ਜੋਧਪੁਰ: 38 ਸਾਲਾਂ ਤੋਂ ਹੋਂਦ ‘ਚ ਰਿਹਾ ਭਾਰਤੀ ਹਵਾਈ ਸੈਨਾ ਦਾ ਲੜਾਕੂ ਜਹਾਜ਼ ਮਿਗ -27 ਅੱਜ ਸੇਵਾਮੁਕਤ ਹੋ ਗਿਆ ਹੈ। ਮਿਗ-27 ਨੇ ਅੱਜ ਸਵੇਰੇ 10 ਵਜੇ ਰਾਜਸਥਾਨ ਦੇ ਜੋਧਪੁਰ ਏਅਰਬੇਸ ਤੋਂ ਆਪਣੀ ਆਖ਼ਰੀ ਉਡਾਣ ਭਰੀ। ਇਸ ਲੜਾਕੂ ਜਹਾਜ਼ ਨੂੰ 38 ਸਾਲ ਪਹਿਲਾਂ ਏਅਰ ਫੋਰਸ ‘ਚ ਸ਼ਾਮਲ ਕੀਤਾ ਗਿਆ ਸੀ। ਸਿਰਫ ਇਹ ਹੀ ਨਹੀਂ ਇਸ ਨੇ ਕਾਰਗਿਲ ਯੁੱਧ ‘ਚ ਅਹਿਮ ਭੂਮਿਕਾ ਨਿਭਾਈ ਸੀ। ਅੱਜ ਮਿਗ-27 ਇਤਿਹਾਸ ਹੋ ਗਿਆ ਹੈ

ਦੱਸ ਦੇਈਏ ਕਿ ਹੁਣ ਕੋਈ ਵੀ ਦੇਸ਼ ਮਿਗ-27 ਜਹਾਜ਼ ਦੀ ਵਰਤੋਂ ਨਹੀਂ ਕਰਦਾ ਹੈ। ਇਸ ਲੜਾਕੂ ਜਹਾਜ਼ ਨੇ 1999 ਦੀ ਕਾਰਗਿਲ ਯੁੱਧ ‘ਚ ਵੱਡੀ ਭੂਮਿਕਾ ਨਿਭਾਈ ਸੀ। ਉਦੋਂ ਤੋਂ ਹੀ ਭਾਰਤੀ ਹਵਾਈ ਸੈਨਾ ਦੇ ਪਾਇਲਟ ਇਸ ਜਹਾਜ਼ ਨੂੰ ਬਹਾਦੁਰ ਦੇ ਨਾਂ ਨਾਲ ਬੁਲਾਉਂਦੇ ਹਨ।


ਮਿਗ -27 ਨੂੰ ਪਹਿਲੀ ਵਾਰ 1981 ਵਿੱਚ ਭਾਰਤੀ ਹਵਾਈ ਸੈਨਾ ‘ਚ ਸ਼ਾਮਲ ਕੀਤਾ ਗਿਆ ਸੀ। ਇਹ ਮਿਗ ਏਅਰਕ੍ਰਾਫਟ ਪਹਿਲੇ ਸੋਵੀਅਤ ਰੂਸ ਤੋਂ ਖਰੀਦੇ ਗਏ ਸੀ। ਇਹ ਉਸ ਦੌਰ ਦਾ ਸਰਬੋਤਮ ਲੜਾਕੂ ਜਹਾਜ਼ ਸੀ। ਇਹ ਹਵਾਈ-ਤੋਂ-ਜ਼ਮੀਨੀ ਹਮਲੇ ਦਾ ਉੱਤਮ ਹਵਾਈ ਜਹਾਜ਼ ਸੀ ਅਤੇ 1700 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉਡਾਣ ਭਰਨ ਯੋਗ ਸੀ। ਇੰਨਾ ਹੀ ਨਹੀਂ ਇਨ੍ਹਾਂ ਜਹਾਜ਼ਾਂ ‘ਚ 4 ਹਜ਼ਾਰ ਕਿਲੋ ਹਥਿਆਰ ਚੁੱਕਣ ਦੀ ਸਮਰੱਥਾ ਵੀ ਸੀ।