ਰਾਂਚੀ: ਝਾਰਖੰਡ ਨੂੰ ਲੈ ਕੇ ਵੱਡੀ ਖਬਰ ਆਈ ਹੈ। ਝਾਰਖੰਡ 'ਚ ਮਾਸਕ ਨਾ ਪਾਉਣ 'ਤੇ ਇੱਕ ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ ਤੇ ਦੋ ਸਾਲ ਦੀ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ।

ਝਾਰਖੰਡ ਦੀ ਮੰਤਰੀ ਮੰਡਲ ਨੇ ਕੋਰੋਨਾ ਨਾਲ ਸਬੰਧਤ ਆਰਡੀਨੈਂਸ 2020 ਨੂੰ ਅੰਸ਼ਕ ਤੌਰ 'ਤੇ ਪਾਸ ਕਰ ਦਿੱਤਾ ਹੈ, ਜਿਸ ਤਹਿਤ ਇਹ ਨਿਯਮ ਲਾਗੂ ਕੀਤਾ ਗਿਆ ਹੈ। ਝਾਰਖੰਡ 'ਚ ਵੀ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਦੇ ਮੱਦੇਨਜ਼ਰ ਰਾਜ ਦੀ ਹੇਮੰਤ ਸੋਰੇਨ ਸਰਕਾਰ ਨੇ ਇਹ ਫੈਸਲਾ ਲਿਆ ਹੈ।

ਚੰਗੀ ਖ਼ਬਰ! ਅਮਿਤਾਭ ਬੱਚਨ ਦੀ ਇਲਾਜ ਮਗਰੋਂ ਕੋਰੋਨਾ ਰਿਪੋਰਟ ਨੈਗੇਟਿਵ

ਫੈਸਲੇ 'ਤੇ ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਝਾਰਖੰਡ ਦੇ ਸਿਹਤ ਮੰਤਰੀ ਬੰਨਾ ਗੁਪਤਾ ਨੇ ਕਿਹਾ, "ਆਰਡੀਨੈਂਸ ਅਜੇ ਪੂਰੀ ਤਰ੍ਹਾਂ ਪਾਸ ਨਹੀਂ ਹੋਇਆ। ਕਿਸੇ 'ਤੇ ਮੁਕਦਮਾ ਦਰਜ ਹੋਣ 'ਤੇ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਨੂੰ ਇੱਕ ਲੱਖ ਜੁਰਮਾਨਾ ਦੇਣਾ ਹੋਵੇਗਾ। ਇਹ ਨਹੀਂ ਕਿ ਸਪਾਟ ਚੈਕਿੰਗ 'ਚ ਫੜੇ ਵਾਲੇ ਕਿਸੇ ਵੀ ਵਿਅਕਤੀ ਨੂੰ ਇਕ ਲੱਖ ਦਾ ਜੁਰਮਾਨਾ ਦੇਣਾ ਪਏਗਾ। ਸਾਡੀ ਸਰਕਾਰ ਪੂਰੀ ਚੇਤਨਾ ਨਾਲ ਕੋਰੋਨਾ ਵਿਰੁੱਧ ਮੁਹਿੰਮ ਚਲਾ ਰਹੀ ਹੈ।"

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ