ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਵਾਤਾਵਰਣ ਨੂੰ ਬਚਾਉਣ ਲਈ ਪੰਜਾਬ 'ਚ ਡੀਜ਼ਲ ਬੱਸਾਂ ਦੀ ਥਾਂ ਹੁਣ ਇਲੈਕਟ੍ਰੋਨਿਕ ਬੱਸਾਂ ਸੜਕਾਂ 'ਤੇ ਉਤਾਰਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦਾ ਪ੍ਰਪੋਜ਼ਲ ਤਿਆਰ ਹੈ ਪਰ ਅਜੇ ਸ਼ੁਰੂਆਤੀ ਤੌਰ 'ਤੇ ਪੰਜਾਬ ਟ੍ਰਾਂਸਪੋਰਟ ਵਿਭਾਗ ਵੱਲੋਂ ਪਾਲਿਸੀ ਤਿਆਰ ਕਰਦੇ ਹੋਏ ਬੱਸਾਂ ਖਰੀਦਣ ਤੇ ਇਨ੍ਹਾਂ ਦੇ ਰੂਟ ਤੈਅ ਕੀਤੇ ਜਾਣਗੇ।
ਪਿਛਲੇ ਦਿਨੀਂ ਪੰਜਾਬ ਟ੍ਰਾਂਸਪੋਰਟ ਵਿਭਾਗ ਦੀ ਸਟੇਟ ਪੱਧਰੀ ਮੀਟਿੰਗ 'ਚ ਇਲੈਕਟ੍ਰੋਨਿਕ ਬੱਸਾਂ ਦਾ ਪ੍ਰਪੋਜ਼ਲ ਰੱਖਿਆ ਗਿਆ ਜਿਸ 'ਚ ਸੂਬੇ ਦੇ ਸਾਰੇ 18 ਡਿਪੂਆਂ ਦੀਆਂ ਲੋੜਾਂ ਮੁਤਾਬਕ ਇਲੈਕਟ੍ਰੋਨਿਕ ਬੱਸਾਂ ਦੀ ਗਿਣਤੀ ਮੰਗੀ ਗਈ। ਸੂਬੇ ਦੇ ਡਿਪੂ ਤੋਂ 70-75 ਬੱਸਾਂ ਦੀ ਗਿਣਤੀ ਸੌਂਪੀ ਗਈ। ਇਨ੍ਹਾਂ ਬੱਸਾਂ ਨੂੰ ਲੰਬੇ ਰੂਟ ਅੰਮ੍ਰਿਤਸਰ, ਚੰਡੀਗੜ੍ਹ, ਬਠਿੰਡਾ, ਪਟਿਆਲਾ ਜਾਂ ਦਿੱਲੀ 'ਤੇ ਚਲਾਇਆ ਜਾ ਸਕਦਾ ਹੈ।
ਡੇਢ ਤੋਂ ਦੋ ਕਰੋੜ ਦੀ ਕੀਮਤ ਵਾਲੀ ਇਨ੍ਹਾਂ ਬੱਸਾਂ ਨੂੰ ਲੈ ਕੇ ਕੇਂਦਰ ਵੀ ਕੋਸ਼ਿਸ਼ ਕਰ ਰਿਹਾ ਹੈ। ਪਿਛਲੇ ਸਾਲ ਕੇਂਦਰ ਵੱਲੋਂ ਦੇਸ਼ ਦੇ 64 ਸ਼ਹਿਰਾਂ 'ਚ 5595 ਇਲੈਕਟ੍ਰੋਨਿਕ ਬੱਸਾਂ ਚਲਾਉਣ ਦੀ ਮਨਜ਼ੂਰੀ ਦਿੱਤੀ ਸੀ। ਜਿਨ੍ਹਾਂ 'ਤੇ ਕੇਂਦਰ ਵੱਲੋਂ ਵੀ ਸਬਸੀਡੀ ਦਿੱਤੀ ਜਾਵੇਗੀ। ਦੱਸ ਦਈਏ ਕਿ ਬੱਸਾਂ ਇੱਕ ਚਾਰਜ 'ਤੇ 200 ਕਿਮੀ ਤੋਂ ਜ਼ਿਆਦਾ ਦੀ ਦੂਰੀ ਤੈਅ ਕਰ ਸਕਦੀ ਹੈ।
ਸਟੇਟ ਟ੍ਰਾਂਸਪੋਰਟ ਦੇ ਡਾਇਰੈਕਟਰ ਭੁਪਿੰਦਰ ਸਿੰਘ ਰਾਏ ਦਾ ਕਹਿਣਾ ਹੈ ਕਿ ਇਲੈਕਟ੍ਰੋਨਿਕ ਬੱਸਾਂ ਨੂੰ ਲੈ ਕੇ ਟ੍ਰਾਂਸਪੋਰਟ ਵਿਭਾਗ ਪ੍ਰਪੋਜ਼ਲ ਤਿਆਰ ਕਰ ਰਿਹਾ ਹੈ। ਪਹਿਲਾਂ ਪਾਲਿਸੀ ਤਿਆਰ ਕਰਕੇ ਬੱਸਾਂ ਖਰੀਦੀਆਂ ਜਾਣਗੀਆਂ ਫੇਰ ਰੂਟ ਤਿਆਰ ਕੀਤੇ ਜਾਣਗੇ। ਨਾਲ ਹੀ ਪੈਟਰੋਲ ਪੰਪ 'ਤੇ ਚਾਰਜਿੰਗ ਪੁਆਇੰਟ ਬਣਾਏ ਜਾ ਸਕਦੇ ਹਨ।
ਹੁਣ ਪੰਜਾਬ ਦੀਆਂ ਸੜਕਾਂ 'ਚ ਦੌੜਣਗੀਆਂ ਇਲੈਕਟ੍ਰੋਨਿਕ ਬੱਸਾਂ, ਟ੍ਰਾਂਸਪੋਰਟ ਵਿਭਾਗ ਨੇ ਤਿਆਰ ਕੀਤਾ ਪ੍ਰਪੋਜ਼ਲ
ਮਨਵੀਰ ਕੌਰ ਰੰਧਾਵਾ
Updated at:
25 Feb 2020 12:30 PM (IST)
ਦਿੱਲੀ ਤੇ ਹਿਮਾਚਲ ਦੀ ਤਰ੍ਹਾਂ ਵਾਤਾਵਰਣ ਨੂੰ ਬਚਾਉਣ ਤੇ ਨਵੀਂ ਤਕਨੀਕ ਦਾ ਇਸਤੇਮਾਲ ਕਰਦੇ ਹੋਏ ਹੁਣ ਪੰਜਾਬ ਦੀਆਂ ਸੜਕਾਂ 'ਤੇ ਵੀ ਇਲੈਕਟ੍ਰੋਨਿਕ ਬੱਸਾਂ ਚੱਲਣਗੀਆਂ। ਪੰਜਾਬ ਟ੍ਰਾਂਸਪੋਰਟ ਵਿਭਾਗ ਨੇ ਇਸ ਸਬੰਧੀ ਪ੍ਰਪੋਜ਼ਲ ਤਿਆਰ ਕਰ ਲਿਆ ਹੈ।
- - - - - - - - - Advertisement - - - - - - - - -