ਨਵੀਂ ਦਿੱਲੀ: ਚੀਨ ਨਾਲ ਜਾਰੀ ਤਣਾਅ ਦਰਮਿਆਨ ਸੋਮਵਾਰ ਸ਼ੁਰੂ ਹੋਈ ਚਾਰ ਦਿਨਾਂ ਆਰਮੀ ਕਮਾਂਡਰਸ ਕਾਨਫਰੰਸ ਦਾ ਅੱਜ ਆਖਰੀ ਦਿਨ ਹੈ। ਕਾਨਫਰੰਸ ਦਾ ਆਖਰੀ ਦਿਨ ਬਾਰਡਰ ਰੋਡ ਆਰਗੇਨਾਇਜ਼ੇਸ਼ਨ ਵੱਲੋਂ ਚੀਨ ਤੇ ਪਾਕਿਸਤਾਨ ਨਾਲ ਲੱਗਦੀਆਂ ਸੀਮਾਵਾਂ 'ਤੇ ਚੱਲ ਰਹੇ ਨਿਰਮਾਣ ਕਾਰਜਾਂ ਸੜਕ, ਪੁਲ ਤੇ ਸੁਰੰਗ ਸਮੇਤ ਦੂਜੇ ਇੰਫ੍ਰਾਸਟ੍ਰਕਚਰ ਦੀ ਸਮੀਖਿਆ ਦਾ ਹੋਵੇਗਾ।


ਇਸ ਤੋਂ ਇਲਾਵਾ ਇਸ ਗੱਲ 'ਤੇ ਚਰਚਾ ਹੋਵੇਗੀ ਕਿ ਕਿਸ ਕਮਾਂਡ ਨੂੰ ਕਿੰਨੀ ਫੌਜ ਦੀ ਲੋੜ ਹੈ ਤੇ ਤਾਇਨਾਤੀ ਦੌਰਾਨ ਫੌਜ ਦੀਆਂ ਕੀ-ਕੀ ਲੋੜਾਂ ਹੋਣਗੀਆਂ। ਕਿਉਂਕਿ ਇਸ ਸਮੇਂ ਚੀਨ ਨਾਲ ਲੱਗਦੀ ਪੂਰੀ 3488 ਕਿਲੋਮੀਟਰ ਲੰਬੀ ਐਲਏਸੀ 'ਤੇ ਤਣਾਅ ਚੱਲ ਰਿਹਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਨਾਲ ਲੱਗਦੀ ਐਲਓਸੀ 'ਤੇ ਕਿਸੇ ਵੀ ਤਰ੍ਹਾਂ ਤਾਇਨਾਤੀ ਘੱਟ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ ਇਸ ਗੱਲ 'ਤੇ ਵੀ ਚਰਚਾ ਹੋਵੇਗੀ ਕਿ ਕਸ਼ਮੀਰ ਤੇ ਉੱਤਰ-ਪੂਰਬ 'ਚ ਕਾਊਂਟਰ-ਇਨਸਰਜੈਂਸੀ ਤੇ ਕਾਂਊਂਟਰ ਟੈਰੇਰਿਜ਼ਮ ਆਪਰੇਸ਼ਨਜ਼ 'ਚ ਫੌਜ ਦੀ ਕਿੰਨੀ ਤਾਇਨਾਤੀ ਹੋਵੇਗੀ।


ਫੌਜ ਕਮਾਂਡਰਾਂ ਨੂੰ ਰਾਜਨਾਥ ਸਿੰਘ ਨੇ ਦਿੱਤੀ ਸਲਾਹ


ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਫੌਜ ਦੇ ਕਮਾਂਡਰਾਂ ਨੂੰ ਵਿਵਾਦਤ ਸਰਹੱਦਾਂ 'ਤੇ ਚੀਨੀ ਕਾਰਵਾਈ ਅਤੇ ਫੌਜ ਵਾਰਤਾ ਦੌਰਾਨ ਉਸ ਦੀ ਮਨਸ਼ਾ ਬਾਰੇ ਸਾਵਧਾਨ ਰਹਿਣ ਲਈ ਕਿਹਾ। ਰੱਖਿਆ ਮੰਤਰੀ ਨੇ ਆਰਮੀ ਕਮਾਂਡਰਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਗੱਲ ਕਹੀ।


ਐਲਏਸੀ 'ਤੇ ਚੀਨ ਦੇ ਨਾਲ ਵਿਆਪਤ ਸੀਮਾ ਤਣਾਅ ਇਸ ਸਾਲ ਦੇ ਚਾਰ ਦਿਨਾਂ ਸੰਮੇਲਨ 'ਚ ਵਿਚਾਰ ਵਟਾਂਦਰੇ ਦਾ ਮੁੱਖ ਕੇਂਦਰ ਹੈ। ਸੰਬੋਧਨ 'ਚ ਰੱਖਿਆ ਮੰਤਰੀ ਨੇ ਕਿਹਾ ਕਿ ਗੱਲਬਾਤ ਨੂੰ ਇਮਾਨਦਾਰੀ ਨਾਲ ਵਿਸ਼ਵਾਸ ਦੇ ਮਾਹੌਲ 'ਚ ਆਯੋਜਿਤ ਕੀਤਾ ਜਾਣਾ ਚਾਹੀਦਾ। ਰੱਖਿਆ ਮੰਤਰੀ ਨੇ ਇਹ ਵੀ ਸੰਕੇਤ ਦਿੱਤਾ ਕਿ ਚੀਨੀ ਇਰਾਦੇ ਸ਼ੱਕੀ ਹੋਣ ਤੋਂ ਬਾਅਦ ਵਿਸ਼ਵਾਸ 'ਚ ਕਮੀ ਆਈ ਹੈ।


ਇਸ ਦੌਰਾਨ ਸਿੰਘ ਨੇ ਸੋਸ਼ਲ ਮੀਡੀਆ 'ਤੇ ਵੀ ਆਪਣੀ ਗੱਲ ਰੱਖੀ ਹੈ। ਰੱਖਿਆ ਮੰਤਰੀ ਨੇ ਟਵੀਟ ਕੀਤਾ, 'ਨਵੀਂ ਦਿੱਲੀ 'ਚ ਅੱਜ ਫੌਜੀ ਕਮਾਂਡਰਾਂ ਦੇ ਸੰਮੇਲਨ ਨੂੰ ਸੰਬੋਧਨ ਕੀਤਾ। ਮੌਜੂਦਾ ਸੁਰੱਖਿਆ ਮਾਹੌਲ 'ਚ ਭਾਰਤੀ ਫੌਜ ਵੱਲੋਂ ਚੁੱਕੇ ਗਏ ਕਦਮਾਂ 'ਤੇ ਮੈਨੂੰ ਬੇਹੱਦ ਮਾਣ ਹੈ।' ਉਨ੍ਹਾਂ ਲਿਖਿਆ ਅਸੀਂ ਆਪਣੇ ਹਥਿਆਰਬੰਦ ਬਲਾਂ ਨੂੰ ਮਜਬੂਤ ਕਰਨ 'ਚ ਕੋਈ ਕਸਰ ਨਹੀਂ ਛੱਡਾਂਗੇ।


ਭਾਰਤ ਤੇ ਚੀਨੀ ਫੌਜ ਵਿਚਾਲੇ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ 'ਤੇ ਪਿਛਲੇ ਛੇ ਮਹੀਨਿਆਂ ਤੋਂ ਤਣਾਅ ਚੱਲ ਰਿਹਾ ਹੈ। ਤਣਾਅ ਦੂਰ ਕਰਨਲ ਲਈ ਦੋਵਾਂ ਪੱਖਾਂ 'ਚ ਕਈ ਦੌਰ ਦੀ ਗੱਲਬਾਤ ਹੋ ਚੁਕੀ ਹੈ। ਪਰ ਹੁਣ ਤਕ ਕੋ ਸਫਲਤਾ ਨਹੀਂ ਮਿਲੀ। ਦੋਵਾਂ ਦੇਸ਼ਾਂ ਵਿਚਾਲੇ ਫੌਜੀ ਕਮਾਂਡਰ ਪੱਧਰ ਦੀਆਂ 7 ਬੈਠਕਾਂ ਹੋਈਆਂ ਪਰ ਕੋਈ ਮੁੱਦਾ ਫਿਲਹਾ ਸੁਲਝ ਨਹੀਂ ਸਕਿਆ।


ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ