ਕਪੂਰਥਲਾ: ਕਪੂਰਥਲਾ ਦੇ ਸ਼ਿਕਾਰਪੁਰ ਪਿੰਡ ਵਿੱਚ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਬੁਧਵਾਰ ਅੱਧੀ ਰਾਤ ਘਰ ਵਿੱਚ ਸੁੱਤੇ ਬਜ਼ੁਰਗ ਜੋੜੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਸਵੇਰੇ ਜਦੋਂ ਲੋਕਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਘਰ 'ਚ ਸਾਮਾਨ ਪੂਰੀ ਤਰ੍ਹਾਂ ਖਿੱਲਰਿਆ ਪਿਆ ਸੀ। ਬਜ਼ੁਰਗ ਜੋੜੇ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਹਾਲਤ 'ਚ ਵਰਾਂਡੇ 'ਚ ਪਈ ਸੀ।
ਦੱਸਿਆ ਜਾ ਰਿਹਾ ਹੈ ਕਿ 60-62 ਸਾਲਾ ਜਰਨੈਲ ਸਿੰਘ ਤੇ ਉਸ ਦੀ ਪਤਨੀ ਜੋਗਿੰਦਰ ਕੌਰ ਰਾਤ ਵੇਲੇ ਘਰ ਵਿੱਚ ਸੁੱਤੇ ਹੋਏ ਸੀ ਜਦੋਂ ਕੁਝ ਲੋਕ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਏ। ਲੁਟੇਰਿਆਂ ਨੇ ਜਰਨੈਲ ਸਿੰਘ ਤੇ ਉਸ ਦੀ ਪਤਨੀ ਦੇ ਸਿਰ 'ਤੇ ਕਈ ਹਮਲੇ ਕੀਤੇ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਘਰ ਦੀ ਬਾਰੀਕੀ ਨਾਲ ਤਲਾਸ਼ੀ ਲਈਜਾ ਰਹੀ ਹੈ। ਮ੍ਰਿਤਕ ਜੋੜੇ ਦਾ ਲੜਕਾ ਬਲਵਿੰਦਰ ਸਿੰਘ ਸੁਲਤਾਨਪੁਰ ਲੋਧੀ ਵਿੱਚ ਮੈਡੀਕਲ ਸਟੋਰ ਚਲਾਉਂਦਾ ਹੈ।
ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਬਾਰੇ ਵੱਡਾ ਖੁਲਾਸਾ! ਕੰਬ ਰਹੇ ਸੀ ਜਨਰਲ ਬਾਜਵਾ ਦੇ ਪੈਰ, ਕੁਰੈਸ਼ੀ ਦੇ ਮੱਥੇ 'ਤੇ ਸੀ ਪਸੀਨਾ
ਲੋਕਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਮੌਕੇ 'ਤੇ ਪਹੁੰਚ ਗਈ। ਸੀਸੀਟੀਵੀ ਫੁਟੇਜ ਦੇਖੀ ਜਾ ਰਹੀ ਹੈ ਕਿ ਲੁਟੇਰੇ ਕੌਣ ਸੀ। ਪੁਲਿਸ ਆਸ ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਇਸ ਘਟਨਾ ਕਾਰਨ ਪੂਰੇ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਇਸ ਨੂੰ ਲੁੱਟ ਦੀ ਘਟਨਾ ਵਜੋਂ ਦੇਖਿਆ ਜਾ ਰਿਹਾ ਹੈ, ਪਰ ਇਹ ਵੀ ਖਦਸ਼ਾ ਹੈ ਕਿ ਇਨ੍ਹਾਂ ਕਤਲਾਂ ਪਿੱਛੇ ਕੋਈ ਪੁਰਾਣੀ ਰੰਜਿਸ਼ ਵੀ ਹੋ ਸਕਦੀ ਹੈ। ਹਾਲਾਂਕਿ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।
ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਥਪੱਥ ਮਿਲੀਆਂ ਲਾਸ਼ਾਂ
ਏਬੀਪੀ ਸਾਂਝਾ
Updated at:
29 Oct 2020 02:32 PM (IST)
ਕਪੂਰਥਲਾ ਦੇ ਸ਼ਿਕਾਰਪੁਰ ਪਿੰਡ ਵਿੱਚ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਬੁਧਵਾਰ ਅੱਧੀ ਰਾਤ ਘਰ ਵਿੱਚ ਸੁੱਤੇ ਬਜ਼ੁਰਗ ਜੋੜੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਸਵੇਰੇ ਜਦੋਂ ਲੋਕਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਘਰ 'ਚ ਸਾਮਾਨ ਪੂਰੀ ਤਰ੍ਹਾਂ ਖਿੱਲਰਿਆ ਪਿਆ ਸੀ।
- - - - - - - - - Advertisement - - - - - - - - -