ਅੰਮ੍ਰਿਤਸਰ: ਪੰਜਾਬ 'ਚ ਕੋਰੋਨਾਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਸੇ ਸਬੰਧ 'ਚ ਪੰਜਾਬ ਸਰਕਾਰ ਨੇ ਪਹਿਲੇ ਪੌਜ਼ਟਿਵ ਕੇਸ ਦੀ ਪੁਸ਼ਟੀ ਕਰ ਦਿੱਤੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ 'ਚ ਦੋ ਸ਼ੱਕੀ ਮਰੀਜ਼ਾਂ ਦੀ ਮੁਢਲੀ ਜਾਂਚ 'ਚ ਰਿਪੋਰਟ ਪੌਜ਼ਟਿਵ ਆਏ ਸੀ।



ਜਿਨ੍ਹਾਂ ਚੋਂ ਹੁਣ ਇੱਕ ਕੇਸ ਪੌਜ਼ਟਿਵ ਆਇਆ ਹੈ। ਇਹ ਮਰੀਜ਼ ਹਾਲ ਹੀ 'ਚ ਇਟਲੀ ਤੋਂ ਪਰਤਿਆ ਸੀ ਜਿਸ ਨੂੰ ਅੰਮ੍ਰਿਤਸਰ ਦੇ ਜੀਐਮਸੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।