ਮੁਕਤਸਰ: ਮੁਕਤਸਰ ਦੇ ਕੋਵਿਡ-19 ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਮਰੀਜ਼ਾਂ ਵਿਚੋਂ ਅੱਜ ਦੇਰ ਸ਼ਾਮ ਇੱਕ ਮਰੀਜ਼ ਦਾ ਟੈਸਟ ਕੋਰੋਨਾ ਪੌਜ਼ੇਟਿਵ ਆਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ ਨੇ ਦੱਸਿਆ ਕਿ 18 ਸਾਲਾ ਇਸ ਮਰੀਜ਼ ਦਾ ਨਾਂ ਮੁਹੰਮਦ ਸਮਸਾ ਹੈ।
ਦੱਸ ਦਈਏ ਕਿ ਕੋਰੋਨਾਵਾਇਰਸ ਦਾ ਸ਼ੱਕ ਹੋਣ 'ਤੇ ਸਿਵਲ ਹਸਪਤਾਲ ਨੇ 6 ਅਪਰੈਲ ਨੂੰ ਮਰੀਜ਼ ਦਾ ਸੈਂਪਲ ਲਿਆ ਸੀ ਜਿਸਦੀ ਰਿਪੋਰਟ ਮੈਡੀਕਲ ਕਾਲਜ ਪਟਿਆਲਾ ਵੱਲੋਂ ਪੌਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਮੁਹੰਮਦ ਸਮਸਾ ਨੂੰ ਆਈਸੋਲੇਟ ਸੈਂਟਰ ਵਿੱਚ ਪਹਿਲਾਂ ਹੀ ਰੱਖਿਆ ਹੋਇਆ ਹੈ। ਹੁਣ ਹਸਪਤਾਲ 'ਚ ਇਸਦਾ ਢੁਕਵਾਂ ਇਲਾਜ਼ ਸ਼ੁਰੂ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਬੰਧਤ ਖੇਤਰ ਵਿੱਚ ਸੁਰੱਖਿਆ ਪ੍ਰਬੰਧ ਵੀ ਲਾਗੂ ਕਰ ਦਿੱਤੇ ਗਏ ਹਨ।
ਇਹ ਮਰੀਜ਼ ਮੁਕਤਸਰ ਦੀ ਜਾਮਾ ਮਸਜਿਦ ਵਿੱਚ ਪਿਛਲੀ 18 ਮਾਰਚ ਤੋਂ ਆਪਣੇ 14 ਸਾਥੀਆਂ ਸਣੇ ਪੁੱਜਿਆ ਸੀ ਤੇ ਇਹ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।
ਕੋਰੋਨਾਵਾਇਰਸ: ਮੁਕਤਸਰ ਸਾਹਿਬ 'ਚ ਸਾਹਮਣੇ ਆਇਆ ਪਹਿਲਾ ਪੌਜ਼ੇਟਿਵ ਕੇਸ, ਉੱਤਰ ਪ੍ਰਦੇਸ਼ ਦਾ ਹੈ ਪੀੜਤ ਵਿਅਕਤੀ
ਏਬੀਪੀ ਸਾਂਝਾ
Updated at:
08 Apr 2020 10:01 PM (IST)
ਮੁਕਤਸਰ ਦੇ ਕੋਵਿਡ-19 ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਮਰੀਜ਼ਾਂ ਵਿਚੋਂ ਅੱਜ ਦੇਰ ਸ਼ਾਮ ਇੱਕ ਮਰੀਜ਼ ਦਾ ਟੈਸਟ ਕੋਰੋਨਾ ਪੌਜ਼ੇਟਿਵ ਆਇਆ ਹੈ।
- - - - - - - - - Advertisement - - - - - - - - -