IPL 2021 Phase 2 Schedule: ਇੰਡੀਅਨ ਪ੍ਰੀਮੀਅਰ ਲੀਗ ਯਾਨੀ ਆਈਪੀਐਲ 2021 ਦਾ 14 ਵਾਂ ਸੀਜ਼ਨ ਇਕ ਵਾਰ ਫਿਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਦਰਅਸਲ, ਆਈਪੀਐਲ 2021 ਦੇ ਬਾਇਓ ਬਬਲ ਵਿੱਚ ਕੋਰੋਨਾ ਦੇ ਦਾਖਲੇ ਕਾਰਨ, ਇਹ ਲੀਗ ਅੱਧ ਵਿਚਕਾਰ ਹੀ ਰੁਕ ਗਈ ਸੀ। ਪਰ ਹੁਣ ਇਹ ਲੀਗ ਇਕ ਵਾਰ ਫਿਰ 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ।
ਆਈਪੀਐਲ 2021 ਦੇ ਦੂਜੇ ਪੜਾਅ ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। ਰਿਪੋਰਟ ਵਿੱਚ ਦੱਸਿਆ ਜਾ ਰਿਹਾ ਹੈ ਕਿ 14 ਵੇਂ ਸੀਜ਼ਨ ਦੇ ਬਾਕੀ 31 ਮੈਚ ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਵਿੱਚ ਖੇਡੇ ਜਾਣਗੇ। ਇਸ ਦੇ ਨਾਲ ਹੀ ਟੂਰਨਾਮੈਂਟ ਦਾ ਆਖਰੀ ਮੈਚ 15 ਅਕਤੂਬਰ ਨੂੰ ਦੁਬਈ ਵਿੱਚ ਖੇਡਿਆ ਜਾਵੇਗਾ।
ਮੀਡੀਆ ਰਿਪੋਰਟਸ ਅਨੁਸਾਰ ਆਈਪੀਐਲ 2021 ਦਾ ਪਹਿਲਾ ਕੁਆਲੀਫਾਇਰ ਮੈਚ 10 ਅਕਤੂਬਰ ਨੂੰ ਖੇਡਿਆ ਜਾਵੇਗਾ। ਇਹ ਮੈਚ ਦੁਬਈ ਵਿੱਚ ਹੋਵੇਗਾ। ਇਸ ਤੋਂ ਬਾਅਦ ਐਲੀਮੀਨੇਟਰ ਮੈਚ 11 ਅਕਤੂਬਰ ਨੂੰ ਸ਼ਾਰਜਾਹ ਵਿੱਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਦੂਜਾ ਕੁਆਲੀਫਾਇਰ ਮੈਚ ਉਸ ਤੋਂ ਦੋ ਦਿਨ ਬਾਅਦ ਹੀ ਖੇਡਿਆ ਜਾਵੇਗਾ ਭਾਵ 13 ਅਕਤੂਬਰ ਨੂੰ।