ਸਮਰਾਲਾ: ਪੰਜਾਬ 'ਚ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਏ ਦਿਨ ਕੋਈ ਨਾ ਕੋਈ ਕਿਸਾਨ ਕਰਜ਼ੇ ਹੇਠ ਦੱਬ ਕੇ ਇਸ ਜਹਾਨ ਨੂੰ ਛੱਡ ਕੇ ਜਾ ਰਿਹਾ ਹੈ। ਖੇਤੀ ਨੂੰ ਘਾਟੇ ਦਾ ਸੌਦਾ ਮੰਨਣ ਵਾਲੇ ਯੁੱਗ 'ਚ ਇੱਕ ਕਿਸਾਨ ਅਜਿਹਾ ਵੀ ਹੈ ਜੋ ਆਪਣੀ ਸੂਝ-ਬੂਝ ਨਾਲ ਆਰਗੈਨਿਕ ਖੇਤੀ ਕਰਦਾ ਹੈ। ਇਸ ਨਾਲ ਉਹ ਵੱਡੇ ਕਾਰੋਬਾਰੀ ਨਾਲੋਂ ਜ਼ਿਆਦਾ ਕਮਾਈ ਕਰ ਰਿਹਾ ਹੈ।
ਸਮਰਾਲਾ ਦੇ ਰਹਿਣ ਵਾਲੇ ਕਿਸਾਨ ਸੁੱਚਾ ਸਿੰਘ ਪਾਬਲਾ ਨੇ ਆਰਗੈਨਿਕ ਖੇਤੀ ਕਰ ਦੋ ਏਕੜ ਜ਼ਮੀਨ ਤੋਂ 35 ਏਕੜ ਜ਼ਮੀਨ 'ਤੇ ਮਿਹਨਤ ਕਰਕੇ ਚੰਡੀਗੜ੍ਹ ਦੀ ਕਿਸਾਨ ਮੰਡੀ ਤੋਂ ਵਿਦੇਸ਼ ਦੀ ਮੰਡੀ ਤੱਕ ਆਪਣੀ ਪਛਾਣ ਬਣਾਈ ਹੈ। ਸੁੱਚਾ ਸਿੰਘ ਨੇ ਦੱਸਿਆ ਕਿ ਉਹ ਆਰਗੈਨਿਕ ਖੇਤੀ ਲਈ ਖਾਦ ਤੇ ਸਪ੍ਰੇਅ ਆਪ ਤਿਆਰ ਕਰਦਾ ਹੈ।
ਉਹ ਹਰ ਰੋਜ਼ ਚੰਡੀਗੜ੍ਹ ਤੋਂ 70 ਕਿਲੋਮੀਟਰ ਦਾ ਸਫਰ ਤੈਅ ਕਰ ਆਪਣੇ ਖੇਤਾਂ 'ਚ ਮਜ਼ਦੂਰਾਂ ਨਾਲ ਕੰਮ ਕਰਦਾ ਹੈ। ਇਸ ਦੇ ਨਾਲ ਹੀ ਉਹ ਦੂਸਰੇ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਦਾ ਹੈ ਤੇ ਯੂਨੀਵਰਸਿਟੀ ਤੋਂ ਕਿਸਾਨ ਆ ਕੇ ਉਨ੍ਹਾਂ ਦੇ ਖੇਤਾਂ 'ਚ ਸਿਖਲਾਈ ਲੈਂਦੇ ਹਨ। ਸੁਚਾ ਸਿੰਘ ਨੇ ਦੱਸਿਆ ਕਿ ਉਹ ਆਰਗੈਨਿਕ ਖੇਤੀ ਨਾਲ ਦੂਸਰੇ ਕਿਸਾਨਾਂ ਦੇ ਮੁਕਾਬਲੇ ਘੱਟ ਪੈਸਾ ਲਗਾ ਕੇ ਫਸਲ ਦਾ ਸਹੀ ਭਾਅ ਲੈ ਰਹੇ ਹਨ।
Election Results 2024
(Source: ECI/ABP News/ABP Majha)
ਪੰਜਾਬੀ ਕਿਸਾਨ ਨੇ ਚੰਡੀਗੜ੍ਹ ਤੋਂ ਵਿਦੇਸ਼ ਤੱਕ ਬਣਾਈ ਪਛਾਣ, ਘੱਟ ਪੈਸੇ ਲਾ ਕੇ ਕਰ ਰਿਹਾ ਮੋਟੀ ਕਮਾਈ
ਏਬੀਪੀ ਸਾਂਝਾ
Updated at:
26 Feb 2020 01:38 PM (IST)
ਪੰਜਾਬ 'ਚ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਏ ਦਿਨ ਕੋਈ ਨਾ ਕੋਈ ਕਿਸਾਨ ਕਰਜ਼ੇ ਹੇਠ ਦੱਬ ਕੇ ਇਸ ਜਹਾਨ ਨੂੰ ਛੱਡ ਕੇ ਜਾ ਰਿਹਾ ਹੈ। ਖੇਤੀ ਨੂੰ ਘਾਟੇ ਦਾ ਸੌਦਾ ਮੰਨਣ ਵਾਲੇ ਯੁੱਗ 'ਚ ਇੱਕ ਕਿਸਾਨ ਅਜਿਹਾ ਵੀ ਹੈ ਜੋ ਆਪਣੀ ਸੂਝ-ਬੂਝ ਨਾਲ ਆਰਗੈਨਿਕ ਖੇਤੀ ਕਰਦਾ ਹੈ।
- - - - - - - - - Advertisement - - - - - - - - -