ਵੀਡੀਓ ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦੀ ਹੈ। ਇਸ ਵੀਡੀਓ ਨੂੰ ਵਣ ਵਿਭਾਗ ਦੇ ਅਧਿਕਾਰੀ ਪ੍ਰਵੀਨ ਕਸਵਾਨ ਨੇ ਟਵਿੱਟਰ 'ਤੇ ਸਾਂਝਾ ਕੀਤਾ ਹੈ। ਕਸਵਾਨ ਅਨੁਸਾਰ ਹਾਥੀ ਲਗਭਗ 15 ਫੁੱਟ ਡੂੰਘੀ ਖੱਡ ‘ਚ ਡਿੱਗ ਗਿਆ ਸੀ।
ਖੱਡ ‘ਚ ਡਿੱਗਣ ਤੋਂ ਬਾਅਦ ਹਾਥੀ ਬਾਹਰ ਨਿਕਲਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਪਰ ਬਾਹਰ ਨਹੀਂ ਨਿਕਲ ਸਕਿਆ। ਇਸ ਦੌਰਾਨ ਉਥੋਂ ਲੰਘ ਰਹੇ ਕੁਝ ਲੋਕਾਂ ਨੇ ਇਸ ਘਟਨਾ ਨੂੰ ਵੇਖਿਆ। ਜਿਸ ਤੋਂ ਬਾਅਦ ਲੋਕਾਂ ਨੇ ਜੰਗਲਾਤ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਇਹ ਜਾਣਕਾਰੀ ਮਿਲਦਿਆਂ ਹੀ ਜੰਗਲਾਤ ਅਧਿਕਾਰੀਆਂ ਨੇ ਤੁਰੰਤ ਹਰਕਤ 'ਚ ਆਏ। ਜੇ.ਸੀ.ਬੀ ਲੈ ਕੇ ਮੌਕੇ 'ਤੇ ਪਹੁੰਚੇ ਅਤੇ ਹਾਥੀ ਦੀ ਮਦਦ ਕਰਨ ਲੱਗੇ। ਖੱਡ ਦੇ ਨਜ਼ਦੀਕ ਦੀ ਜ਼ਮੀਨ ਨੂੰ ਜੇਸੀਬੀ ਨਾਲ ਪੁੱਟਿਆ ਅਤੇ ਮਿੱਟੀ ਸੁੱਟ ਦਿੱਤੀ ਗਈ ।
ਜੰਗਲੀ ਵਿਭਾਗ ਅਧਿਕਾਰੀ ਅਨੁਸਾਰ ਹਾਥੀ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਹੁਤ ਸਖਤ ਮਿਹਨਤ ਕਰਨੀ ਪਈ। ਜਿਸ ਤੋਂ ਬਾਅਦ ਹਾਥੀ ਅਸਾਨੀ ਨਾਲ ਬਾਹਰ ਆ ਗਿਆ ਅਤੇ ਜੰਗਲ ਵੱਲ ਚਲਾ ਗਿਆ।
ਇਹ ਵੀ ਪੜ੍ਹੋ :
ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਬੈਠਕ ਸ਼ੁਰੂ, ਲੌਕਡਾਉਨ ਤੇ ਹੋ ਰਹੀ ਵਿਚਾਰ ਚਰਚਾ
ਇੰਡੀਅਨ ਆਰਮੀ ਨੇ ਪਾਕਿਸਤਾਨ ਨੂੰ ਸਿਖਾਇਆ ਸਬਕ, ਸਰਹੱਦ ਪਾਰ ਅੱਤਵਾਦੀ ਠਿਕਾਣਿਆਂ ਨੂੰ ਕੀਤਾ ਤਬਾਹ, ਦੇਖੋ ਵੀਡੀਓ