ਨਵੀਂ ਦਿੱਲੀ: ਲੋਕ ਪੜ੍ਹਨ ਲਈ ਵਿਦੇਸ਼ ਜਾਣ ਅਤੇ ਨੌਕਰੀ ਕਰਕੇ ਪੈਸਾ ਕਮਾਉਣ ਦਾ ਸੁਪਨਾ ਵੇਖਦੇ ਹਨ ਪਰ ਕਰਨਾਟਕ ਦਾ ਇੱਕ ਆਦਮੀ ਅਮਰੀਕਾ 'ਚ ਆਪਣੀ ਨੌਕਰੀ ਛੱਡ ਕੇ ਭਾਰਤ ਵਾਪਸ ਆਇਆ ਤੇ ਪਿੰਡ 'ਚ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕਰਨਾਟਕ ਦਾ ਇਹ ਵਿਅਕਤੀ ਅਮਰੀਕਾ 'ਚ ਨੌਕਰੀ ਕਰ ਕੇ ਲੱਖਾਂ ਰੁਪਏ ਕਮਾ ਰਿਹਾ ਸੀ।
ਦਰਅਸਲ, ਕਰਨਾਟਕ ਦੇ ਕਲਬੁਰਗੀ ਜ਼ਿਲ੍ਹੇ ਦੇ ਸ਼ੈਲਾਗੀ ਪਿੰਡ ਦਾ ਸਤੀਸ਼ ਕੁਮਾਰ ਪੇਸ਼ੇ ਵਜੋਂ ਸਾਫਟਵੇਅਰ ਇੰਜੀਨੀਅਰ ਹੈ। ਉਸ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਅਮਰੀਕਾ ਤੋਂ ਭਾਰਤ ਪਰਤਿਆ ਸੀ। ਉਸ ਨੇ ਕਿਹਾ ਕਿ ਮੈਂ ਲਾਸ ਏਂਜਲਸ, ਅਮਰੀਕਾ ਵਿੱਚ ਇੱਕ ਸਾਫਟਵੇਅਰ ਇੰਜੀਨੀਅਰ ਦਾ ਕੰਮ ਕਰਦਾ ਸੀ। ਅਮਰੀਕਾ 'ਚ ਮੈਂ ਹਰ ਸਾਲ 1 ਲੱਖ ਅਮਰੀਕੀ ਡਾਲਰ ਕਮਾ ਰਿਹਾ ਸੀ ਜੋ ਤਕਰੀਬਨ 73 ਲੱਖ ਰੁਪਏ ਤੋਂ ਵੱਧ ਸੀ।
ਉਸ ਦਾ ਕਹਿਣਾ ਹੈ ਕਿ ਉਹ ਉਥੇ ਰਹਿ ਕੇ ਪੈਸਾ ਕਮਾ ਰਿਹਾ ਸੀ, ਪਰ ਉਹ ਉਥੇ ਕੰਮ ਕਰਕੇ ਉਸ ਦੇ ਮਨ ਨੂੰ ਅਨੰਦ ਨਹੀਂ ਮਿਲ ਰਿਹਾ ਸੀ। ਜਿਸ ਕਾਰਨ ਉਸ ਨੇ ਆਪਣੇ ਦੇਸ਼ ਵਾਪਸ ਆਉਣ ਤੇ ਖੇਤੀਬਾੜੀ ਕਰਨ ਦਾ ਫੈਸਲਾ ਕੀਤਾ। ਉਹ ਕਹਿੰਦਾ ਹੈ ਕਿ ਉਸ ਨੇ ਇੱਥੇ ਮੱਕੀ ਦੀ ਕਾਸ਼ਤ ਕੀਤੀ ਹੈ ਤੇ ਲੱਖਾਂ ਰੁਪਏ ਕਮਾ ਰਿਹਾ ਹੈ।
ਉਸ ਨੇ ਕਿਹਾ ਕਿ ਕੰਮ 'ਤੇ ਕੋਈ ਚੁਣੌਤੀਆਂ ਨਹੀਂ ਸੀ ਤੇ ਉਹ ਆਪਣੀ ਨਿੱਜੀ ਜ਼ਿੰਦਗੀ ਵੱਲ ਧਿਆਨ ਨਹੀਂ ਦੇ ਪਾ ਰਿਹਾ ਸੀ। ਇਸ ਲਈ ਉਸ ਨੇ ਦੇਸ਼ ਵਾਪਸ ਆਉਣਾ ਸਹੀ ਸਮਝਿਆ। ਉਸ ਨੇ ਦੱਸਿਆ ਕਿ ਉਸ ਨੇ ਪਿਛਲੇ ਮਹੀਨੇ 2 ਏਕੜ ਰਕਬੇ ਵਿੱਚ ਮੱਕੀ ਦੀ ਕਾਸ਼ਤ ਕੀਤੀ ਸੀ।