UPSC Topper Ishita Kishore Profile: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀ ਸਿਵਲ ਸਰਵਿਸਿਜ਼ ਪ੍ਰੀਖਿਆ (CSE) ਦਾ ਨਤੀਜਾ ਜਾਰੀ ਹੋ ਗਿਆ ਹੈ। ਇਸ਼ਿਤਾ ਕਿਸ਼ੋਰ ਨੇ ਪ੍ਰੀਖਿਆ 'ਚ ਟਾਪ ਕੀਤਾ ਹੈ। ਇਸ਼ਿਤਾ ਕਿਸ਼ੋਰ ਨੇ ਤੀਜੀ ਕੋਸ਼ਿਸ਼ 'ਚ ਇਹ ਸਫਲਤਾ ਹਾਸਲ ਕੀਤੀ ਹੈ। ਇਸ਼ਿਤਾ ਗ੍ਰੇਟਰ ਨੋਇਡਾ, ਉੱਤਰ ਪ੍ਰਦੇਸ਼ (UP) ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਆਪਣੀ ਗ੍ਰੈਜੂਏਸ਼ਨ ਦਿੱਲੀ ਯੂਨੀਵਰਸਿਟੀ (ਡੀਯੂ) ਤੋਂ ਕੀਤੀ ਹੈ। ਉਨ੍ਹਾਂ ਨੂੰ ਮਧੂਬਨੀ ਪੇਂਟਿੰਗ ਦਾ ਸ਼ੌਕ ਹੈ।


ਇਸ਼ਿਤਾ ਕਿਸ਼ੋਰ ਨੇ ਦਿੱਲੀ ਯੂਨੀਵਰਸਿਟੀ ਦੇ ਸ਼੍ਰੀ ਰਾਮ ਕਾਲਜ ਆਫ ਕਾਮਰਸ ਤੋਂ Economics ਦੀ ਪੜ੍ਹਾਈ ਕੀਤੀ ਹੈ। ਗ੍ਰੈਜੂਏਸ਼ਨ ਵਿੱਚ ਇਸ਼ਿਤਾ ਦਾ ਆਪਸ਼ਨਲ ਸਬਜੈਕਟ ਪਾਲਿਟਕਲ ਸਾਇੰਸ ਅਤੇ ਇੰਟਰਨੈਸ਼ਨਲ ਰਿਲੇਸ਼ਨ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਰਿਸਕ ਐਡਵਾਈਜ਼ਰ ਦੀ ਕੰਮ ਕੀਤੀ। ਪਰ, ਭਾਰਤੀ ਪ੍ਰਸ਼ਾਸਨਿਕ ਸੇਵਾ ਵਿਚ ਸ਼ਾਮਲ ਹੋਣ ਦਾ ਸੁਪਨਾ ਉਨ੍ਹਾਂ ਨੂੰ ਸਿਵਲ ਸੇਵਾ ਪ੍ਰੀਖਿਆ ਵੱਲ ਲੈ ਗਿਆ ਅਤੇ ਉਨ੍ਹਾਂ ਨੇ ਯੂਪੀਐਸਸੀ ਦੀ ਤਿਆਰੀ ਸ਼ੁਰੂ ਕਰ ਦਿੱਤੀ।


ਇਹ ਵੀ ਪੜ੍ਹੋ: ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ, ਪਰਿਵਾਰ ਨੇ ਮਸਾਂ ਬਚਾਈ ਜਾਨ, ਗੱਡੀ ਸੜ ਕੇ ਸੁਆਹ


ਨੋਇਡਾ ਦੀ ਰਹਿਣ ਵਾਲੀ ਹੈ ਚੌਥੀ ਟਾਪਰ ਸਮ੍ਰਿਤੀ ਮਿਸ਼ਰਾ


ਉੱਥੇ ਹੀ ਯੂਪੀਐਸਸੀ ਦੀ ਚੌਥੀ ਟਾਪਰ ਸਮ੍ਰਿਤੀ ਮਿਸ਼ਰਾ ਵੀ ਨੋਇਡਾ ਦੀ ਰਹਿਣ ਵਾਲੀ ਹੈ। ਸਮ੍ਰਿਤੀ ਮਿਸ਼ਰਾ ਨੇ ਦਿੱਲੀ ਯੂਨੀਵਰਸਿਟੀ ਤੋਂ ਸਾਇੰਸ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਐਲ.ਐਲ.ਬੀ. ਵੀ ਕੀਤੀ ਹੈ। ਉਨ੍ਹਾਂ ਨੇ ਤੀਜੀ ਵਾਰ ‘ਚ ਪ੍ਰੀਖਿਆ ਪਾਸ ਕੀਤੀ। ਸਮ੍ਰਿਤੀ ਮਿਸ਼ਰਾ ਨੇ ਏਬੀਪੀ ਗੰਗਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਔਰਤਾਂ ਅੱਗੇ ਵਧਣ। ਮੇਰਾ ਬਚਪਨ ਤੋਂ ਸੁਪਨਾ ਸੀ ਕਿ ਇਸ ਫਿਲਡ ਵਿੱਚ ਜਾਵਾਂ। ਮੈਂ ਆਪਣੇ ਪਿਤਾ ਨੂੰ ਕੰਮ ਕਰਦਿਆਂ ਦੇਖਿਆ ਹਾਂ। ਉਨ੍ਹਾਂ ਦੇ ਕੰਮ ਤੋਂ ਸੰਤੁਸ਼ਟੀ ਮਿਲਦੀ ਸੀ। ਪੜ੍ਹਾਈ ਦੇ ਸਵਾਲ ‘ਤੇ ਸਮ੍ਰਿਤੀ ਨੇ ਕਿਹਾ ਮੈਂ ਕਹਾਂਗੀ ਘੰਟੇ ਨਾ ਗਿਣੋ ਆਪਣਾ ਟਾਈਮ ਟੇਬਲ ਬਣਾਓ ਅਤੇ ਉਸ ਨੂੰ ਫੋਲੋ ਕਰੋ।


ਦੂਜੇ ਪਾਸੇ ਤੇਰ੍ਹਵੀਂ ਟਾਪਰ ਵਿਦੁਸ਼ੀ ਸਿੰਘ ਯੂਪੀ ਦੇ ਫੈਜ਼ਾਬਾਦ ਦੀ ਰਹਿਣ ਵਾਲੀ ਹੈ। ਉਸ ਨੇ ਪਹਿਲੀ ਵਾਰ ਵਿੱਚ ਹੀ ਯੂਪੀਐਸਸੀ ਦੀ ਪ੍ਰੀਖਿਆ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਵਿਦੁਸ਼ੀ ਸਿੰਘ ਨੇ ਵੀ ਆਪਣੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਤੋਂ ਕੀਤੀ ਹੈ।


ਇਹ ਵੀ ਪੜ੍ਹੋ: Mann vs Chani: ਹੁਣ ਗੁਰੂਘਰਾਂ 'ਚ ਨਿਬੜਣਗੇ ਸਿਆਸੀ ਕਲੇਸ਼ ? ਚੰਨੀ 'ਤੇ ਲੱਗੇ ਇਲਜ਼ਾਮ ਤਾਂ ਗੁਰੂਘਰ ਜਾ ਕੇ ਚੁੱਕ ਲਈ ਸਹੁੰ


Education Loan Information:

Calculate Education Loan EMI