ਫਾਜ਼ਿਲਕਾ: ਫਾਜ਼ਿਲਕਾ ਦੇ ਵਿਧਾਨਸਭਾ ਹਲਕਾ ਬਲੂਆਣਾ ਦੇ ਕਈ ਦਰਜਨ ਪਿੰਡ ਅੱਜ ਵੀ ਪਾਣੀ ਦੀ ਮਾਰ ਹੇਠ ਹਨ। ਬੇਸ਼ਕ ਅਧਿਕਾਰੀਆਂ ਦੇ ਕਾਗਜ਼ਾਂ ‘ਚ ਪਾਣੀ ਦੀ ਨਿਕਾਸੀ ਹੋ ਰਹੀ ਹੈ ਪਰ ਕਿਸਾਨ ਖੇਤਾਂ ‘ਚ ਖੜੇ ਪਾਣੀ ਨੂੰ ਲੈਕੇ ਬੇਹਦ ਪਰੇਸ਼ਾਨ ਹੈ।



ਪਿੰਡ ਬਹਾਵਲਵਾਸੀ ਦੇ ਇੱਕ ਕਿਸਾਨ ਨੇ ਬੀਤੇ ਦਿਨੀਂ ਪਾਣੀ ਕਰਕੇ ਬਰਬਾਦ ਹੋਈਆਂ ਫਸਲਾਂ ਦੀ ਚਿੰਤਾ ਨੂੰ ਲੈ ਕੇ ਖੁਦਕੁਸ਼ੀ ਕਰ ਲਈ ਸੀ, ਪਰ ਅੱਜ ਵੀ ਖੇਤਾਂ ‘ਚ ਪਾਣੀ ਉਸੇ ਤਰ੍ਹਾਂ ਖੜਾ ਹੈ ਅਤੇ ਕਿਸਾਨ ਇਸ ਨੂੰ ਲੈ ਕੇ ਬੇਹਦ ਪਰੇਸ਼ਾਨ ਨਜ਼ਰ ਆ ਰਹੇ ਹਨ। ਫਸਲਾਂ ਡੁੱਬੀਆਂ ਪਈਆਂ ਹਨ ਅਤੇ ਘਰਾਂ ਦੇ ਨੁਕਸਾਨ ਦਾ ਖਦਸ਼ਾ ਬਣਿਆ ਹੋਇਆ ਹੈ।



ਕਿਸਾਨਾਂ ਦਾ ਕਹਿਣਾ ਹੈ ਕਿ ਕੋਈ ਅਧਿਕਾਰੀ ਵੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ ਅਤੇ ਪਾਣੀ ਨਿਕਾਸੀ ਦੇ ਪ੍ਰਬੰਧਾਂ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਖੋਖਲੇ ਹਨ। ਇਹ ਫਸਲ ਤਾਂ ਮਾਰੀ ਗਈ। ਹੁਣ ਤਾਂ ਹਾੜੀ ਦੀ ਫਸਲ ਦੀ ਚਿੰਤਾ ਉਨ੍ਹਾਂ ਨੂੰ ਸਤਾਉਣ ਲਗ ਪਈ ਹੈ। ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵਲੋਂ ਕਾਗਜ਼ਾਂ ਪੱਤਰਾਂ 'ਤੇ ਪਾਣੀ ਦੀ ਨਿਕਾਸੀ ਹੋ ਰਹੀ ਹੈ ਪਰ ਹਕੀਕਤ ਸਭ ਦੇ ਸਾਹਮਣੇ ਹੈ।