ਨਵੀਂ ਦਿੱਲੀ: ਭਾਰਤ 'ਚ ਸਿਆਸਤ ਸਭ ਤੋਂ ਸ਼ਾਨਦਾਰ ਨਿਵੇਸ਼ ਮੰਨਿਆ ਜਾਂਦਾ ਹੈ। ਭਾਰਤ 'ਚ ਹੁਣ ਸਿਆਸਤ ਦੇ ਦੋ ਪਹਿਲੂ ਹਨ। ਆਦਮੀ ਪੈਸੇ ਵਾਲਾ ਹੋਵੇ, ਤਾਂ ਆਸਾਨੀ ਨਾਲ ਲੀਡਰ ਬਣ ਸਕਦਾ ਹੈ ਤੇ ਜੇਕਰ ਪੈਸੇ ਵਾਲਾ ਨਾ ਹੋਵੇ ਤਾਂ ਲੀਡਰ ਬਣਨ ਤੋਂ ਬਾਅਦ ਸੌਖਿਆਂ ਹੀ ਪੈਸਾ ਕਮਾ ਸਕਦਾ ਹੈ। ਬਿਹਾਰ 'ਚ ਕੱਲ੍ਹ ਪਹਿਲੇ ਗੇੜ ਦੀਆਂ ਵੋਟਾਂ ਪਈਆਂ। ਪਹਿਲੇ ਗੇੜ 'ਚ 1066 'ਚੋਂ 376 ਯਾਨੀ 35 ਫੀਸਦ ਕਰੋੜਪਤੀ ਉਮੀਦਵਾਰ ਹਨ। ਇਕ ਉਮੀਦਵਾਰ ਦੀ ਔਸਤ ਸੰਪੱਤੀ ਕਰੀਬ ਦੋ ਕਰੋੜ ਰੁਪਏ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੂੰ ਇਕ ਸਾਲ ਚ 1.44 ਕਰੋੜ ਸੈਲਰੀ ਮਿਲਦੀ ਹੈ। ਉਸ ਤੋਂ ਜ਼ਿਆਦਾ ਦੀ ਔਸਤ ਜਾਇਦਾਦ ਤਾਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਦੀ ਹੈ।


ਭਾਰਤ ਦੀ ਸਿਆਸਤ ਸਭ ਤੋਂ ਚੰਗਾ ਨਿਵੇਸ਼ ਕਿਉਂ ਮੰਨੀ ਜਾਂਦੀ ਹੈ?


ਸਿਆਸਤ 'ਚ ਲੀਡਰਾਂ ਦੀ ਜਾਇਦਾਦ ਦਿਨ ਦੁੱਗਣੀ ਰਾਤ ਚੌਗੁਣੀ ਗਤੀ ਨਾਲ ਵਧਦੀ ਹੈ। ਸਾਲ 2019 'ਚ ਦੋਬਾਰਾ ਲੋਕਸਭਾ ਚੋਣਾਂ ਲੜਨ ਵਾਲੇ ਬੀਜੇਪੀ ਦੇ 170 ਸੰਸਦ ਮੈਂਬਰਾਂ ਦੀ ਜਾਇਦਾਦ ਔਸਤਨ 13 ਕਰੋੜ ਤੋਂ 17 ਕਰੋੜ ਰੁਪਏ ਤਕ ਵਧੀ। ਪੰਜ ਸਾਲਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਦੋ ਸੰਸਦ ਮੈਂਬਰਾਂ ਦੀ ਸੰਪੱਤੀ ਔਸਤਨ 115 ਕਰੋੜ ਰੁਪਏ ਤਕ ਵਧ ਗਈ। ਇਸ ਤਰ੍ਹਾਂ ਐਨਸੀਪੀ ਦੇ ਚਾਰ ਸੰਸਦ ਮੈਂਬਰਾਂ ਦੀ ਜਾਇਦਾਦ 102 ਕਰੋੜ ਰੁਪਏ ਤਕ ਵਧੀ ਤੇ ਕਾਂਗਰਸ ਦੇ 38 ਫੀਸਦ ਸੰਸਦ ਮੈਂਬਰਾਂ ਦੀ ਸੰਪੱਤੀ 'ਚ ਔਸਤਨ 60 ਕਰੋੜ ਦਾ ਵਾਧਾ ਦੇਖਣ ਨੂੰ ਮਿਲਿਆ।


ਲੀਡਰਾਂ ਦੀ ਜਾਇਦਾਦ 'ਚ ਵਾਧੇ ਦਾ ਅੰਕੜਾ ਤਾਂ ਹੈ, ਪਰ ਇਹ ਸੰਪੱਤੀ ਕਿਵੇਂ ਵਧੀ, ਇਸ ਬਾਰੇ ਕਿਸੇ ਨੂੰ ਨਹੀਂ ਪਤਾ


ਇਨ੍ਹਾਂ ਅੰਕੜਿਆਂ 'ਤੇ ਵੀ ਪਾਉ ਨਜ਼ਰ:


ਰਾਜਸਭਾ ਦੇ 203 ਯਾਨੀ 80 ਫੀਸਦ ਸੰਸਦ ਕਰੋੜਪਤੀ ਹਨ।


ਰਾਜਸਭਾ 'ਚ ਇਕ ਸੰਸਦ ਮੈਂਬਰ ਦੀ ਔਸਤ ਸੰਪੱਤੀ 67 ਕਰੋੜ ਰੁਪਏ ਹੈ।


ਇਸ ਤਰ੍ਹਾਂ ਲੋਕਸਭਾ 'ਚ ਵੀ 475 ਯਾਨੀ 88 ਫੀਸਦ ਸੰਸਦ ਮੈਂਬਰ ਕਰੋੜਪਤੀ ਹਨ। ਇੱਥੇ ਇਕ ਸੰਸਦ ਮੈਂਬਰ ਦੀ ਔਸਤ ਸੰਪੱਤੀ 93 ਕਰੋੜ ਰੁਪਏ ਹੈ।


ਏਨੀ ਤੇਜ਼ ਗਤੀ ਨਾਲ ਜੇਕਰ ਕਿਸੇ ਆਮ ਆਦਮੀ ਦੀ ਜਾਇਦਾਦ 'ਚ ਇਜ਼ਾਫਾ ਹੋ ਜਾਵੇ ਤਾਂ ਇਨਕਮ ਟੈਕਸ ਵਿਭਾਗ ਉਸ ਨੂੰ ਤੁਰੰਤ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਵੇਗਾ। ਜਵਾਬ ਨਹੀਂ ਦੇ ਪਾਏ ਤਾਂ ਫਿਰ ਵੀ ਕਾਰਵਾਈ ਵੀ ਹੋਵੇਗੀ। ਪਰ ਲੀਡਰਾਂ ਦੇ ਨਾਲ ਅਜਿਹਾ ਨਹੀਂ ਹੁੰਦਾ, ਕਿਉਂਕਿ ਸਾਡੇ ਦੇਸ਼ 'ਚ ਆਮ ਆਦਮੀ ਅਤੇ ਲੀਡਰ ਦੋਵਾਂ ਲਈ ਕਾਨੂੰਨ ਵੱਖ-ਵੱਖ ਹਨ ਤੇ ਇਸ ਦੀ ਇਕ ਵੱਡੀ ਵਜ੍ਹਾ ਭ੍ਰਿਸ਼ਟਾਚਾਰ ਵੀ ਹੈ। ਇਸ ਲਈ ਅਮਰੀਕਾ, ਇੰਗਲੈਂਡ ਅਤੇ ਭਾਰਤ ਦੇ ਭ੍ਰਿਸ਼ਟਾਚਾਰ 'ਚ ਬਹੁਤ ਵੱਡਾ ਫਰਕ ਦਿਖਦਾ ਹੈ।


ਕਰੱਪਸ਼ਨ ਇੰਡੈਕਸ 'ਚ 198 ਦੇਸ਼ਾਂ 'ਚ ਅਮਰੀਕਾ 23ਵੇਂ ਨੰਬਰ 'ਤੇ ਹੈ।


ਯੂਕੇ ਦਾ 12ਵਾਂ ਨੰਬਰ ਹੈ ਤੇ ਭਾਰਤ ਦਾ 80ਵਾਂ ਨੰਬਰ ਹੈ।


ਪੱਛਮੀ ਦੇਸ਼ਾਂ 'ਚ ਪਰਿਵਾਰਵਾਦ ਨਹੀਂ ਹੈ:


ਸਾਡੇ ਦੇਸ਼ 'ਚ ਇਨ੍ਹਾਂ ਦੇਸ਼ਾਂ ਤੋਂ ਕਿਤੇ ਜ਼ਿਆਦਾ ਭ੍ਰਿਸ਼ਟਾਚਾਰ ਹੈ। ਭਾਰਤ ਤੇ ਪੱਛਮੀ ਦੇਸ਼ਾਂ ਦੀ ਸਿਆਸਤ ਦਾ ਜਦੋਂ ਵੀ ਮੁਕਾਬਲਾ ਹੁੰਦਾ ਹੈ ਤਾਂ ਪਰਿਵਾਰਵਾਦ ਦੀ ਰਵਾਇਤ ਨੂੰ ਇਕ ਵੱਡਾ ਫਰਕ ਮੰਨਿਆ ਜਾਂਦਾ ਹੈ।


ਭਾਰਤ 'ਚ ਮੰਨਿਆ ਜਾਂਦਾ ਹੈ ਕਿ ਲੀਡਰ ਦਾ ਬੇਟਾ ਲੀਡਰ, ਅਦਾਕਾਰ ਦਾ ਬੇਟਾ ਅਦਾਕਾਰ ਅਤੇ ਉਦਯੋਗਪਤੀ ਦਾ ਬੇਟਾ ਉਦਯੋਗਪਤੀ ਹੀ ਬਣੇਗਾ। ਪਰ ਪੱਛਮੀ ਦੇਸ਼ਾਂ 'ਚ ਲੀਡਰ, ਅਦਾਕਾਰਾ ਦਾ ਪਰਿਵਾਰਵਾਦ ਤਾਂ ਛੱਡੋ ਉੱਥੇ ਤਾਂ ਵੱਡੇ ਵੱਡੇ ਕਾਰੋਬਾਰੀ ਘਰਾਣਿਆਂ 'ਚ ਵੀ ਪਰਿਵਾਰਵਾਦ ਨਹੀਂ ਹੁੰਦਾ ਹੈ।


ਅਮਰੀਕਾ, ਯੂਕੇ ਤੇ ਕੈਨੇਡਾ 'ਚ ਲਿਮਿਟਡ ਕੰਪਨੀਆੰ ਨੂੰ ਮਾਲਿਕਾਨਾ ਹੱਕ ਨਿਵੇਸ਼ਕਾਂ ਕੋਲ ਹੁੰਦਾ ਹੈ:
ਅਮਰੀਕਾ 'ਚ ਕੰਪਨੀ ਦੇ 10 ਵੱਡੇ ਨਿਵੇਸ਼ਕਾਂ ਦੇ ਕੋਲ 43 ਫੀਸਦ ਮਾਲਿਕਾਨਾ ਹੱਕ ਹੁੰਦਾ ਹੈ। ਜਦਕਿ ਪਰਿਵਾਰ ਦੇ ਕੋਲ ਨਾਮਾਤਰ ਸ਼ੇਅਰ ਹੋਲਡਿੰਗ ਹੁੰਦੀ ਹੈ। ਭਾਰਤ 'ਚ 55 ਫੀਸਦ ਮਾਪੇ ਆਪਣੇ ਬਾਲਗ ਬੱਚਿਆਂ ਨੂੰ ਆਰਥਿਕ ਸਹਾਇਤਾ ਦਿੰਦੇ ਹਨ। ਭਾਰਤ 'ਚ ਵੱਡੇ-ਵੱਡੇ ਉਦਯੋਗਪਤੀਆਂ ਦੇ ਪਰਿਵਾਰ ਹੀ ਵਿਰਾਸਤ ਨੂੰ ਅੱਗੇ ਅੱਗੇ ਵਧਾਉਂਦੇ ਹਨ।


ਇਸ ਦੀ ਇਕ ਵੱਡੀ ਵਜ੍ਹਾ ਇਹ ਵੀ ਹੈ ਕਿ ਭਾਰਤ 'ਚ ਮਾਤਾ-ਪਿਤਾ ਬੱਚਿਆਂ ਦੇ ਵੱਡੇ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਸੰਭਾਲਦੇ ਹਨ। ਉਨ੍ਹਾਂ ਦਾ ਪੂਰਾ ਖਰਚ ਉਠਾਉਂਦੇ ਹਨ। ਜਦਕਿ ਅਮਰੀਕਾ ਅਤੇ ਇੰਗਲੈਂਡ 'ਚ ਅਜਿਹਾ ਨਹੀਂ ਹੁੰਦਾ। ਉੱਥੇ ਬੱਚਾ 18 ਸਾਲ ਦਾ ਹੁੰਦਿਆਂ ਹੀ ਆਤਮਨਿਰਭਰ ਹੋ ਜਾਂਦਾ ਹੈ। ਅਮਰੀਕਾ 'ਚ 26 ਪ੍ਰਤੀਸ਼ਤ ਅਤੇ ਯੂਕੇ 'ਚ 30 ਫੀਸਦ ਮਾਪੇ ਆਪਣੇ ਬੱਚਿਆਂ ਨੂੰ ਆਰਥਿਕ ਮਦਦ ਦਿੰਦੇ ਹਨ। ਜਦਕਿ ਭਾਰਤ 'ਚ 55 ਫੀਸਦ ਮਾਪੇ ਆਪਣੇ ਬਾਲਗ ਬੱਚਿਆਂ ਨੂੰ ਆਰਥਿਕ ਸਹਾਇਤਾ ਦਿੰਦੇ ਹਨ।


ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ