ਕੱਪੜੇ ਲਾਹ ਕੇ ਕਿਸਾਨ ਜਥੇਬੰਦੀਆਂ ਨੇ ਕੱਢਿਆ ਰੋਸ ਮਾਰਚ
ਏਬੀਪੀ ਸਾਂਝਾ | 05 Oct 2020 04:44 PM (IST)
ਬਠਿੰਡਾ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਕੱਪੜੇ ਲਾਹ ਕੇ ਮਾਰਚ ਕੱਢਿਆ ਗਿਆ। ਦਾਣਾ ਮੰਡੀ ਵਿੱਚ ਮੌਜੂਦ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਪ੍ਰਾਈਵੇਟ ਕੰਪਨੀ ਵੱਲੋਂ ਨਰਮਾ ਖ਼ਰੀਦਣ ਦੇ ਚੱਲਦੇ ਉਨ੍ਹਾਂ ਨੇ ਕੱਪੜੇ ਲਾਹ ਲਏ ਹਨ ਕਿਉਂਕਿ ਸਰਕਾਰੀ ਖਰੀਦ ਵਾਲੇ ਖ਼ਰੀਦ ਨਹੀਂ ਕਰ ਰਹੇ ਤੇ ਮੌਜੂਦਾ ਸਰਕਾਰ ਸਰਕਾਰੀ ਖ਼ਰੀਦ ਵਾਲਿਆਂ ਨੂੰ ਦਾਖ਼ਲ ਨਹੀਂ ਕਰ ਰਹੀ।
ਬਠਿੰਡਾ: ਬਠਿੰਡਾ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਕੱਪੜੇ ਲਾਹ ਕੇ ਮਾਰਚ ਕੱਢਿਆ ਗਿਆ। ਦਾਣਾ ਮੰਡੀ ਵਿੱਚ ਮੌਜੂਦ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਪ੍ਰਾਈਵੇਟ ਕੰਪਨੀ ਵੱਲੋਂ ਨਰਮਾ ਖ਼ਰੀਦਣ ਦੇ ਚੱਲਦੇ ਉਨ੍ਹਾਂ ਨੇ ਕੱਪੜੇ ਲਾਹ ਲਏ ਹਨ ਕਿਉਂਕਿ ਸਰਕਾਰੀ ਖਰੀਦ ਵਾਲੇ ਖ਼ਰੀਦ ਨਹੀਂ ਕਰ ਰਹੇ ਤੇ ਮੌਜੂਦਾ ਸਰਕਾਰ ਸਰਕਾਰੀ ਖ਼ਰੀਦ ਵਾਲਿਆਂ ਨੂੰ ਦਾਖ਼ਲ ਨਹੀਂ ਕਰ ਰਹੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਖ਼ਰੀਦ ਸ਼ੁਰੂ ਕਰੇ ਤੇ ਜਿਨ੍ਹਾਂ ਪ੍ਰਾਈਵੇਟ ਬੰਦਿਆਂ ਨੇ ਨਰਮੇ ਦੀ ਫ਼ਸਲ 'ਚ ਉਨ੍ਹਾਂ ਦੀ ਲੁੱਟ ਕੀਤੀ ਹੈ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਉਨ੍ਹਾਂ ਨੇ ਖੇਤੀ ਕਨੂੰਨਾਂ ਨੂੰ ਲੈ ਕੇ ਵਿਰੋਧ ਕਰਦੇ ਹੋਏ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਆਪਣਾ ਗੁੱਸਾ ਜ਼ਾਹਿਰ ਕੀਤਾ। ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੰਡੀ 'ਚ ਹੋ ਰਹੀ ਕਿਸਾਨਾਂ ਦੀ ਲੁੱਟ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤਿਖਾ ਕੀਤਾ ਜਾਵੇਗਾ। ਸਰਕਾਰ ਹਰ ਸਮੇਂ ਫੋਕੇ ਦਾਅਵੇ ਕਰਦੀ ਹੈ ਕਿ ਤੁਹਾਡੀ ਫਸਲ ਦਾ ਸਹੀ ਮੁੱਲ ਮਿਲੇਗਾ, ਪਰ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਫਸਲ ਦਾ ਮੁੱਲ ਨਹੀਂ ਮਿਲਿਆ ਸਗੋਂ ਪ੍ਰਾਈਵੇਟ ਲੋਕਾਂ ਵੱਲੋਂ ਸਾਡੀ ਫਸਲ ਤੇ ਕੱਪੜੇ ਲਾਹੇ ਜਾ ਰਹੇ।