ਨਵੀਂ ਦਿੱਲੀ: ਦੇਸ਼ ’ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਰੋਜ਼ ਕੋਰੋਨਾਵਾਇਰਸ ਦੇ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋ ਰਹੀ ਹੈ। ਦੇਸ਼ ਵਿੱਚ ਹੁਣ ਤੱਕ ਇਹ ਵਾਇਰਸ 94 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਚੁੱਕਾ ਹੈ। ਇਸ ਘਾਤਕ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅਜਿਹੇ ਹਾਲਾਤ ’ਚ ਸਾਰੇ ਹੀ ਸੁਭਾਵਕ ਤੌਰ ’ਤੇ ਕੋਰੋਨਾਵੈਕਸੀਨ ਦੀ ਉਡੀਕ ਕਰ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਉਨ੍ਹਾਂ ਤਿੰਨ ਕੰਪਨੀਆਂ ਦੀਆਂ ਟੀਮਾਂ ਨਾਲ ਗੱਲਬਾਤ ਕਰਨਗੇ, ਜੋ ਕੋਰੋਨਾ ਵੈਕਸੀਨ ਤਿਆਰ ਕਰਨ ਵਿੱਚ ਜੁਟੀਆਂ ਹੋਈਆਂ ਹਨ। ਅੱਜ ਜਿਹੜੀਆਂ ਕੰਪਨੀਆਂ ਨਾਲ ਪ੍ਰਧਾਨ ਮੰਤਰੀ ਨੇ ਗੱਲ ਕਰਨੀ ਹੈ, ਉਹ ਹਨ ਜੈਨੋਵਾ ਬਾਇਓਫ਼ਾਰਮਾ, ਬਾਇਓਲੌਜੀਕਲ ਈ. ਤੇ ਡਾ. ਰੈੱਡੀਜ਼।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਵਾਇਰਸ ਦੀ ਵੈਕਸੀਨ ਦੇ ਵਿਕਾਸ ਕਾਰਜ ਦੀ ਸਮੀਖਿਆ ਲਈ ਸਨਿੱਚਰਵਾਰ ਨੂੰ ਤਿੰਨ ਸ਼ਹਿਰਾਂ ਦਾ ਦੌਰਾ ਕਰ ਚੁੱਕੇ ਹਨ। ਉਨ੍ਹਾਂ ਤਦ ਅਹਿਮਦਾਬਾਦ, ਹੈਦਰਾਬਾਦ ਤੇ ਪੁਣੇ ਜਾ ਕੇ ਕੋਰੋਨਾ ਵੈਕਸੀਨ ਬਾਰੇ ਜਾਣਕਾਰੀਆਂ ਹਾਸਲ ਕੀਤੀਆਂ ਸਨ। ਇਸ ਦੌਰਾਨ ਉਨ੍ਹਾਂ ਸਭ ਤੋਂ ਪਹਿਲਾਂ ਅਹਿਮਦਾਬਾਦ ਲਾਗੇ ਜ਼ਾਇਡਸ ਕੈਡਿਲਾ ਦੇ ਟੀਕਾ ਉਤਪਾਦਨ ਪਲਾਂਟ ਦਾ ਦੌਰਾ ਕੀਤਾ ਸੀ।
ਫਿਰ ਨਰਿੰਦਰ ਮੋਦੀ ਹੈਦਰਾਬਾਦ ’ਚ ਭਾਰਤ ਬਾਇਓਟੈੱਕ ਦੇ ਕੇਂਦਰ ਗਏ ਸਨ, ਜਿੱਥੇ ਕੋਰੋਨਾ ਵੈਕਸੀਨ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਭਾਰਤ ਬਾਇਓਟੈੱਕ ਵੱਲੋਂ ਵਿਕਸਤ ਕੀਤੇ ਜਾ ਰਹੇ ਕੋਵਿਡ-19 ਦੇ ਟੀਕੇ ਦੇ ਤੀਜੇ ਗੇੜ ਦਾ ਪ੍ਰੀਖਣ ਜਾਰੀ ਹੈ। ਅੰਤ ’ਚ ਮੋਦੀ ਪੁਣੇ ’ਚ ਕੋਵਿਡ-19 ਵੈਕਸੀਨ ਦੀ ਸਮੀਖਿਆ ਕਰਨ ਲਈ ਸੀਰਮ ਇੰਸਟੀਚਿਊਟ ਆਫ਼ ਇੰਡੀਆ ਪੁੱਜੇ ਸਨ।
ਮਾਹਿਰਾਂ ਅਨੁਸਾਰ ਵੈਕਸੀਨ ਲੱਗਣ ਤੋਂ ਬਾਅਦ ਕਿਸੇ ਨੂੰ ਵੀ ਹਸਪਤਾਲ ’ਚ ਜਾਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ।
Election Results 2024
(Source: ECI/ABP News/ABP Majha)
ਕਦੋਂ ਤੱਕ ਆਵੇਗੀ ਕੋਵਿਡ ਵੈਕਸੀਨ? ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਤਿੰਨ ਟੀਮਾਂ ਨਾਲ ਚਰਚਾ
ਏਬੀਪੀ ਸਾਂਝਾ
Updated at:
30 Nov 2020 12:19 PM (IST)
ਦੇਸ਼ ’ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਰੋਜ਼ ਕੋਰੋਨਾਵਾਇਰਸ ਦੇ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋ ਰਹੀ ਹੈ। ਦੇਸ਼ ਵਿੱਚ ਹੁਣ ਤੱਕ ਇਹ ਵਾਇਰਸ 94 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਚੁੱਕਾ ਹੈ।
- - - - - - - - - Advertisement - - - - - - - - -