ਇਸਲਾਮਾਬਾਦ: ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਪਿਛਲੇ ਸਾਲ 27 ਫਰਵਰੀ ਨੂੰ ਪਾਕਿਸਤਾਨੀ ਐਫ-16 ਲੜਾਕੂ ਜਹਾਜ਼ ਨੂੰ ਡੇਗਿਆ ਸੀ। ਹਾਲਾਂਕਿ, ਇਸ ਤੋਂ ਬਾਅਦ ਉਨ੍ਹਾਂ ਦਾ ਜਹਾਜ਼ ਵੀ ਕ੍ਰੈਸ਼ ਹੋ ਗਿਆ ਤੇ ਉਹ ਪੀਓਕੇ ਵਿੱਚ ਡਿੱਗ ਗਿਆ ਸੀ। ਇਸ ਮੁੱਦੇ ਨੂੰ ਲੈ ਕੇ ਅੱਜ ਵੀ ਪਾਕਿਸਤਾਨ ਵਿੱਚ ਰਾਜਨੀਤੀ ਜਾਰੀ ਹੈ।

ਬੁੱਧਵਾਰ ਨੂੰ ਸੰਸਦ ਵਿੱਚ ਬੋਲਦਿਆਂ ਇੱਕ ਪਾਕਿਸਤਾਨੀ ਸਾਂਸਦ ਨੇ ਦਾਅਵਾ ਕੀਤਾ ਕਿ ਇਮਰਾਨ ਖ਼ਾਨ ਸਰਕਾਰ ਨੇ ਅਚਾਨਕ ਭਾਰਤ ਦੇ ਹਮਲੇ ਦੇ ਡਰੋਂ ਪਾਕਿਸਤਾਨੀ ਸੈਨਾ ਵੱਲੋਂ ਹਿਰਾਸਤ ਵਿੱਚ ਲਏ ਗਏ ਭਾਰਤੀ ਹਵਾਈ ਸੈਨਾ ਦੇ ਪਾਇਲਟ ਅਭਿਨੰਦਨ ਵਰਧਮਾਨ ਨੂੰ ਰਿਹਾਅ ਕਰ ਦਿੱਤਾ ਸੀ।

ਪਾਕਿਸਤਾਨੀ ਸਾਂਸਦ ਅਯਾਜ ਸਾਦਿਕ ਨੇ ਸੰਸਦ ਵਿੱਚ ਦਾਅਵਾ ਕੀਤਾ, “ਮੈਨੂੰ ਯਾਦ ਹੈ ਮਹਿਮੂਦ ਸ਼ਾਹ ਕੁਰੈਸ਼ੀ ਉਸ ਬੈਠਕ ਵਿੱਚ ਮੌਜੂਦ ਸੀ ਜਿੱਥੇ ਇਮਰਾਨ ਖ਼ਾਨ ਨੇ ਸ਼ਮੂਲੀਅਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕੁਰੈਸ਼ੀ ਦੇ ਪੈਰ ਕੰਬ ਰਹੇ ਸੀ, ਮੱਥੇ  'ਤੇ ਪਸੀਨੇ ਆ ਰਿਹਾ ਸੀ। ਕੁਰੈਸ਼ੀ ਨੇ ਸਾਨੂੰ ਕਿਹਾ, ਰੱਬ ਦੀ ਖ਼ਾਤਰ, ਇਸ ਨੂੰ ਵਾਪਸ ਜਾਣ ਦਿਓ, ਕਿਉਂਕਿ ਰਾਤ 9 ਵਜੇ ਭਾਰਤ ਪਾਕਿਸਤਾਨ 'ਤੇ ਹਮਲਾ ਕਰ ਰਿਹਾ ਹੈ।"

BJP ਮਹਿਲਾ ਵਿੰਗ ਨੇ ਮੋਰਚਾ ਲਾ ਘੇਰੀ ਕੈਪਟਨ ਸਰਕਾਰ

ਅਯਾਜ ਸਾਦਿਕ ਨੇ ਅੱਗੇ ਕਿਹਾ ਕਿ ਭਾਰਤ ਹਮਲਾ ਨਹੀਂ ਕਰਨ ਜਾ ਰਿਹਾ ਸੀ। ਪਾਕਿਸਤਾਨ ਸਰਕਾਰ ਨੇ ਸਿਰਫ ਗੋਡੇ ਟੇਕ ਅਭਿਨੰਦਨ ਨੂੰ ਵਾਪਸ ਭੇਜਣਾ ਸੀ ਜੋ ਉਨ੍ਹਾਂ ਨੇ ਕੀਤਾ।

ਇਮਰਾਨ ਖ਼ਾਨ ਨੇ ਖ਼ੁਦ ਅਭਿਨੰਦਨ ਨੂੰ ਭਾਰਤ ਭੇਜਣ ਦਾ ਐਲਾਨ ਕੀਤਾ ਸੀ:

ਜਦੋਂ ਭਾਰਤ ਸਰਕਾਰ ਨੂੰ ਅਧਿਕਾਰਤ ਤੌਰ 'ਤੇ ਪਤਾ ਲੱਗਿਆ, ਤਾਂ ਉਨ੍ਹਾਂ ਨੇ ਬਗੈਰ ਸ਼ਰਤ ਅਭਿਨੰਦਨ ਨੂੰ ਵਾਪਸ ਕਰਨ ਲਈ ਕਿਹਾ। ਇਹ ਭਾਰਤ ਦੀ ਕੂਟਨੀਤੀ ਦਾ ਦਬਾਅ ਸੀ ਕਿ ਪਾਕਿਸਤਾਨ ਸਰਕਾਰ ਨੇ ਤੁਰੰਤ ਫੈਸਲਾ ਲਿਆ ਕਿ ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤ ਵਾਪਸ ਭੇਜਿਆ ਜਾਵੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਖੁਦ 28 ਫਰਵਰੀ ਨੂੰ ਉੱਥੇ ਸੰਸਦ ਵਿਚ ਐਲਾਨ ਕੀਤਾ ਸੀ ਕਿ ਵਿੰਗ ਕਮਾਂਡਰ ਨੂੰ ਵਾਪਸ ਭਾਰਤ ਭੇਜਿਆ ਜਾਵੇਗਾ।

ਕਿਸਾਨ ਸੰਘਰਸ਼ ਬਾਰੇ ਪੰਜਾਬੀ ਕਲਾਕਾਰਾਂ ਦੀ ਕੈਪਟਨ ਅਮਰਿੰਦਰ ਨਾਲ ਮੁਲਾਕਾਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904