ਨਵੀਂ ਦਿੱਲੀ: ਧਰਤੀ 'ਤੇ ਹਰ ਜੀਵ ਨੂੰ ਜ਼ਿੰਦਾ ਰਹਿਣ ਲਈ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਵਿਗਿਆਨੀਆਂ ਨੇ ਇੱਕ ਅਜਿਹੇ ਜਾਨਵਰ ਦੀ ਖੋਜ ਕੀਤੀ ਹੈ ਜੋ ਬਿਨ੍ਹਾਂ ਆਕਸੀਜਨ ਦੇ ਜ਼ਿੰਦਾ ਰਹਿ ਸਕਦਾ ਹੈ। ਵਿਗਿਆਨੀਆਂ ਮੁਤਾਬਕ ਜੈਲੀਫਿਸ਼ ਵਰਗੀ ਪਰਜੀਵੀ ਕੋਲ ਮਾਈਟੋਕੌਨਡਰੀਅਲ ਜੀਨੋਮ ਨਹੀਂ, ਜਿਸ ਦਾ ਮਤਲਬ ਕਿ ਇਹ ਸਾਹ ਨਹੀਂ ਲੈਂਦਾ।


ਅਸਲ 'ਚ ਇਹ ਬਿਨ੍ਹਾਂ ਸਾਹ ਲਏ ਆਪਣਾ ਪੂਰਾ ਜੀਵਨ ਬਤੀਤ ਕਰਦਾ ਹੈ। ਇਜ਼ਰਾਇਲ 'ਚ ਤਲ ਅਵੀਵ ਯੂਨੀਵਰਸਿਟੀ 'ਚ ਡੋਰੇਡ ਹਚਾਨ ਨੇ ਕਿਹਾ ਕਿ ਇਹ ਅਜੇ ਵੀ ਭੇਤ ਬਣਿਆ ਹੋਇਆ ਹੈ ਕਿ ਇਹ ਜਾਨਵਰ ਇੱਕ ਪਰਜੀਵੀ ਜੋ ਸੈਲਮਨ ਮਛਲੀ ਨੂੰ ਪਾਲਦਾ ਹੈ, ਉਹ ਆਕਸੀਜਨ ਤੋਂ ਬਿਨ੍ਹਾਂ ਜਿਉਂਦਾ ਹੈ।

ਹਰ ਮਾਈਟੋਕਾਨਡਰੀਅਨ ਦਾ ਆਪਣਾ ਜੀਨੋਮ ਹੁੰਦਾ ਹੈ, ਪਰ ਜਦ ਟੀਮ ਨੇ ਹੇਨੇਗੁਆ ਸਾਲਮਿਨਿਸਿਕੋਲਾ ਡੀਐਨਏ ਦਾ ਨਿਰੀਖਣ ਕੀਤਾ ਤਾਂ ਜੈਲੀਫਿਸ਼ ਨਾਲ ਸਬੰਧਤ ਉਨ੍ਹਾਂ ਨੂੰ ਕੋਈ ਮਾਈਟੋਕਾਨਡਰਿਅਨ ਬਿਲਕੁਲ ਨਹੀਂ ਮਿਲਿਆ। ਫਿਲਹਾਲ ਵਿਗਿਆਨੀਆਂ ਵਲੋਂ ਅਜੇ ਵੀ ਖੋਜ ਜਾਰੀ ਹੈ, ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਜੀਵ ਬਿਨ੍ਹਾਂ ਆਕਸੀਜਨ ਦੇ ਕਿਵੇਂ ਜ਼ਿੰਦਾ ਰਹਿ ਸਕਦਾ ਹੈ।