Election Dates 2021 Announced: ਬੰਗਾਲ 'ਚ 8 ਪੜਾਵਾਂ ਵਿੱਚ ਚੋਣਾਂ, ਪੁਡੂਚੇਰੀ, ਕੇਰਲ ਅਤੇ ਤਾਮਿਲਨਾਡੂ 'ਚ ਇਕੋ ਪੜਾਅ, ਪੰਜਾਂ ਰਾਜਾਂ ਦੇ ਨਤੀਜੇ 2 ਮਈ ਨੂੰ

Election 2021 Date: ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਤੇ ਕੇਰਲ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਚੋਣ ਤਰੀਕਾਂ ਦਾ ਐਲਾਨ ਕਰਨ ਲਈ ਪ੍ਰੈਸ ਕਾਨਫਰੰਸ ਕਰ ਰਹੇ ਹਨ। ਕੋਰੋਨਾ ਪੀਰੀਅਡ ਤੋਂ ਬਾਅਦ ਪਹਿਲੀ ਵਾਰ ਚਾਰ ਰਾਜਾਂ ਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਇਕੋ ਸਮੇਂ ਚੋਣਾਂ ਹੋਣ ਜਾ ਰਹੀਆਂ ਹਨ।

ਏਬੀਪੀ ਸਾਂਝਾ Last Updated: 26 Feb 2021 04:12 PM
ਪੱਛਮੀ ਬੰਗਾਲ ਦੀਆਂ ਚੋਣਾਂ ਦਾ ਐਲਾਨ

ਪਹਿਲੇ ਪੜਾਅ ਲਈ ਵੋਟਿੰਗ 27 ਮਾਰਚ ਨੂੰ ਹੋਵੇਗੀ। ਦੂਜੇ ਪੜਾਅ ਲਈ 1 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ, ਤੀਜਾ ਪੜਾਅ 6 ਅਪ੍ਰੈਲ ਨੂੰ, ਚੌਥਾ ਪੜਾਅ 10 ਅਪ੍ਰੈਲ ਨੂੰ, ਪੰਜਵਾਂ ਪੜਾਅ 17 ਅਪ੍ਰੈਲ ਨੂੰ, ਛੇਵਾਂ ਪੜਾਅ 22 ਅਪ੍ਰੈਲ ਨੂੰ, ਸੱਤਵਾਂ ਪੜਾਅ 26 ਅਪ੍ਰੈਲ ਨੂੰ ਅਤੇ ਅੱਠਵੇਂ ਪੜਾਅ ਲਈ 29 ਅਪ੍ਰੈਲ ਨੂੰ ਵੋਟਿੰਗ ਹੋਏਗੀ।

ਪੱਛਮ ਬੰਗਾਲ ਦੀਆਂ ਚੋਣਾਂ ਦਾ ਐਲਾਨ

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਰਾਜ ਵਿਚ 8 ਪੜਾਵਾਂ ਵਿਚ ਵੋਟਾਂ ਪਾਈਆਂ ਜਾਣਗੀਆਂ ਅਤੇ ਨਤੀਜੇ ਚਾਰ ਹੋਰ ਰਾਜਾਂ ਦੇ ਨਾਲ 2 ਮਈ ਨੂੰ ਆਉਣਗੇ। ਚੋਣ ਕਮਿਸ਼ਨ ਅਨੁਸਾਰ ਪੱਛਮੀ ਬੰਗਾਲ ਵਿੱਚ 1 ਲੱਖ ਇੱਕ ਹਜ਼ਾਰ 916 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ।

ਚੋਣਾਂ ਦਾ ਐਲਾਨ

ਸੁਨੀਲ ਅਰੋੜਾ ਨੇ ਦੱਸਿਆ ਕਿ ਪੁਡੂਚੇਰੀ, ਕੇਰਲ ਅਤੇ ਤਾਮਿਲਨਾਡੂ ਵਿਚ ਚੋਣਾਂ ਇਕੋ ਪੜਾਅ 'ਤੇ ਹੋਣੀਆਂ ਹਨ. ਤਿੰਨੋਂ ਰਾਜਾਂ ਵਿਚ 6 ਅਪ੍ਰੈਲ ਨੂੰ ਵੋਟਿੰਗ ਹੋਵੇਗੀ ਅਤੇ ਚੋਣ ਨਤੀਜੇ 2 ਮਈ ਨੂੰ ਆਉਣਗੇ।

ਕੇਰਲ 'ਚ 6 ਐਪ੍ਰਲ ਨੂੰ ਵੋਟਾਂ

ਕੇਰਲ ਦੀਆਂ ਸਾਰੀਆਂ ਸੀਟਾਂ 'ਤੇ 6 ਅਪ੍ਰੈਲ ਨੂੰ ਵੋਟਿੰਗ ਹੋਵੇਗੀ।

ਚੋਣਾਂ ਦਾ ਐਲਾਨ


ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਕਿ ਸਾਰੇ ਰਾਜਾਂ ਲਈ ਵਿਸ਼ੇਸ਼ ਪੁਲਿਸ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਤਿਉਹਾਰ ਵਾਲੇ ਦਿਨ ਕੋਈ ਵੋਟਿੰਗ ਨਹੀਂ ਹੋਵੇਗੀ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਉਹ ਆਪਣੇ ਕਾਰਜਕਾਲ ਵਿੱਚ ਆਖਰੀ ਵਾਰ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਰਹੇ ਹਨ। ਸੁਨੀਲ ਅਰੋੜਾ ਕਰੀਬ 45 ਮਿੰਟ ਤੋਂ ਚੋਣ ਗਤੀਵਿਧੀਆਂ ਬਾਰੇ ਜਾਣਕਾਰੀ ਦੇ ਰਹੇ ਹਨ।

ਚੋਣਾਂ ਦਾ ਐਲਾਨ

2 ਮਈ ਨੂੰ ਪੰਜਾਂ ਰਾਜਾਂ ਦੇ ਚੋਣ ਨਤੀਜੇ ਆਉਣਗੇ।ਅਸਾਮ ਵਿੱਚ ਤਿੰਨ ਪੜਾਆਵਾਂ ਵਿੱਚ ਚੋਣਾਂ ਹੋਣਗੀਆਂ।ਅਸਾਮ ਵਿੱਚ 27 ਮਾਰਚ , 1 ਅਪ੍ਰੈਲ ਅਤੇ 6 ਅਪ੍ਰੈਲ ਨੂੰ ਤੀਜੇ ਪੜਾਅ ਦੀਆਂ ਚੋਣਾਂ ਹੋਣਗੀਆਂ।

ਚੋਣ ਕੇਂਦਰਾਂ ਦੀ ਗਿਣਤੀ ਵਧੀ

ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੇ ਅਨੁਸਾਰ, ਅਸਾਮ 'ਚ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ 24,890 ਚੋਣ ਕੇਂਦਰ ਸਨ, ਪਰ 2021 ਵਿੱਚ ਚੋਣ ਕੇਂਦਰਾਂ ਦੀ ਗਿਣਤੀ 33,530 ਹੋਵੇਗੀ। ਸਾਲ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਾਮਿਲਨਾਡੂ ਵਿੱਚ 66,007 ਚੋਣ ਕੇਂਦਰ ਸਨ, ਪਰ 2021 ਵਿੱਚ ਚੋਣ ਕੇਂਦਰਾਂ ਦੀ ਗਿਣਤੀ 88,936 ਹੋਵੇਗੀ।

ਚੋਣ ਕੇਂਦਰਾਂ ਦੀ ਗਿਣਤੀ ਵਧੀ


ਸੁਨੀਲ ਅਰੋੜਾ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਹੈ ਕਿ ਕੇਰਲ ਵਿੱਚ 21,498 ਚੋਣ ਕੇਂਦਰ ਸਨ, ਪਰ ਹੁਣ ਚੋਣ ਕੇਂਦਰਾਂ ਦੀ ਗਿਣਤੀ ਵਧਕੇ 40,771 ਹੋਵੇਗੀ। ਪੱਛਮੀ ਬੰਗਾਲ ਵਿਚ ਵੀ ਸਾਲ 2016 ਵਿੱਚ 77,413 ਚੋਣ ਕੇਂਦਰ ਸਨ, ਹੁਣ ਇੱਥੇ  ਵੀ ਚੋਣ ਕੇਂਦਰ ਦੀ ਗਿਣਤੀ ਵੱਧਕੇ 1,01,916 ਹੋਵੇਗੀ।

ਚੋਣਾਂ ਦਾ ਐਲਾਨ

ਚੋਣਾਂ ਦਾ ਐਲਾਨ

ਸੁਨੀਲ ਅਰੋੜਾ ਨੇ ਕਿਹਾ ਕਿ ਉਮੀਦਵਾਰ ਸਣੇ ਪੰਜ ਲੋਕਾਂ ਨੂੰ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੀਆਰਪੀਐਫ ਨੂੰ ਬੰਗਾਲ ਸਣੇ ਹੋਰ ਰਾਜਾਂ ਵਿੱਚ ਵੀ ਤਾਇਨਾਤ ਕੀਤਾ ਜਾਵੇਗਾ। ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਸੀਆਰਪੀਐਫ ਦੇ ਜਵਾਨ ਸਾਰੇ ਸੰਵੇਦਨਸ਼ੀਲ ਬੂਥਾਂ 'ਤੇ ਤਾਇਨਾਤ ਹੋਣਗੇ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਲਈ ਨਾਮਜ਼ਦਗੀ ਪੱਤਰ ਭਰਨ ਲਈ ਆਨਲਾਈਨ ਸਹੂਲਤ ਵੀ ਹੋਵੇਗੀ।

ਚੋਣਾਂ ਦਾ ਐਲਾਨ

ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਵਾਰ ਵੋਟਾਂ ਪਾਉਣ ਦਾ ਸਮਾਂ ਇਕ ਘੰਟਾ ਵਧਾਇਆ ਗਿਆ ਹੈ। ਚੋਣ ਕਮਿਸ਼ਨਰ ਨੇ ਕਿਹਾ ਕਿ ਡੋਰ ਟੂ ਡੋਰ ਮੁਹਿੰਮ ਦੌਰਾਨ ਪੰਜ ਤੋਂ ਵੱਧ ਲੋਕ ਸ਼ਾਮਲ ਨਹੀਂ ਹੋ ਸਕਣਗੇ।

ਚੋਣਾਂ ਦਾ ਐਲਾਨ

ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਸਾਰੇ ਚੋਣ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਟੀਕਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨ ਅਧਿਕਾਰੀਆਂ ਨੂੰ ਚੋਣਾਂ ਤੋਂ ਪਹਿਲਾਂ ਟੀਕਾਕਰਣ ਕੀਤਾ ਜਾਵੇਗਾ।

ਚੋਣਾਂ ਦਾ ਐਲਾਨ

ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਵੋਟਾਂ ਪਾਉਣ ਦਾ ਸਮਾਂ ਇੱਕ ਘੰਟਾ ਵਧਾਇਆ ਗਿਆ ਹੈ। ਚੋਣ ਕਮਿਸ਼ਨਰ ਨੇ ਕਿਹਾ ਕਿ ਡੋਰ ਟੂ ਡੋਰ ਮੁਹਿੰਮ ਦੌਰਾਨ ਪੰਜ ਤੋਂ ਵੱਧ ਲੋਕ ਸ਼ਾਮਲ ਨਹੀਂ ਹੋ ਸਕਣਗੇ।

ਚੋਣਾਂ ਦਾ ਐਲਾਨ

ਇਸ ਚੋਣ ਲਈ ਤਾਮਿਲਨਾਡੂ ਵਿੱਚ 66 ਹਜ਼ਾਰ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਇਸ ਵਾਰ ਪੱਛਮੀ ਬੰਗਾਲ ਵਿੱਚ 1 ਲੱਖ 1 ਹਜ਼ਾਰ 916 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ। ਕੋਰੋਨਾ ਮਿਆਦ ਕਾਰਨ, ਚੋਣ ਕਮਿਸ਼ਨ ਨੇ ਸਾਰੇ ਰਾਜਾਂ ਵਿੱਚ ਪੋਲਿੰਗ ਸਟੇਸ਼ਨਾਂ ਵਿੱਚ ਲਗਪਗ 30 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ।

ਚੋਣਾਂ ਦਾ ਐਲਾਨ

ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਇਸ ਵਾਰ ਪੰਜ ਰਾਜਾਂ ਵਿੱਚ 18 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। 824 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਉਨ੍ਹਾਂ ਦੱਸਿਆ ਕਿ ਅਸਾਮ ਵਿੱਚ 33 ਹਜ਼ਾਰ ਪੋਲਿੰਗ ਸਟੇਸ਼ਨ ਹੋਣਗੇ।

ਚੋਣਾਂ ਦਾ ਐਲਾਨ

ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਹੈ ਕਿ ਚੋਣਾਂ ਦੌਰਾਨ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦਾ ਪੂਰਾ ਪਾਲਣ ਕੀਤਾ ਜਾਵੇਗਾ। ਉਨ੍ਹਾਂ ਇਸ ਸਮੇਂ ਦੌਰਾਨ ਕੋਰੋਨਾ ਯੋਧਿਆਂ ਨੂੰ ਸਲਾਮ ਵੀ ਕੀਤਾ। ਉਨ੍ਹਾਂ ਕਿਹਾ ਕਿ ਸਾਰੀਆਂ ਚੋਣਾਂ ਕੋਰੋਨਾ ਨੂੰ ਧਿਆਨ ਵਿੱਚ ਰੱਖਦਿਆਂ ਕਰਵਾਈਆਂ ਜਾਣਗੀਆਂ।

ਚੋਣਾਂ ਦਾ ਐਲਾਨ

ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਚੋਣ ਤਰੀਕਾਂ ਦਾ ਐਲਾਨ ਕਰਨ ਲਈ ਪ੍ਰੈਸ ਕਾਨਫਰੰਸ ਕਰ ਰਹੇ ਹਨ। ਕੋਰੋਨਾ ਪੀਰੀਅਡ ਤੋਂ ਬਾਅਦ ਪਹਿਲੀ ਵਾਰ ਚਾਰ ਰਾਜਾਂ ਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਇਕੋ ਸਮੇਂ ਚੋਣਾਂ ਹੋਣ ਜਾ ਰਹੀਆਂ ਹਨ।

ਚੋਣਾਂ ਦਾ ਐਲਾਨ

ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ ਸ਼ੁਰੂ। ਪੰਜ ਰਾਜਾਂ ਦੀਆਂ ਚੋਣਾਂ ਦਾ ਐਲਾਨ ਕੀਤਾ ਜਾਵੇਗਾ।

ਕੇਰਲ

ਕੇਰਲ ’ਚ ਸੀਪੀਐੱਮ ਦੀ ਅਗਵਾਈ ਹੇਠਲੇ ਖੱਬੇ ਜਮਹੂਰੀ ਮੋਰਚੇ (LDF) ਦੀ ਸਰਕਾਰ ਹੈ ਤੇ ਪਿਨਾਰਾਈ ਵਿਜਯਨ ਮੁੱਖ ਮੰਤਰੀ ਹਨ। ਪਿਛਲੀਆਂ ਚੋਣਾਂ ’ਚ ਇਸ ਗੱਠਜੜ ਨੂੰ 91 ਸੀਟਾਂ ਮਿਲੀਆਂ ਸਨ ਅਤੇ ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕ੍ਰੈਟਿਕ ਫ਼੍ਰੰਟ (UDF) ਨੂੰ 47 ਸੀਟਾਂ ਮਿਲੀਆਂ ਸਨ।

ਪੁੱਡੂਚੇਰੀ

ਪੁੱਡੂਚੇਰੀ ’ਚ ਬੀਤੇ ਦਿਨੀਂ ਕਾਂਗਰਸ-ਡੀਐਮਕੇ ਗੱਠਜੋੜ ਸਰਕਾਰ ਡਿੱਗ ਗਈ ਸੀ। ਪਿਛਲੀਆਂ ਚੋਣਾਂ ’ਚ ਕਾਂਗਰਸ ਕੋਲ 15 ਸੀਟਾਂ ਸਨ। ਆਲ ਇੰਡੀਆ ਐੱਨਆਰ ਕਾਂਗਰਸ ਕੋਲ 8 ਸੀਟਾਂ ਸਨ ਤੇ ਬਾਕੀ ਦੇ ਉਮੀਦਵਾਰਾਂ ਕੋਲ 7 ਸੀਟਾਂ ਸਨ।

ਤਾਮਿਲ ਨਾਡੂ

ਤਾਮਿਲ ਨਾਡੂ ’ਚ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕਸ਼ਗਮ (AIADMK) ਦੀ ਸਰਕਾਰ ਹੈ ਅਤੇ ਈ. ਪਲਾਨੀਸਵਾਮੀ ਮੁੱਖ ਮੰਤਰੀ ਹਨ। ਉਨ੍ਹਾਂ ਕੋਲ 136 ਸੀਟਾਂ ਹਨ ਤੇ ਮੁੱਖ ਵਿਰੋਧੀ ਡੀਐੱਮਕੇ ਕੋਲ 89 ਸੀਟਾਂ ਹਨ।

ਆਸਾਮ

ਆਸਾਮ ’ਚ ਐਨਡੀਏ ਦੀ ਸਰਕਾਰ ਹੈ ਤੇ ਸਰਵਾਨੰਦ ਸੋਨੋਵਾਲ ਮੁੱਖ ਮੰਤਰੀ ਹਨ। ਭਾਜਪਾ ਇੱਥੇ 89 ਸੀਟਾਂ ਉੱਤੇ ਚੋਣ ਲੜੀ ਸੀ ਤੇ 60 ਉੱਤੇ ਜਿੱਤੀ ਸੀ। ਅਸਮ ਗਣ ਪ੍ਰੀਸ਼ਦ ਕੋਲ 14 ਸੀਟਾਂ ਹਾਨ ਤੇ ਬੋਡੋਲੈਂਡ ਪੀਪਲ’ਜ਼ ਫ਼੍ਰੰਟ ਕੋਲ 12 ਸੀਟਾਂ ਹਨ। ਕਾਂਗਰਸ ਕੋਲ 26 ਸੀਟਾਂ ਹਨ।

ਪੱਛਮੀ ਬੰਗਾਲ

ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹੈ ਤੇ ਮਮਤਾ ਬੈਨਰਜੀ ਮੁੱਖ ਮੰਤਰੀ ਹਨ। ਇਸ ਵੇਲੇ ਤ੍ਰਿਣਮੂਲ ਕੋਲ 211 ਸੀਟਾਂ ਹਨ। ਕਾਂਗਰਸ ਕੋਲ 44, ਖੱਬੀਆਂ ਪਾਰਟੀਆਂ ਕੋਲ 26 ਤੇ ਭਾਜਪਾ ਕੋਲ ਸਿਰਫ਼ 3 ਸੀਟਾਂ ਹਨ।

ਚੋਣਾਂ ਦਾ ਐਲਾਨ

ਵਿਧਾਨ ਸਭਾ ਦਾ ਕਾਰਜਕਾਲ ਕਦੋਂ ਖ਼ਤਮ ਹੋਣਾ ਹੈ


 


·         ਪੱਛਮੀ ਬੰਗਾਲ                    30 ਮਈ 2021
·         ਆਸਾਮ                               31 ਮਈ 2021
·         ਤਾਮਿਲ ਨਾਡੂ                       24 ਮਈ 2021
·         ਯੂਟੀ ਪੁੱਡੂਚੇਰੀ             6 ਜੂਨ 2021 (ਰਾਸ਼ਟਰਪਤੀ ਰਾਜ)
·         ਕੇਰਲ                              1 ਜੂਨ 2021

ਚੋਣਾਂ ਦਾ ਐਲਾਨ

ਇਨ੍ਹਾਂ ਪੰਜ ਸੂਬਿਆਂ ਵਿੱਚ ਕੁੱਲ 824 ਵਿਧਾਨ ਸਭਾ ਸੀਟਾਂ ਹਨ ਤੇ ਇਨ੍ਹਾਂ ਸਭ ’ਚ ਵੱਖੋ-ਵੱਖਰੀਆਂ ਪਾਰਟੀਆਂ ਦੀਆਂ ਸਰਕਾਰਾਂ ਹਨ। ਪੁੱਡੂਚੇਰੀ ’ਚ ਰਾਸ਼ਟਰਪਤੀ ਰਾਜ ਲਾਗੂ ਹੈ। ਆਉ ਇਨ੍ਹਾਂ ਰਾਜਾਂ ਅੰਦਰ ਅੰਕੜਿਆਂ ਰਾਹੀਂ ਮੌਜੂਦਾ ਸਮੀਕਰਨ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।


 


ਕਿੱਥੇ ਕਿੰਨੀਆਂ ਸੀਟਾਂ?


·         ਪੱਛਮੀ ਬੰਗਾਲ                      294
·         ਆਸਾਮ                                126
·         ਤਾਮਿਲਨਾਡੂ                       234
·         ਯੂਟੀ ਪੁੱਡੂਚੇਰੀ                        30
·         ਕੇਰਲ                                 140

ਚੋਣਾਂ ਦਾ ਐਲਾਨ

ਕਿਸਾਨ ਅੰਦੋਲਨ ਵਿਚਾਲੇ ਪੰਜ ਰਾਜਾਂ 'ਚ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਅੱਜ ਹੋ ਸਕਦਾ ਹੈ। ਕਿਸਾਨ ਅੰਦੋਲਨ ਤੇ ਮਹਿੰਗਾਈ ਕਰਕੇ ਇਨ੍ਹਾਂ ਚੋਣਾਂ ਵਿੱਚ ਬੀਜੇਪੀ ਦੀ ਅਗਨੀ ਪ੍ਰੀਖਿਆ ਹੋਏਗੀ। ਚੋਣ ਕਮਿਸ਼ਨ ਅੱਜ ਇਨ੍ਹਾਂ ਪੰਜ ਰਾਜਾਂ ਬੰਗਾਲ, ਕੇਰਲ, ਤਾਮਿਲਨਾਡੂ, ਪੁੱਡੂਚੇਰੀ ਤੇ ਆਸਾਮ ਵਿੱਚ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਕਰ ਸਕਦਾ ਹੈ। ਅੱਜ ਸ਼ਾਮੀਂ ਸਾਢੇ ਚਾਰ ਵਜੇ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫ਼ਰੰਸ ’ਚ ਅਜਿਹਾ ਐਲਾਨ ਸੰਭਵ ਹੈ।

ਚੋਣਾਂ ਦਾ ਐਲਾਨ

ਕਿਸਾਨ ਅੰਦੋਲਨ ਤੇ ਮਹਿੰਗਾਈ ਖਿਲਾਫ ਦੇਸ਼ ਭਰ ਵਿੱਚ ਚੱਲੀ ਲਹਿਰ ਦੌਰਾਨ ਇਹ ਚੋਣਾਂ ਕਾਫੀ ਅਹਿਮ ਹਨ। ਖਾਸਕਰ ਪੱਛਮੀ ਬੰਗਾਲ ਬੀਜੇਪੀ ਲਈ ਵੱਕਾਰ ਦਾ ਸਵਾਲ ਬਣਿਆ ਹੋਇਆ ਹੈ। ਪਾਰਟੀ ਨੇ ਪਿਛਲੇ ਕਈ ਮਹੀਨਿਆਂ ਤੋਂ ਇੱਥੇ ਆਪਣੀ ਪੂਰੀ ਤਾਕਤ ਲਾਈ ਹੋਈ ਹੈ।

ਚੋਣਾਂ ਦਾ ਐਲਾਨ

ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਤੇ ਕੇਰਲ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਕੀਤਾ ਜਾ ਸਕਦਾ ਹੈ। ਅੱਜ ਸ਼ਾਮ ਸਾਢੇ ਚਾਰ ਵਜੇ ਚੋਣ ਕਮਿਸ਼ਨ ਦੀ ਇੱਕ ਪ੍ਰੈੱਸ ਕਾਨਫਰੰਸ ਹੋਵੇਗੀ, ਜਿਸ ਵਿੱਚ ਚੋਣ ਪ੍ਰੋਗਰਾਮ ਸੰਭਵ ਹਨ।

ਪਿਛੋਕੜ

Election 2021 Date: ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਤੇ ਕੇਰਲ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਕੀਤਾ ਜਾ ਸਕਦਾ ਹੈ। ਅੱਜ ਸ਼ਾਮ ਸਾਢੇ ਚਾਰ ਵਜੇ ਚੋਣ ਕਮਿਸ਼ਨ ਦੀ ਇੱਕ ਪ੍ਰੈੱਸ ਕਾਨਫਰੰਸ ਹੋਵੇਗੀ, ਜਿਸ ਵਿੱਚ ਚੋਣ ਪ੍ਰੋਗਰਾਮ ਸੰਭਵ ਹਨ।


 


ਕਿਸਾਨ ਅੰਦੋਲਨ ਤੇ ਮਹਿੰਗਾਈ ਖਿਲਾਫ ਦੇਸ਼ ਭਰ ਵਿੱਚ ਚੱਲੀ ਲਹਿਰ ਦੌਰਾਨ ਇਹ ਚੋਣਾਂ ਕਾਫੀ ਅਹਿਮ ਹਨ। ਖਾਸਕਰ ਪੱਛਮੀ ਬੰਗਾਲ ਬੀਜੇਪੀ ਲਈ ਵੱਕਾਰ ਦਾ ਸਵਾਲ ਬਣਿਆ ਹੋਇਆ ਹੈ। ਪਾਰਟੀ ਨੇ ਪਿਛਲੇ ਕਈ ਮਹੀਨਿਆਂ ਤੋਂ ਇੱਥੇ ਆਪਣੀ ਪੂਰੀ ਤਾਕਤ ਲਾਈ ਹੋਈ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.