ਦਰਅਸਲ ਲੌਕਡਾਊਨ ਦੇ ਚਲਦਿਆਂ ਦੇਸ਼ ਦੀਆਂ ਇੰਡਸਟਰੀਅਲ ਗਤੀਵੀਧਿਆਂ ਠੱਪ ਹੋ ਗਈਆਂ ਹਨ। ਆਵਾਜਾਈ ਸੇਵਾਵਾਂ ‘ਤੇ ਵੀ ਰੋਕ ਲੱਗ ਗਈ ਹੈ। ਇਸ ਦੇ ਚੱਲਦਿਆਂ ਦੇਸ਼ ਦੀ ਆਰਥਿਕ ਤਰੱਕੀ ਦੀ ਰਫਤਾਰ ਬੇਹੱਦ ਹੌਲੀ ਹੋ ਗਈ ਹੈ। ਬਾਰਕਲੇਜ ਨੇ ਇਹ ਵੀ ਕਿਹਾ ਹੈ ਕਿ ਮੌਜੂਦਾ ਸਥਿਤੀ ਨੂੰ ਦੇਖਦਿਆਂ ਰਿਜ਼ਰਵ ਬੈਂਕ ਆਫ ਇੰਡੀਆ ਨੀਤੀਗਤ ਦਰਾਂ ‘ਚ ਕਟੌਤੀ ਕਰ ਸਕਦਾ ਹੈ।
ਦੱਸ ਦਈਏ ਕਿ ਆਉਣ ਵਾਲੇ ਦਿਨਾਂ ‘ਚ 3 ਅਪ੍ਰੈਲ ਨੂੰ ਆਰਬੀਆਈ ਦੀ ਕਰੇਡਿਟ ਪਾਲਿਸੀ ਆਉਣ ਵਾਲੀ ਹੈ, ਜਿਸ ਲਈ ਸਾਫ ਮੰਨਿਆ ਜਾ ਰਿਹਾ ਹੈ ਕਿ ਇਸ ‘ਚ ਆਰਬੀਆਈ ਰੈਪੋ ਰੇਟ ‘ਚ ਚੰਗੀ ਖਾਸੀ ਕਟੌਤੀ ਕਰ ਸਕਦਾ ਹੈ। ਇਸ ਸ਼ੁਰੂਆਤ ‘ਚ 0.65 ਫੀਸਦ ਹੋ ਸਕਦੀ ਹੈ ਤੇ ਅੱਗੇ ਚੱਲ ਕੇ ਆਰਬੀਆਈ ਰੈਪੋਰੇਟ ‘ਚ 1 ਫੀਸਦ ਤੱਕ ਦੀ ਕਟੌਤੀ ਵੀ ਕਰ ਸਕਦਾ ਹੈ।