ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਵਿਡ 19 ਦੇ ਪ੍ਰਕੋਪ ਤੋਂ ਬਾਅਦ ਵੱਡੇ ਅਖਬਾਰ ਨੂੰ ਪਹਿਲੀ ਵਾਰ ਇੰਟਰਵਿਊ ਦਿੱਤਾ ਹੈ। ਇਸ ਦੌਰਾਨ ਮੋਦੀ ਨੇ ਅਰਥਵਿਵਸਥਾ ਨੂੰ ਲੈ ਕੇ ਕਈ ਵੱਡੀਆਂ ਗੱਲਾਂ ਕਹੀਆਂ। ਪੀਐਮ ਮੋਦੀ ਨੇ ਤੇਜ਼ੀ ਨਾਲ ਉੱਭਰ ਰਹੀ ਦੁਨੀਆਂ ਦੇ ਸੰਦਰਭ 'ਚ ਨਿਊ ਇੰਡੀਆ ਦੇ ਦ੍ਰਿਸ਼ਟੀਕੋਣ ਨੂੰ ਵੀ ਪਰਿਭਾਸ਼ਿਤ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਤਿਆਰ ਕੀਤੀ ਗਈ ਰਣਨੀਤੀ ਜਿਵੇਂ 'ਲੌਕਡਾਊਨ' ਨੇ ਕਈ ਜ਼ਿੰਦਗੀਆਂ ਬਚਾਉਣ 'ਚ ਮਦਦ ਕੀਤੀ ਹੈ।

ਦੇਸ਼ ਦੀ ਅਰਥ-ਵਿਵਸਥਾ ਠੀਕ ਹੋਣ ਦੀ ਰਾਹ 'ਤੇ

ਇਕੋਨੌਮਿਕ ਟਾਈਮਜ਼ ਨੂੰ ਦਿੱਤੇ ਇੰਟਰਵਿਊ 'ਚ ਮੋਦੀ ਨੇ ਅਰਥਵਿਵਸਥਾ ਨੂੰ ਲੈ ਕੇ ਭਰੋਸਾ ਜਤਾਇਆ। ਉਨ੍ਹਾਂ ਕਿਹਾ ਦੇਸ਼ ਦੀ ਅਰਥਵਿਵਸਥਾ ਠੀਕ ਹੋਣ ਦੀ ਰਾਹ 'ਤੇ ਹੈ। ਉਹ 2024 ਤਕ 5 ਟ੍ਰਿਲੀਅਨ ਅਰਥਵਿਵਸਥਾ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਆਸ਼ਾਵਾਦੀ ਹਨ। ਪੀਐਮ ਮੋਦੀ ਨੇ ਕਿਹਾ ਦੇਸ਼ ਕੋਵਿਡ-19 ਦੇ ਅਸਰ ਤੋਂ ਹੌਲੀ-ਹੌਲੀ ਉੱਭਰ ਰਿਹਾ ਹੈ। ਦੇਸ਼ ਦੇ ਖੇਤੀ ਤੇ ਰੱਖਿਆ ਖੇਤਰ 'ਚ ਲਗਾਤਾਰ ਸੁਧਾਰ ਆ ਰਿਹਾ ਹੈ ਤੇ ਇਸ ਦਾ ਅਸਰ ਦੇਸ਼ ਦੀ ਜੀਡੀਪੀ ਵਧਣ ਦੇ ਤੌਰ 'ਤੇ ਦੇਖਿਆ ਜਾਵੇਗਾ।

ਖੇਤੀ ਤੇ ਲੇਬਰ 'ਚ ਹੋ ਰਿਹਾ ਸੁਧਾਰ

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਆਲੋਚਕਾਂ ਨੂੰ ਵੀ ਜਵਾਬ ਦਿੰਦਿਆਂ ਕਿਹਾ ਕਿ ਉਹ ਸਰਕਾਰ ਨੂੰ ਕ੍ਰੈਡਿਟ ਨਹੀਂ ਦੇਣਾ ਚਾਹੁੰਦੇ ਪਰ ਹਕੀਕਤ ਇਹ ਹੈ ਕਿ ਖੇਤੀ ਤੇ ਲੇਬਰ 'ਚ ਨਿਰੰਤਰ ਸੁਧਾਰ ਹੋ ਰਿਹਾ ਹੈ ਜੋ ਕੌਮਾਂਤਰੀ ਨਿਵੇਸ਼ਕਾਂ ਲਈ ਵੱਡਾ ਸੰਕੇਤ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲੇਬਰ ਕੋਡ ਮਾਲਕ ਤੇ ਕਰਮਚਾਰੀ ਦੋਵਾਂ ਲਈ ਇਕ ਜਿੱਤ ਕਿਉਂ ਹੈ? ਉਨ੍ਹਾਂ ਕਿਹਾ ਇਹ ਅਕਸਰ ਮਜਾਕ 'ਚ ਕਿਹਾ ਜਾਂਦੀ ਸੀ ਕਿ ਰਸਮੀ ਖੇਤਰ 'ਚ ਲੇਬਰ ਦੇ ਮੁਕਾਬਲੇ ਭਾਰਤ 'ਚ ਲੇਬਰ ਕਾਨੂੰਨ ਜ਼ਿਆਦਾ ਸਨ। ਮੋਦੀ ਨੇ ਇਹ ਵੀ ਕਿਹਾ ਕਿ ਲੇਬਰ ਕਾਨੂੰਨਾਂ ਨੂੰ ਛੱਡ ਕੇ ਸਾਰਿਆਂ ਦੀ ਮਦਦ ਕੀਤੀ ਜਾਂਦੀ ਹੈ।

ਵੱਖ-ਵੱਖ ਮੌਕੇ ਦੇਵੇਗਾ ਭਾਰਤ:

ਮੋਦੀ ਨੇ ਕਿਹਾ ਸਾਡਾ ਦੇਸ਼ ਕਿਸੇ ਦੇਸ਼ ਦਾ ਵਿਕਲਪ ਬਣਨ ਲਈ ਨਹੀਂ। ਬਲਕਿ ਇਕ ਅਜਿਹਾ ਦੇਸ਼ ਬਣਨ ਲਈ ਹੈ ਜੋ ਵੱਖ-ਵੱਖ ਮੌਕੇ ਪ੍ਰਦਾਨ ਕਰਦਾ ਹੈ।

ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ