ਖੰਨਾ: ਖੇਤੀ ਕਨੂੰਨਾਂ ਦੇ ਵਿਰੋਧ 'ਚ ਕਿਸਾਨ ਵੱਡੀ ਗਿਣਤੀ 'ਚ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਇੰਨੇ ਰੋਸ ਦੇ ਬਾਵਜੂਦ ਹੁਣ ਮੰਡੀਆਂ 'ਚ ਵੀ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ। ਸਰਕਾਰ ਵੱਲੋਂ ਝੋਨੇ ਦੀ ਖਰੀਦ 27 ਸਤੰਬਰ ਤੋਂ ਸ਼ੁਰੂ ਕੀਤੀ ਗਈ ਸੀ। ਅਜਿਹੇ 'ਚ ਹਾਲਾਤ ਇਹ ਹਨ ਕਿ ਸਾਰੇ ਪੰਜਾਬ ਵਿੱਚ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਭੁਗਤਾਨ ਨਹੀਂ ਹੋ ਰਿਹਾ, ਜਿਸ ਕਰਕੇ ਕਿਸਾਨ ਪ੍ਰੇਸ਼ਾਨ ਹਨ। ਝੋਨੇ ਦੀ ਸਰਕਾਰੀ ਖਰੀਦ ਦੇ ਬਾਵਜੂਦ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਭੁਗਤਾਨ ਨਹੀਂ ਕੀਤਾ ਗਿਆ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਉਨ੍ਹਾਂ ਦੀ ਫਸਲ ਕੌਣ ਖਰੀਦ ਰਿਹਾ ਹੈ। ਜੇ ਆੜ੍ਹਤੀ ਉਨ੍ਹਾਂ ਦੀ ਮਦਦ ਨਹੀਂ ਕਰਦੇ ਤਾਂ ਕਿਸਾਨ ਮੁਸੀਬਤ 'ਚ ਪੈ ਜਾਂਦੇ ਹਨ। ਇੱਥੇ ਸਿਰਫ ਕਿਸਾਨਾਂ ਦੇ ਨਾਂ 'ਤੇ ਰਾਜਨੀਤੀ ਹੁੰਦੀ ਹੈ। ਹੁਣ ਨਾ ਤਾਂ ਇੱਥੇ ਮੰਡੀ 'ਚ ਕਿਸਾਨਾਂ ਲਈ ਕੋਈ ਪ੍ਰਬੰਧ ਹੈ। ਰਾਤ ਵੀ ਬੋਰੀਆਂ 'ਤੇ ਬਤੀਤ ਕਰਨੀ ਪੈਂਦੀ ਹੈ।
ਉਨ੍ਹਾਂ ਕਿਹਾ ਕਿਸਾਨਾਂ ਦੀ ਗੱਲ ਉੱਪਰ ਤੱਕ ਨਹੀਂ ਪਹੁੰਚ ਪਾਉਂਦੀ। ਫਸਲ 27 ਤਰੀਕ ਦੀ ਵੇਚੀ ਜਾ ਚੁੱਕੀ ਹੈ, ਫਿਰ ਵੀ ਉਨ੍ਹਾਂ ਨੂੰ ਫਸਲ ਦੇ ਪੈਸੇ ਅਜੇ ਤੱਕ ਨਹੀਂ ਮਿਲੇ। ਇਸ ਸਬੰਧੀ ਫੂਡ ਸਪਲਾਈ ਅਫਸਰ ਮੁਨੀਸ਼ ਪੰਜਾਨੀ ਨੇ ਕਿਹਾ ਕਿ ਇਸ ਵਾਰ ਸੀਜ਼ਨ ਛੇਤੀ ਸ਼ੁਰੂ ਹੋਇਆ ਸੀ ਤੇ ਛੁੱਟੀਆਂ ਕਾਰਨ ਭੁਗਤਾਨ ਨਹੀਂ ਹੋ ਸਕਿਆ, ਹੁਣ ਜਲਦੀ ਹੀ ਇਸ ਦਾ ਭੁਗਤਾਨ ਕਰ ਦਿੱਤਾ ਜਾਵੇਗਾ।
ਆਹ ਵੇਖੋ ਕਿਸਾਨਾਂ ਦਾ ਹਾਲ, ਅੰਦੋਲਨ ਦੇ ਬਾਵਜੂਦ ਸ਼ਰੇਆਮ ਧੱਕੇਸ਼ਾਹੀ
ਏਬੀਪੀ ਸਾਂਝਾ
Updated at:
05 Oct 2020 02:15 PM (IST)
ਖੇਤੀ ਕਨੂੰਨਾਂ ਦੇ ਵਿਰੋਧ 'ਚ ਕਿਸਾਨ ਵੱਡੀ ਗਿਣਤੀ 'ਚ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਇੰਨੇ ਰੋਸ ਦੇ ਬਾਵਜੂਦ ਹੁਣ ਮੰਡੀਆਂ 'ਚ ਵੀ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ। ਸਰਕਾਰ ਵੱਲੋਂ ਝੋਨੇ ਦੀ ਖਰੀਦ 27 ਸਤੰਬਰ ਤੋਂ ਸ਼ੁਰੂ ਕੀਤੀ ਗਈ ਸੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -