ਚੰਡੀਗੜ੍ਹ ਤੋਂ ਗੋਆ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ, 3 ਘੰਟੇ 'ਚ ਪੂਰਾ ਹੋਵੇਗਾ ਸਫਰ
ਏਬੀਪੀ ਸਾਂਝਾ | 20 Feb 2020 01:47 PM (IST)
ਚੰਡੀਗੜ੍ਹ ਦੇ ਇੰਟਰਨੈਸ਼ਨਲ ਏਅਰਪੋਰਟ ਤੋਂ ਗੋਆ ਲਈ ਸਿੱਧੀ ਫਲਾਈਟ ਸ਼ੁਰੂ ਹੋ ਰਹੀ ਹੈ। ਇੰਡੀਗੋ ਵੱਲੋਂ ਏ-320 ਏਅਰਬਸ ਇਸ ਰੂਟ 'ਤੇ ਸ਼ੁਰੂ ਕੀਤਾ ਜਾ ਰਿਹਾ ਹੈ।
ਚੰਡੀਗੜ੍ਹ: ਚੰਡੀਗੜ੍ਹ ਦੇ ਇੰਟਰਨੈਸ਼ਨਲ ਏਅਰਪੋਰਟ ਤੋਂ ਗੋਆ ਲਈ ਸਿੱਧੀ ਫਲਾਈਟ ਸ਼ੁਰੂ ਹੋ ਰਹੀ ਹੈ। ਇੰਡੀਗੋ ਵੱਲੋਂ ਏ-320 ਏਅਰਬਸ ਇਸ ਰੂਟ 'ਤੇ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਜਹਾਜ਼ 'ਚ 180 ਯਾਤਰੀ ਸਫਰ ਕਰ ਸਕਣਗੇ। ਇਹ ਫਲਾਈਟ ਰਾਤ 8:10 ਵਜੇ ਚੰਡੀਗੜ੍ਹ ਏਅਰਪੋਰਟ ਤੋਂ ਉਡਾਣ ਭਰੇਗੀ ਤੇ ਗੋਆ ਤੋਂ ਰਾਤ 11:25 ਵਜੇ ਉਡਾਣ ਭਰੇਗੀ। ਇੰਡੀਗੋ ਦੇ ਮੈਨੇਜਰ ਮਨੀਸ਼ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਫਲਾਈਟ ਲਈ 150 ਤੋਂ ਜ਼ਿਆਦਾ ਸੀਟਾਂ ਬੁੱਕ ਹੋ ਚੁੱਕੀਆਂ ਹਨ। ਉੱਥੇ ਹੀ ਇਸ ਸਾਲ 30 ਮਾਰਚ ਤੋਂ ਕੰਪਨੀ ਪਟਨਾ ਲਈ ਸਿੱਧੀ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ। ਕੰਪਨੀ ਇਸ ਰੂਟ ਲਈ ਦੋ ਫਲਾਇਟਾਂ ਸ਼ੁਰੂ ਕਰ ਰਹੀ ਹੈ। ਇਸ 'ਚ ਇੱਕ ਫਲਾਈਟ ਸਿੱਧਾ ਪਟਨਾ ਤੋਂ ਚੰਡੀਗੜ੍ਹ ਤੇ ਦੂਜੀ ਅਹਿਦਾਬਾਦ ਤੋਂ ਪਟਨਾ ਹੁੰਦੇ ਹੋਏ ਚੰਡੀਗੜ੍ਹ ਪਹੁੰਚੇਗੀ। ਕੰਪਨੀ ਵਲੋਂ ਯਾਤਰੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ।