ਚੰਡੀਗੜ੍ਹ: ਦੇਸ਼ ਭਰ 'ਚ ਕਿਸਾਨਾਂ ਵਲੋਂ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਸੀ। ਜਿਸ ਦਾ ਅਸਰ ਪੂਰੇ ਦੇਸ਼ 'ਚ ਦੇਖਣ ਨੂੰ ਮਿਲਿਆ। ਪਰ ਇਸ ਦੌਰਾਨ ਕਿਸਾਨਾਂ ਨੇ ਫਿਰ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ। ਕਿਸਾਨਾਂ ਵਲੋਂ ਐਲਾਨ ਕੀਤਾ ਗਿਆ ਸੀ ਕਿ ਚੱਕਾ ਜਾਮ ਦੌਰਾਨ ਐਂਬੂਲੈਂਸਾਂ, ਸਕੂਲ ਬੱਸਾਂ ਨੂੰ ਰੋਕਿਆ ਨਹੀਂ ਜਾਵੇਗਾ, ਅਹਿੰਸਕ ਅਤੇ ਸ਼ਾਂਤਮਈ ਟ੍ਰੈਫਿਕ ਜਾਮ ਰਹੇਗਾ।
ਇਸ ਤਰ੍ਹਾਂ ਕੁੰਡਲੀ ਬਾਰਡਰ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਐਂਬੂਲੇਂਸ ਨੂੰ ਰਾਹ ਦਿੱਤਾ। ਸਿਰਫ ਕੁੰਡਲੀ ਬਾਰਡਰ ਹੀ ਨਹੀਂ ਹੋਰ ਥਾਵਾਂ ਤੋਂ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ। ਕੁਰੂਕਸ਼ੇਤਰ 'ਚ ਵੀ ਕਿਸਾਨਾਂ ਵਲੋਂ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਲੰਗਰ ਵੀ ਲਗਾਇਆ ਗਿਆ ਸੀ।
ਪੰਜਾਬ ਤੇ ਹਰਿਆਣਾ ਸਣੇ ਦੇਸ਼ ਭਰ 'ਚ ਕਿਸਾਨਾਂ ਦਾ ਚੱਕਾ ਜਾਮ, ਦੇਖੋ ਵੱਖੋ-ਵੱਖ ਥਾਂਵਾਂ ਦੀਆਂ ਤਸਵੀਰਾਂ
ਚੱਕਾ ਜਾਮ ਦੌਰਾਨ ਜੋ ਵੀ ਐਮਬੂਲੈਂਸ ਮਰੀਜ਼ਾਂ ਨੂੰ ਲੈ ਕੇ ਹਸਪਤਾਲ ਜਾ ਰਹੀ ਸੀ, ਉਸ ਨੂੰ ਖੁਦ ਕਿਸਾਨਾਂ ਨੇ ਜਾਮ 'ਚੋਂ ਕਢਵਾਇਆ। ਉਧਰ ਜਲੰਧਰ 'ਚ ਐਮਬੂਲੈਂਸ ਨੂੰ ਰਾਹ ਦਿੱਤਾ ਜਾ ਰਿਹਾ ਹੈ। ਐਮਬੂਲੈਂਸ ਦੇ ਨਾਲ-ਨਾਲ ਹੋਰ ਜ਼ਰੂਰੀ ਸੁਵਿਧਾਵਾਂ ਲਈ ਜਾਣ ਵਾਲਿਆਂ ਨੂੰ ਵੀ ਜਾਣ ਦੀ ਇਜਾਜ਼ਤ ਦਿੱਤੀ ਗਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ