ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਅੱਜ ਸਭਾ 'ਚ ਦੇਣਗੇ ਬਜਟ ਦਾ ਜਵਾਬ, TDS 'ਤੇ ਦੇਣਗੇ ਸਫ਼ਾਈ
ਏਬੀਪੀ ਸਾਂਝਾ | 10 Jul 2019 08:57 AM (IST)
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪਿਛਲੇ ਦੋ ਦਿਨਾਂ ਤੋਂ ਲੋਕ ਸਭਾ ਵਿੱਚ ਆਮ ਬਜਟ 'ਤੇ ਚੱਲ ਰਹੀ ਚਰਚਾ ਦਾ ਜਵਾਬ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਆਪਣੇ ਜਵਾਬ ਵਿੱਚ ਵਿੱਤ ਮੰਤਰੀ ਬਜਟ ਨਾਲ ਜੁੜੇ ਕਈ ਮਸਲਿਆਂ 'ਤੇ ਸਰਕਾਰ ਦੀ ਨੀਤੀ ਨੂੰ ਹੋਰ ਸਪਸ਼ਟ ਕਰਨਗੇ।
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪਿਛਲੇ ਦੋ ਦਿਨਾਂ ਤੋਂ ਲੋਕ ਸਭਾ ਵਿੱਚ ਆਮ ਬਜਟ 'ਤੇ ਚੱਲ ਰਹੀ ਚਰਚਾ ਦਾ ਜਵਾਬ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਆਪਣੇ ਜਵਾਬ ਵਿੱਚ ਵਿੱਤ ਮੰਤਰੀ ਬਜਟ ਨਾਲ ਜੁੜੇ ਕਈ ਮਸਲਿਆਂ 'ਤੇ ਸਰਕਾਰ ਦੀ ਨੀਤੀ ਨੂੰ ਹੋਰ ਸਪਸ਼ਟ ਕਰਨਗੇ। ਖ਼ਾਸ ਕਰਕੇ ਬੈਂਕਾਂ ਤੋਂ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਰਕਮ ਦੀ ਸਾਲਾਨਾ ਨਿਕਾਸੀ 'ਤੇ ਲਾਏ ਜਾਣ ਵਾਲੇ ਟੀਡੀਐਸ 'ਤੇ ਸਫ਼ਾਈ ਦੇਣਗੇ। ਉਨ੍ਹਾਂ ਦਾ ਜਵਾਬ ਦੁਪਹਿਰ 3 ਵਜੇ ਹੋਏਗਾ। ਦੱਸ ਦੇਈਏ ਇਸ ਮਸਲੇ 'ਤੇ ਵਿਰੋਧੀ ਦਲਾਂ ਵੱਲੋਂ ਕਾਫੀ ਵਿਰੋਧ ਜਤਾਇਆ ਗਿਆ ਹੈ। ਬੀਜੇਪੀ ਨੇ ਮੰਗਲਵਾਰ ਨੂੰ ਆਪਣੇ ਸਾਂਸਦਾਂ ਨੂੰ ਵ੍ਹਿੱਪ ਜਾਰੀ ਕਰ ਕੇ ਬੁੱਧਵਾਰ ਯਾਨੀ ਅੱਜ ਲੋਕ ਸਭਾ ਵਿੱਚ ਹਾਜ਼ਰ ਰਹਿਣ ਲਈ ਕਿਹਾ ਹੈ। ਪਾਰਟੀ ਵੱਲੋਂ ਸਾਂਸਦਾਂ ਨੂੰ ਤਿੰਨ ਲਾਈਨਾਂ ਦਾ ਵ੍ਹਿੱਪ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਮੰਗਲਵਾਰ ਨੂੰ ਕਰਨਾਟਕ ਦੇ ਸਿਆਸੀ ਘਟਨਾਕ੍ਰਮ 'ਤੇ ਕਾਂਗਰਸ ਦੇ ਮੈਂਬਰਾਂ ਦੇ ਤੇ ਜਨਤਕ ਖੇਤਰ ਦੇ ਉਪਕ੍ਰਮਾਂ ਦੇ ਨਿੱਜੀਕਰਨ ਦੇ ਮੁੱਦੇ 'ਤੇ ਟੀਐਮਸੀ ਦੇ ਮੈਂਬਰਾਂ ਦੇ ਹੰਗਾਮੇ ਪਿੱਛੋਂ ਰਾਜ ਸਭਾ ਦੀ ਬੈਠਕ ਦੋ ਵਾਰ ਸਥਗਤ ਕਰ ਦਿੱਤੀ ਗਈ ਸੀ ਜਿਸ ਦੇ ਬਾਅਦ ਦੁਪਹਿਰ ਦੋ ਵਜੇ ਪੂਰੇ ਦਿਨ ਲਈ ਸਥਗਿਤ ਕਰ ਦਿੱਤੀ ਗਈ ਸੀ। ਹੰਗਾਮੇ ਦੀ ਵਜ੍ਹਾ ਕਰਕੇ ਰਾਜ ਸਭਾ ਵਿੱਚ ਜ਼ੀਰੋ ਕਾਲ, ਪ੍ਰਸ਼ਨਕਾਲ ਤੇ ਬਜਟ 'ਤੇ ਚਰਚਾ ਸ਼ੁਰੂ ਨਹੀਂ ਹੋ ਸਕੀ ਸੀ। ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਤੂਫ਼ਾਨ ਓਖੀ ਦੀ ਵਜ੍ਹਾ ਕਰਕੇ ਹੋਈ ਤਬਾਹੀ ਬਾਰੇ ਸਦਨ ਨੂੰ ਜਾਰੀ ਰੱਖਣਗੇ।