ਗੁਰਦਾਸਪੁਰ: ਲੋਕ ਸਭਾ ਹਲਕਾ ਗੁਰਦਾਸਪੁਰ ’ਚ ਚੋਣਾਂ ਤੋਂ ਬਾਅਦ ਸਾਂਸਦ ਸਨੀ ਦਿਓਲ ਦੇ ਗਾਇਬ ਹੋਣ ਦੇ ਪੋਸਟਰ ਲੱਗੇ ਸੀ। ਜਿਸ ਤੋਂ ਬਾਅਦ ਅੱਜ ਉਨ੍ਹਾਂ ਨੇ ਆਪਣੇ ਹਲਕੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਪਠਾਨਕੋਟ ਪਹੁੰਚ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਲਾਕੇ ’ਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੱਚਿਆਂ ਨਾਲ ਵੀ ਕੁਝ “ਮਿੱਠੇ ਪਲਾਂ” ਸਾਂਝੇ ਕੀਤੇ।
ਇੱਥੇ ਪਹੁੰਚੇ ਸਾਂਸਦ ਸਨੀ ਦਿਓਲ ਨੇ ਕਿਹਾ ਕਿ ਪਠਾਨਕੋਟ ’ਚ ਹਿਮਾਚਲ ਨੂੰ ਜਾਣ ਵਾਲੀ ਰੇਲਵੇ ਲਾਇਨ 'ਤੇ ਪੈਂਦੇ ਫਾਟਕ ਤੋਂ ਲੋਕਾਂ ਨੂੰ ਨਿਜਾਤ ਦੇਣ ਲਈ ਐਲਿਵੇਟਰ ਦਾ ਨਿਰਮਾਣ ਕਰਵਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਫਾਟਕ ਕਾਰਨ ਆਉਣ ਵਾਲੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ।
ਦੂਜੇ ਪਾਸੇ ਜਦੋਂ ਸਨੀ ਦਿਓਲ ਤੋਂ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਗੱਲ ਦਾ ਠੀਕਰਾ ਮੀਡੀਆ 'ਤੇ ਭੰਨ੍ਹ ਦਿੱਤਾ। ਉਨ੍ਹਾਂ ਕਿਹਾ ਕਿ ਜਿਵੇਂ ਦਾ ਤੁਸੀਂ ਕਰਵਾਉਂਦੇ ਰਹੋਗੇ, ਉਂਝ ਲੋਕ ਕਰਦੇ ਰਹਿਣਗੇ। ਇਸ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ।
ਗੁਮਸ਼ੁਦਾ ਹੋਣ ਤੋਂ ਬਾਅਦ ਗੁਰਦਾਸਪੁਰ ਪਹੁੰਚੇ ਸੰਨੀ ਦਿਓਲ, ਬੱਚਿਆਂ ਨਾਲ ਬਿਤਾਏ ਕੁਝ ਪੱਲ
ਏਬੀਪੀ ਸਾਂਝਾ
Updated at:
15 Feb 2020 04:06 PM (IST)
ਲੋਕ ਸਭਾ ਹਲਕਾ ਗੁਰਦਾਸਪੁਰ ’ਚ ਚੋਣਾਂ ਤੋਂ ਬਾਅਦਸਾਂਸਦ ਸਨੀ ਦਿਓਲ ਦੇ ਗਾਇਬ ਹੋਣ ਦੇ ਪੋਸਟਰ ਲੱਗੇ ਸੀ। ਜਿਸ ਤੋਂ ਬਾਅਦ ਅੱਜ ਉਨ੍ਹਾਂ ਨੇ ਆਪਣੇ ਹਲਕੇ ਦਾ ਦੌਰਾ ਕੀਤਾ।
- - - - - - - - - Advertisement - - - - - - - - -