇਗਾ, ਜਿਸ ਵਿੱਚ ਉਮੀਦਵਾਰਾਂ ਨੂੰ ਆਪਣਾ ਵੇਰਵਾ ਦੇਣਾ ਹੋਵੇਗਾ।

  • ਵੇਰਵੇ ਭਰਨ ਤੋਂ ਬਾਅਦ, ਤੁਹਾਨੂੰ ਸਬਮਿਟ ਬਟਨ 'ਤੇ ਕਲਿੱਕ ਕਰਨਾ ਪਏਗਾ ਅਤੇ ਤੁਹਾਡਾ ਨਤੀਜਾ ਦਿਖਾਈ ਦੇਵੇਗਾ।

  • ਆਪਣੇ ਨਤੀਜੇ ਦੀ ਜਾਂਚ ਕਰਨ ਤੋਂ ਬਾਅਦ, ਤੁਸੀਂ ਇਸਨੂੰ ਡਾਊਨਲੋਡ ਵੀ ਕਰ ਸਕਦੇ ਹੋ।

  • ਤੁਸੀਂ ਭਵਿੱਖ ਲਈ ਇਸ ਨਤੀਜੇ ਦੀ ਹਾਰਡ ਕਾਪੀ ਵੀ ਰੱਖ ਸਕਦੇ ਹੋ।


ਇਸ ਨਾਲ ਸਬੰਧਤ ਹੋਰ ਜਾਣਕਾਰੀ ਲਈ, ਉਮੀਦਵਾਰਾਂ ਨੂੰ UGC NET ਦੀ ਅਧਿਕਾਰਤ ਵੈੱਬਸਾਈਟ ਦੇਖਣੀ ਪਵੇਗੀ।


ਇਹ ਹੈ ਸਿੱਧਾ ਲਿੰਕ


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Education Loan Information:

Calculate Education Loan EMI