ਆਸਟਰੇਲੀਆ: ਭਾਰਤ 'ਚ ਠੰਢ ਸ਼ੁਰੂ ਹੋ ਗਈ ਹੈ। ਉੱਤਰ ਭਾਰਤ ਦੇ ਕਈ ਸ਼ਹਿਰਾਂ ਵਿੱਚ ਪਾਰਾ ਡਿੱਗਣ ਦਾ ਰਿਕਾਰਡ ਵੀ ਸ਼ੁਰੂ ਹੋ ਗਿਆ ਹੈ ਪਰ ਕੁਦਰਤ ਦੀ ਖੇਡ ਅਜਿਹੀ ਹੈ ਕਿ ਇਕ ਦੇਸ਼ 'ਚ ਸਰਦੀਆਂ ਦੂਜੇ ਦੇਸ਼ 'ਚ ਗਰਮੀ ਨਾਲ ਬੁਰਾ ਹਾਲ ਹੋਇਆ ਪਿਆ ਹੈ। ਦਰਅਸਲ, ਆਸਟਰੇਲੀਆ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਗਰਮੀ ਕਾਰਨ ਪਾਰਾ 41 ਡਿਗਰੀ ਨੂੰ ਪਾਰ ਕਰ ਗਿਆ ਹੈ, ਜੋ 2015 ਦੇ ਬਾਅਦ ਸਭ ਤੋਂ ਵੱਧ ਦੱਸਿਆ ਜਾ ਰਿਹਾ ਹੈ।


ਵਿਦੇਸ਼ੀ ਯਾਤਰੀਆਂ ਦੇ ਕੈਨੇਡਾ ’ਚ ਦਾਖ਼ਲੇ ’ਤੇ ਸਖਤੀ, ਇਨ੍ਹਾਂ ਲੋਕਾਂ ਨੂੰ ਮਿਲੀ ਛੋਟ

ਇਹੀ ਕਾਰਨ ਹੈ ਕਿ ਲੋਕ ਝੁਲਸ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਸਮੁੰਦਰ ਦੇ ਕੰਢੇ ਬੀਚ 'ਤੇ ਸਮਾਂ ਬਿਤਾ ਰਹੇ ਹਨ। ਉਥੇ ਹੀ ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਜੰਗਲ 'ਚ ਲੱਗੀ ਅੱਗ ਹਮਲਾਵਰ ਬਣੀ ਹੋਈ ਹੈ। ਜੰਗਲ ਹਰ ਪਾਸੇ ਤੋਂ ਅੱਗ ਨਾਲ ਘਿਰਿਆ ਹੋਇਆ ਹੈ। ਆਸ ਪਾਸ ਦੇ ਮਕਾਨ ਵੀ ਅੱਗ ਦੀ ਲਪੇਟ 'ਚ ਆ ਗਏ ਹਨ, ਅੱਗ ਬੁਝਾਉਣ ਦੀ ਵਿਭਾਗ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ।

ਦੇਵ ਦੀਵਾਲੀ 'ਤੇ ਮੋਦੀ ਦੇ ਸਵਾਗਤ ਲਈ ਸਜ ਰਹੀ ਕਾਸ਼ੀ, ਘਾਟਾਂ 'ਤੇ ਆਕਰਸ਼ਕ ਪੇਂਟਿੰਗ, ਦੇਖੋ ਤਸਵੀਰਾਂ

ਪਾਣੀ ਦੀ ਸਪਰੇਅ ਕਰਨ ਲਈ ਇੱਕ ਹੈਲੀਕਾਪਟਰ ਦੀ ਵਰਤੋਂ ਕਰਦਿਆਂ ਸਮੁੰਦਰ ਦੇ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ। ਉਥੇ ਹੀ ਬਹੁਤ ਸਾਰੀਆਂ ਅੱਗ ਬੁਝਾਉਣ ਵਾਲਿਆਂ ਗੱਡੀਆਂ ਅੱਗ 'ਤੇ ਕਾਬੂ ਪਾਉਣ ਦੇ ਕੰਮ 'ਚ ਲੱਗੀਆਂ ਹੋਈਆਂ ਹਨ। ਇਸ ਦੇ ਨਾਲ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਮਨੁੱਖ, ਜਾਨਵਰ ਤੇ ਜੰਗਲ ਸਾਰੇ ਇਸ ਗਰਮੀ ਦੇ ਫੈਲਣ ਕਾਰਨ ਪ੍ਰੇਸ਼ਾਨ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ