ਨਵੀ ਦਿੱਲੀ: ਤਿੰਨ ਕੇਂਦਰੀ ਖੇਤੀ ਕਨੂੰਨਾਂ ਦੇ ਵਿਰੋਧ 'ਚ ਪੰਜਾਬ ਹੀ ਨਹੀਂ ਸਗੋਂ ਹਰਿਆਣਾ, ਯੂਪੀ, ਰਾਜਸਥਾਨ ਤੇ ਹੋਰਨਾਂ ਵੀ ਕਈ ਸੂਬਿਆਂ ਦੇ ਕਿਸਾਨ ਵੀ ਡਟੇ ਹੋਏ ਹਨ। ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਦਾ ਵੱਡਾ ਇਕੱਠ ਜਮ੍ਹਾ ਹੋ ਰਿਹਾ ਹੈ। ਸਰਕਾਰ ਵੱਲੋਂ ਕਿਸਾਨਾਂ ਨੂੰ ਰਾਜਧਾਨੀ ਦਿੱਲੀ 'ਚ ਦਾਖਲ ਹੋਣ ਤੋਂ ਰੋਕਣ ਲਈ ਪੂਰੀ ਵਾਹ ਲਾਈ ਗਈ। ਇਸ ਦਰਮਿਆਨ ਹੁਣ ਕਿਸਾਨਾਂ ਨੇ ਯੂਪੀ ਗੇਟ 'ਤੇ ਚੇਤਾਵਨੀ ਦਾ ਬੈਨਰ ਲਾ ਦਿੱਤਾ।
ਕਿਸਾਨ ਯੂਨੀਅਨ ਨੇ ਧਾਰਾ 288 ਲਾ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਪੁਲਿਸ ਨੇ ਧਾਰਾ 144 ਲਾ ਕੇ ਸਾਡੇ 'ਤੇ ਪਾਬੰਦੀ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਅਸੀਂ ਧਾਰਾ 288 ਲਾ ਕੇ ਉਨ੍ਹਾਂ 'ਤੇ ਪਾਬੰਦੀ ਲਾ ਦਿੱਤੀ ਹੈ। ਹੁਣ ਅਸੀਂ ਉਨ੍ਹਾਂ ਦੀਆਂ ਸੀਮਾਵਾਂ 'ਤੇ ਨਹੀਂ ਜਾਵਾਂਗੇ ਤੇ ਉਨ੍ਹਾਂ ਨੂੰ ਸਾਡੀ ਸੀਮਾ ਵਿੱਚ ਨਹੀਂ ਆਉਣ ਦੇਵਾਂਗੇ।
ਇੰਡੀਆ ਗੇਟ 'ਤੇ ਪਹੁਚੇ ਕਿਸਾਨ, ਪੁਲਿਸ ਨੂੰ ਭਾਜੜਾਂ, ਦਿੱਲੀ ’ਚ ਹਾਈ ਅਲਰਟ, ਗੁਰੂਘਰਾਂ ’ਤੇ ਵੀ ਨਜ਼ਰ, ਸੀਮਾ ’ਤੇ ਵਧਾਈ ਸਖ਼ਤੀ
ਅੱਜ ਸੋਮਵਾਰ ਨੂੰ ਯੂਪੀ ਗੇਟ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਹੁਣ ਤਕ ਦੋ ਵਾਰ ਦਿੱਲੀ ਪੁਲਿਸ ਦੀ ਬੈਰੀਕੇਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ, ਐਤਵਾਰ ਨੂੰ ਪੰਜ ਵਾਰ ਬੈਰੀਕੇਡ ਤੋੜਿਆ ਗਿਆ ਸੀ। ਇਸ ਕਾਰਨ ਪੁਲਿਸ ਨੇ ਹੁਣ ਬੈਰੀਕੇਡ ਨੇੜੇ ਵੱਡੇ ਪੱਥਰ ਰੱਖੇ ਹਨ, ਤਾਂ ਜੋ ਕਿਸਾਨ ਇਸ ਨੂੰ ਤੋੜ ਨਾ ਸਕਣ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਦਿੱਲੀ 'ਤੇ ਕਿਸਾਨ ਰਾਜ ਦਾ ਐਲਾਨ, ਪੁਲਿਸ ਦੀ ਦਫਾ 144 ਖਿਲਾਫ ਕਿਸਾਨਾਂ ਨੇ ਲਾਈ ਧਾਰਾ 288
ਏਬੀਪੀ ਸਾਂਝਾ
Updated at:
30 Nov 2020 02:34 PM (IST)
ਤਿੰਨ ਕੇਂਦਰੀ ਖੇਤੀ ਕਨੂੰਨਾਂ ਦੇ ਵਿਰੋਧ 'ਚ ਪੰਜਾਬ ਹੀ ਨਹੀਂ ਸਗੋਂ ਹਰਿਆਣਾ, ਯੂਪੀ, ਰਾਜਸਥਾਨ ਤੇ ਹੋਰਨਾਂ ਵੀ ਕਈ ਸੂਬਿਆਂ ਦੇ ਕਿਸਾਨ ਵੀ ਡਟੇ ਹੋਏ ਹਨ। ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਦਾ ਵੱਡਾ ਇਕੱਠ ਜਮ੍ਹਾ ਹੋ ਰਿਹਾ ਹੈ।
- - - - - - - - - Advertisement - - - - - - - - -