ਜੀਂਦ: ਲੰਬੇ ਸਮੇਂ ਤੋਂ ਹਰਿਆਣਾ ਦੇ ਜੀਂਦ ਵਿੱਚ ਧਰਨੇ ’ਤੇ ਬੈਠੇ ਕਿਸਾਨਾਂ ਨੇ ਵੱਡਾ ਫੈਸਲਾ ਲਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਉਹ ਆਪਣੇ ਸੁਤੰਤਰਤਾ ਦਿਵਸ ਦੇ ਜਸ਼ਨ ਮਨਾਉਣਗੇ, ਜਿਸ ਵਿਚ ਪਰੇਡ ਅਤੇ ਝਾਕੀਆਂ ਵੀ ਸ਼ਾਮਲ ਹੋਣਗੀਆਂ। 

 

ਕਿਸਾਨ ਜੀਂਦ ਵਿੱਚ 15 ਅਗਸਤ ਨੂੰ ਟਰੈਕਟਰ ਪਰੇਡ ਕੱਢਣਗੇ। ਪਰੇਡ ਵਿਚ ਝਾਕੀਆਂ ਵੀ ਸ਼ਾਮਲ ਕੀਤੀਆਂ ਜਾਣਗੀਆਂ। ਕਿਸਾਨ ਜੀਂਦ ਦੇ ਖਟਕੜ ਟੋਲ ਪਲਾਜ਼ਾ ਤੋਂ ਸ਼ਹਿਰ ਤੱਕ ਪਰੇਡ ਕੱਢਣਗੇ। ਕਿਸਾਨ ਖੇਤੀ ਨਾਲ ਜੁੜੇ ਸਾਰੇ ਸਾਜ਼ੋ-ਸਾਮਾਨਾਂ ਦੇ ਨਾਲ ਸੜਕਾਂ 'ਤੇ ਉਤਰਨਗੇ ਅਤੇ ਇਨ੍ਹਾਂ ਉਪਕਰਣਾਂ ਦੇ ਨਾਲ ਝਾਕੀਆਂ ਕੱਢਦੇ ਹੋਏ ਟਰੈਕਟਰ ਮਾਰਚ ਕਰਨਗੇ। 

 

ਕਿਸਾਨਾਂ ਨੇ 15 ਅਗਸਤ ਦੇ ਸੁਤੰਤਰਤਾ ਦਿਵਸ ਲਈ ਇਹ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ 15 ਅਗਸਤ ਨੂੰ ਹੋਣ ਵਾਲੇ ਸਰਕਾਰੀ ਪ੍ਰੋਗਰਾਮ ਵਿਚ ਕੋਈ ਮੰਤਰੀ ਜਾਂ ਨੇਤਾ ਆਉਂਦਾ ਹੈ ਤਾਂ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ ਜਾਵੇਗਾ।