ਪੜਚੋਲ ਕਰੋ

Election 2021 Dates, Full Schedule: ਪੰਜ ਰਾਜਾਂ ਦੀਆਂ ਚੋਣਾਂ ਲਈ ਤਾਰੀਖਾਂ ਦਾ ਐਲਾਨ, 2 ਮਈ ਨੂੰ ਐਲਾਨੇ ਜਾਣਗੇ ਨਤੀਜੇ

Assembly Election 2021 Date Full Schedule: ਭਾਰਤੀ ਚੋਣ ਕਮਿਸ਼ਨ ਨੇ ਅੱਜ ਪੱਛਮੀ ਬੰਗਾਲ, ਤਾਮਿਲਨਾਡੂ, ਅਸਾਮ, ਕੇਰਲ ਅਤੇ ਪੁਡੂਚੇਰੀ ਰਾਜਾਂ ਵਿੱਚ ਚੋਣ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।

ਨਵੀਂ ਦਿੱਲੀ: ਦੇਸ਼ ਦੇ ਪੰਜ ਸੂਬਿਆਂ 'ਚ ਚੋਣਾਂ ਦੀ ਤਿਆਰੀ ਸ਼ੁਰੂ ਹੈ।ਇਨ੍ਹਾਂ ਚੋਣਾਂ ਦੇ ਲਈ ਭਾਰਤੀ ਚੋਣ ਕਮਿਸ਼ਨ ਨੇ ਅੱਜ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ।ਪੱਛਮੀ ਬੰਗਾਲ, ਤਾਮਿਲਨਾਡੂ, ਅਸਾਮ, ਕੇਰਲ ਅਤੇ ਪੁਡੂਚੇਰੀ ਰਾਜਾਂ ਵਿੱਚ ਚੋਣ ਹੋਣੀਆਂ ਹਨ। ਇਨ੍ਹਾਂ ਰਾਜਾਂ ਵਿੱਚ ਅਪ੍ਰੈਲ-ਮਈ ਨੂੰ ਸਰਕਾਰਾਂ ਦਾ ਕਾਰਜਕਾਲ ਪੂਰਾ ਹੋਣ ਵਾਲਾ ਹੈ।ਪੱਛਮੀ ਬੰਗਾਲ ਵਿੱਚ 294 ਸੀਟਾਂ, ਤਾਮਿਲਨਾਡੂ ਵਿੱਚ 234 ਸੀਟਾਂ, ਕੇਰਲ ਵਿੱਚ 140 ਸੀਟਾਂ, ਅਸਾਮ ਵਿੱਚ 126 ਅਤੇ ਪੁਡੂਚੇਰੀ ਵਿੱਚ 30 ਸੀਟਾਂ ਲਈ ਵੋਟਾਂ ਪੈਣੀਆਂ ਹਨ।

ਪੱਛਮੀ ਬੰਗਾਲ 'ਚ ਅੱਠ ਪੜਾਵਾਂ 'ਚ ਚੋਣਾਂ 
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਰਾਜ ਵਿਚ 8 ਪੜਾਵਾਂ ਵਿਚ ਵੋਟਾਂ ਪਾਈਆਂ ਜਾਣਗੀਆਂ ਅਤੇ ਨਤੀਜੇ ਚਾਰ ਹੋਰ ਰਾਜਾਂ ਦੇ ਨਾਲ 2 ਮਈ ਨੂੰ ਆਉਣਗੇ। ਚੋਣ ਕਮਿਸ਼ਨ ਅਨੁਸਾਰ ਪੱਛਮੀ ਬੰਗਾਲ ਵਿੱਚ 1 ਲੱਖ ਇੱਕ ਹਜ਼ਾਰ 916 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ।

ਪਹਿਲੇ ਪੜਾਅ ਲਈ ਵੋਟਿੰਗ 27 ਮਾਰਚ ਨੂੰ ਹੋਵੇਗੀ। ਦੂਜੇ ਪੜਾਅ ਲਈ 1 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ, ਤੀਜਾ ਪੜਾਅ 6 ਅਪ੍ਰੈਲ ਨੂੰ, ਚੌਥਾ ਪੜਾਅ 10 ਅਪ੍ਰੈਲ ਨੂੰ, ਪੰਜਵਾਂ ਪੜਾਅ 17 ਅਪ੍ਰੈਲ ਨੂੰ, ਛੇਵਾਂ ਪੜਾਅ 22 ਅਪ੍ਰੈਲ ਨੂੰ, ਸੱਤਵਾਂ ਪੜਾਅ 26 ਅਪ੍ਰੈਲ ਨੂੰ ਅਤੇ ਅੱਠਵੇਂ ਪੜਾਅ ਲਈ 29 ਅਪ੍ਰੈਲ ਨੂੰ ਵੋਟਿੰਗ ਹੋਏਗੀ।

ਅਸਾਮ ਵਿੱਚ ਤਿੰਨ ਪੜਾਵਾਂ 'ਚ ਚੋਣਾਂ
ਚੋਣ ਕਮਿਸ਼ਨ ਨੇ ਅਸਾਮ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਦੇ ਅਨੁਸਾਰ ਵਿਧਾਨ ਸਭਾ ਦੀਆਂ 126 ਸੀਟਾਂ ਦੀਆਂ ਚੋਣਾਂ ਤਿੰਨ ਪੜਾਵਾਂ ਵਿੱਚ ਹੋਣਗੀਆਂ।ਪਹਿਲੇ ਪੜਾਅ ਲਈ 27 ਮਾਰਚ ਨੂੰ ਵੋਟਿੰਗ ਹੋਵੇਗੀ। ਦੂਜੇ ਪੜਾਅ ਲਈ 1 ਅਪ੍ਰੈਲ ਅਤੇ 6 ਅਪ੍ਰੈਲ ਨੂੰ ਤੀਜੇ ਪੜਾਅ ਦੀਆਂ ਚੋਣਾਂ ਹੋਣਗੀਆਂ।ਅਸਾਮ ਵਿੱਚ 33 ਹਜ਼ਾਰ ਪੋਲਿੰਗ ਸਟੇਸ਼ਨ ਹੋਣਗੇ।ਪਿਛਲੀਆਂ ਚੋਣਾਂ ਦੇ ਮੁਕਾਬਲੇ ਰਾਜ ਵਿੱਚ ਤਕਰੀਬਨ 30 ਪ੍ਰਤੀਸ਼ਤ ਪੋਲਿੰਗ ਸਟੇਸ਼ਨਾਂ ਵਿੱਚ ਵਾਧਾ ਕੀਤਾ ਗਿਆ ਹੈ।

ਪੁਡੂਚੇਰੀ, ਕੇਰਲ ਅਤੇ ਤਾਮਿਲਨਾਡੂ 'ਚ ਇੱਕੋ ਪੜਾਅ 'ਚ ਚੋਣਾਂ
ਚੋਣ ਕਮਿਸ਼ਨ ਨੇ ਕਿਹਾ ਕਿ ਕੇਰਲ ਵਿਧਾਨ ਸਭਾ ਦੀਆਂ 140 ਸੀਟਾਂ ਲਈ 6 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ।ਕੇਰਲ ਵਿੱਚ ਮੌਜੂਦਾ ਸਰਕਾਰ ਦਾ ਕਾਰਜਕਾਲ 1 ਜੂਨ 2021 ਨੂੰ ਖ਼ਤਮ ਹੋ ਜਾਵੇਗਾ।

ਤਾਮਿਲਨਾਡੂ ਵਿੱਚ ਕੁੱਲ 234 ਵਿਧਾਨ ਸਭਾ ਸੀਟਾਂ ਲਈ ਵੀ 6 ਅਪ੍ਰੈਲ ਨੂੰ ਹੀ ਵੋਟਿੰਗ ਹੋਏਗੀ। ਇੱਥੇ ਕਿਸੇ ਵੀ ਪਾਰਟੀ ਨੂੰ ਸੰਪੂਰਨ ਬਹੁਮਤ ਵਾਲੀ ਸਰਕਾਰ ਬਣਾਉਣ ਲਈ ਘੱਟੋ ਘੱਟ 118 ਸੀਟਾਂ ਦੀ ਜ਼ਰੂਰਤ ਹੁੰਦੀ ਹੈ।ਤਾਮਿਲਨਾਡੂ ਵਿੱਚ ਮੌਜੂਦਾ ਸਰਕਾਰ ਦਾ ਕਾਰਜਕਾਲ 24 ਮਈ 2021 ਨੂੰ ਖ਼ਤਮ ਹੋਵੇਗਾ।

ਪੁਡੂਚੇਰੀ ਦੀਆਂ 30 ਸੀਟਾਂ ਤੇ ਵੀ 6 ਅਪ੍ਰੈਲ ਨੂੰ ਹੀ ਵੋਟਿੰਗ ਹੋਏਗੀ।30 ਮੈਂਬਰਾਂ ਦੇ ਇਸ ਕੇਂਦਰੀ ਸ਼ਾਸਤ ਪ੍ਰਦੇਸ਼ ਵਿੱਚ ਵਰਤਮਾਨ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੈ। ਰਾਜ ਵਿਚ ਸੰਪੂਰਨ ਬਹੁਮਤ ਵਾਲੀ ਸਰਕਾਰ ਬਣਾਉਣ ਲਈ ਘੱਟੋ ਘੱਟ 17 ਸੀਟਾਂ ਦੀ ਜ਼ਰੂਰਤ ਹੈ।

ਚੋਣ ਕੇਂਦਰਾਂ ਵਿੱਚ ਵਾਧਾ

ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੇ ਅਨੁਸਾਰ, ਅਸਾਮ 'ਚ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ 24,890 ਚੋਣ ਕੇਂਦਰ ਸਨ, ਪਰ 2021 ਵਿੱਚ ਚੋਣ ਕੇਂਦਰਾਂ ਦੀ ਗਿਣਤੀ 33,530 ਹੋਵੇਗੀ। ਸਾਲ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਾਮਿਲਨਾਡੂ ਵਿੱਚ 66,007 ਚੋਣ ਕੇਂਦਰ ਸਨ, ਪਰ 2021 ਵਿੱਚ ਚੋਣ ਕੇਂਦਰਾਂ ਦੀ ਗਿਣਤੀ 88,936 ਹੋਵੇਗੀ।ਸੁਨੀਲ ਅਰੋੜਾ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਹੈ ਕਿ ਕੇਰਲ ਵਿੱਚ 21,498 ਚੋਣ ਕੇਂਦਰ ਸਨ, ਪਰ ਹੁਣ ਚੋਣ ਕੇਂਦਰਾਂ ਦੀ ਗਿਣਤੀ ਵਧਕੇ 40,771 ਹੋਵੇਗੀ। ਪੱਛਮੀ ਬੰਗਾਲ ਵਿਚ ਵੀ ਸਾਲ 2016 ਵਿੱਚ 77,413 ਚੋਣ ਕੇਂਦਰ ਸਨ, ਹੁਣ ਇੱਥੇ  ਵੀ ਚੋਣ ਕੇਂਦਰ ਦੀ ਗਿਣਤੀ ਵੱਧਕੇ 1,01,916 ਹੋਵੇਗੀ।

ਸੁਨੀਲ ਅਰੋੜਾ ਨੇ ਕਿਹਾ ਕਿ ਉਮੀਦਵਾਰ ਸਣੇ ਪੰਜ ਲੋਕਾਂ ਨੂੰ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੀਆਰਪੀਐਫ ਨੂੰ ਬੰਗਾਲ ਸਣੇ ਹੋਰ ਰਾਜਾਂ ਵਿੱਚ ਵੀ ਤਾਇਨਾਤ ਕੀਤਾ ਜਾਵੇਗਾ। ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਸੀਆਰਪੀਐਫ ਦੇ ਜਵਾਨ ਸਾਰੇ ਸੰਵੇਦਨਸ਼ੀਲ ਬੂਥਾਂ 'ਤੇ ਤਾਇਨਾਤ ਹੋਣਗੇ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਲਈ ਨਾਮਜ਼ਦਗੀ ਪੱਤਰ ਭਰਨ ਲਈ ਆਨਲਾਈਨ ਸਹੂਲਤ ਵੀ ਹੋਵੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਰਕਾਰ ਨੇ 37 ਦਿਨਾਂ ਬਾਅਦ ਹੀ ਹਟਾਏ ਵਿਜੀਲੈਂਸ ਬਿਊਰੋ ਦੇ ਮੁਖੀ, ਹੁਣ ਇਸ ਅਫਸਰ ਨੂੰ ਸੌਂਪੀ ਜ਼ਿੰਮੇਵਾਰੀ, ਜਾਣੋ ਕੀ ਬਣੀ ਵਜ੍ਹਾ ?
Punjab News: ਸਰਕਾਰ ਨੇ 37 ਦਿਨਾਂ ਬਾਅਦ ਹੀ ਹਟਾਏ ਵਿਜੀਲੈਂਸ ਬਿਊਰੋ ਦੇ ਮੁਖੀ, ਹੁਣ ਇਸ ਅਫਸਰ ਨੂੰ ਸੌਂਪੀ ਜ਼ਿੰਮੇਵਾਰੀ, ਜਾਣੋ ਕੀ ਬਣੀ ਵਜ੍ਹਾ ?
Punjab Budget: ਬਜਟ 'ਚ ਮਹਿਲਾਵਾਂ ਨੂੰ ਕਿਉ ਨਹੀਂ ਦਿੱਤੇ ਗਏ 1100 ਰੁਪਏ ? ਹਰਪਾਲ ਚੀਮਾ ਨੇ ਦੱਸੀ ਅਸਲ ਵਜ੍ਹਾ, ਜਾਣੋ ਕੀ ਦਿੱਤਾ ਤਰਕ
Punjab Budget: ਬਜਟ 'ਚ ਮਹਿਲਾਵਾਂ ਨੂੰ ਕਿਉ ਨਹੀਂ ਦਿੱਤੇ ਗਏ 1100 ਰੁਪਏ ? ਹਰਪਾਲ ਚੀਮਾ ਨੇ ਦੱਸੀ ਅਸਲ ਵਜ੍ਹਾ, ਜਾਣੋ ਕੀ ਦਿੱਤਾ ਤਰਕ
Punjab Budget 2025-2026: ਮਹਿਲਾਵਾਂ ਨੂੰ 1100 ਰੁਪਏ ਵਾਲੀ ਗਰੰਟੀ 'ਤੇ 'ਆਪ' ਸਰਕਾਰ ਨੇ ਵੱਟੀ ਚੁੱਪ, ਇੱਕ ਹੋਰ ਸਾਲ ਕਰਨਾ ਪੈਣਾ ਔਰਤਾਂ ਨੂੰ ਇੰਤਜ਼ਾਰ?
Punjab Budget 2025-2026: ਮਹਿਲਾਵਾਂ ਨੂੰ 1100 ਰੁਪਏ ਵਾਲੀ ਗਰੰਟੀ 'ਤੇ 'ਆਪ' ਸਰਕਾਰ ਨੇ ਵੱਟੀ ਚੁੱਪ, ਇੱਕ ਹੋਰ ਸਾਲ ਕਰਨਾ ਪੈਣਾ ਔਰਤਾਂ ਨੂੰ ਇੰਤਜ਼ਾਰ?
Punjab Budget 2025-2026: ਪੰਜਾਬ ਸਰਕਾਰ ਵੱਲੋਂ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼, ਪਿਛਲੀ ਵਾਰ ਨਾਲੋਂ 15% ਵੱਧ
Punjab Budget 2025-2026: ਪੰਜਾਬ ਸਰਕਾਰ ਵੱਲੋਂ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼, ਪਿਛਲੀ ਵਾਰ ਨਾਲੋਂ 15% ਵੱਧ
Advertisement
ABP Premium

ਵੀਡੀਓਜ਼

ਮੈਂ MSP ਦੇ ਸਕਦਾਂ ਤਾਂ ਸਰਕਾਰ ਕਿਉਂ ਨਹੀਂ? ਸਰਕਾਰ 'ਤੇ ਵਰ੍ਹੇ ਰਾਣਾ ਗੁਰਜੀਤ!ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨੂੰ ਕੌਣ ਬਚਾ ਰਿਹਾ ?ਪੰਜਾਬ ਦੇ ਕਿਸਾਨਾਂ ਦੀ ਬਿਜਲੀ ਸਬਸਿਡੀ ਲਈ 9992 ਕਰੋੜਪਹਿਲਾਂ ਜਵਾਨ ਕੁੱਟ ਲਏ, ਫਿਰ ਕਿਸਾਨ ਲੁੱਟ ਲਏ! ਪ੍ਰਗਟ ਸਿੰਘ ਦਾ ਫੁੱਟਿਆ ਗੁੱਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਰਕਾਰ ਨੇ 37 ਦਿਨਾਂ ਬਾਅਦ ਹੀ ਹਟਾਏ ਵਿਜੀਲੈਂਸ ਬਿਊਰੋ ਦੇ ਮੁਖੀ, ਹੁਣ ਇਸ ਅਫਸਰ ਨੂੰ ਸੌਂਪੀ ਜ਼ਿੰਮੇਵਾਰੀ, ਜਾਣੋ ਕੀ ਬਣੀ ਵਜ੍ਹਾ ?
Punjab News: ਸਰਕਾਰ ਨੇ 37 ਦਿਨਾਂ ਬਾਅਦ ਹੀ ਹਟਾਏ ਵਿਜੀਲੈਂਸ ਬਿਊਰੋ ਦੇ ਮੁਖੀ, ਹੁਣ ਇਸ ਅਫਸਰ ਨੂੰ ਸੌਂਪੀ ਜ਼ਿੰਮੇਵਾਰੀ, ਜਾਣੋ ਕੀ ਬਣੀ ਵਜ੍ਹਾ ?
Punjab Budget: ਬਜਟ 'ਚ ਮਹਿਲਾਵਾਂ ਨੂੰ ਕਿਉ ਨਹੀਂ ਦਿੱਤੇ ਗਏ 1100 ਰੁਪਏ ? ਹਰਪਾਲ ਚੀਮਾ ਨੇ ਦੱਸੀ ਅਸਲ ਵਜ੍ਹਾ, ਜਾਣੋ ਕੀ ਦਿੱਤਾ ਤਰਕ
Punjab Budget: ਬਜਟ 'ਚ ਮਹਿਲਾਵਾਂ ਨੂੰ ਕਿਉ ਨਹੀਂ ਦਿੱਤੇ ਗਏ 1100 ਰੁਪਏ ? ਹਰਪਾਲ ਚੀਮਾ ਨੇ ਦੱਸੀ ਅਸਲ ਵਜ੍ਹਾ, ਜਾਣੋ ਕੀ ਦਿੱਤਾ ਤਰਕ
Punjab Budget 2025-2026: ਮਹਿਲਾਵਾਂ ਨੂੰ 1100 ਰੁਪਏ ਵਾਲੀ ਗਰੰਟੀ 'ਤੇ 'ਆਪ' ਸਰਕਾਰ ਨੇ ਵੱਟੀ ਚੁੱਪ, ਇੱਕ ਹੋਰ ਸਾਲ ਕਰਨਾ ਪੈਣਾ ਔਰਤਾਂ ਨੂੰ ਇੰਤਜ਼ਾਰ?
Punjab Budget 2025-2026: ਮਹਿਲਾਵਾਂ ਨੂੰ 1100 ਰੁਪਏ ਵਾਲੀ ਗਰੰਟੀ 'ਤੇ 'ਆਪ' ਸਰਕਾਰ ਨੇ ਵੱਟੀ ਚੁੱਪ, ਇੱਕ ਹੋਰ ਸਾਲ ਕਰਨਾ ਪੈਣਾ ਔਰਤਾਂ ਨੂੰ ਇੰਤਜ਼ਾਰ?
Punjab Budget 2025-2026: ਪੰਜਾਬ ਸਰਕਾਰ ਵੱਲੋਂ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼, ਪਿਛਲੀ ਵਾਰ ਨਾਲੋਂ 15% ਵੱਧ
Punjab Budget 2025-2026: ਪੰਜਾਬ ਸਰਕਾਰ ਵੱਲੋਂ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼, ਪਿਛਲੀ ਵਾਰ ਨਾਲੋਂ 15% ਵੱਧ
Punjab Budget 2025-2026: ਪੰਜਾਬ ਭਰ ਵਿੱਚ 3 ਹਜ਼ਾਰ ਇਨਡੋਰ ਜਿੰਮ ਬਣਾਉਣ ਦਾ ਐਲਾਨ
Punjab Budget 2025-2026: ਪੰਜਾਬ ਭਰ ਵਿੱਚ 3 ਹਜ਼ਾਰ ਇਨਡੋਰ ਜਿੰਮ ਬਣਾਉਣ ਦਾ ਐਲਾਨ
Punjab Budget 2025-26 LIVE: ''ਬਦਲਦਾ ਪੰਜਾਬ'' ਵਿੱਤ ਮੰਤਰੀ ਹਰਪਾਲ ਚੀਮਾ ਪੇਸ਼ ਕਰ ਰਹੇ ਪੰਜਾਬ ਦਾ ਸਭ ਤੋਂ ਵੱਡਾ ਬਜਟ
Punjab Budget 2025-26 LIVE: ''ਬਦਲਦਾ ਪੰਜਾਬ'' ਵਿੱਤ ਮੰਤਰੀ ਹਰਪਾਲ ਚੀਮਾ ਪੇਸ਼ ਕਰ ਰਹੇ ਪੰਜਾਬ ਦਾ ਸਭ ਤੋਂ ਵੱਡਾ ਬਜਟ
Punjab Budget 2025-2026: ਪੰਜਾਬ ਦੇ 12,581 ਪਿੰਡਾਂ ਨੂੰ ਵੱਡਾ ਤੋਹਫਾ, 3,500 ਕਰੋੜ ਦਾ ਗੱਫਾ
Punjab Budget 2025-2026: ਪੰਜਾਬ ਦੇ 12,581 ਪਿੰਡਾਂ ਨੂੰ ਵੱਡਾ ਤੋਹਫਾ, 3,500 ਕਰੋੜ ਦਾ ਗੱਫਾ
Punjab Budget 2025-2026: ਪੰਜਾਬ ਸਰਕਾਰ ਵੱਲੋਂ ਐਲਾਨ, ਸਿਹਤ ਬੀਮਾ ਯੋਜਨਾ ਤਹਿਤ ਮਿਲੇਗਾ 10 ਲੱਖ ਰੁਪਏ ਤੱਕ ਦਾ ਲਾਭ
ਪੰਜਾਬ ਸਰਕਾਰ ਵੱਲੋਂ ਐਲਾਨ, ਸਿਹਤ ਬੀਮਾ ਯੋਜਨਾ ਤਹਿਤ ਮਿਲੇਗਾ 10 ਲੱਖ ਰੁਪਏ ਤੱਕ ਦਾ ਲਾਭ
Embed widget