ਨਵੀਂ ਦਿੱਲੀ: ਚੀਨ 'ਚ ਕੋਰੋਨਾਵਾਈਰਸ ਦਾ ਕਹਿਰ ਜਾਰੀ ਹੈ, ਜਿਸ ਕਾਰਨ ਹੁਣ ਤੱਕ ਕਰੀਬ 41 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਵਾਇਰਸ ਦਾ ਸ਼ਿਕਾਰ ਪਹਿਲੀ ਭਾਰਤੀ ਮਹਿਲਾ ਪ੍ਰਿਤੀ ਮਹੇਸ਼ਵਰੀ ਨੂੰ ਇਲਾਜ ਲਈ 1 ਕਰੋੜ ਰੁਪਏ ਦੀ ਜ਼ਰੂਰਤ ਹੈ। ਮਹੇਸ਼ਵਰੀ ਦਾ ਚੀਨ 'ਚ ਇਲਾਜ ਜਾਰੀ ਹੈ, ਪਰ ਪ੍ਰਿਤੀ ਦੇ ਭਰਾ ਮਨੀਸ਼ ਥਾਪਾ ਨੇ ਬੀਜਿੰਗ 'ਚ ਭਾਰਤੀ ਐੰਬੇਸੀ ਰਾਹੀਂ 1 ਕਰੋੜ ਦੇ ਫੰਡ ਦੀ ਮਦਦ ਮੰਗੀ ਹੈ।
ਮਹੇਸ਼ਵਰੀ ਚੀਨ ਦੇ ਇੱਕ ਪ੍ਰਾਇਮਰੀ ਆਰਟ ਸਕੂਲ 'ਚ ਅਧਿਆਪਕ ਹੈ। ਉਹ ਇਲਾਜ ਲਈ 11 ਜਨਵਰੀ ਤੋਂ ਹਸਪਤਾਲ 'ਚ ਦਾਖ਼ਿਲ ਹੈ। ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਦੇ ਕਾਫੀ ਪੈਸੇ ਖ਼ਰਚ ਹੋ ਰਹੇ ਹਨ, ਜੋ ਉਸਦੇ ਪਰਿਵਾਰ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਇਲਾਜ 'ਚ ਮਦਦ ਲਈ ਇੰਪੈਕਟ ਗੁਰੂ ਦੀ ਮਦਦ ਨਾਲ 4 ਦਿਨਾਂ 'ਚ 410 ਲੋਕਾਂ ਨੇ 15 ਲੱਖ ਦੇ ਕਰੀਬ ਰਾਸ਼ੀ ਇਕੱਠੀ ਕੀਤੀ। ਨਾਲ ਹੀ ਉਨ੍ਹਾਂ ਭਾਰਤ ਸਰਕਾਰ ਨੂੰ ਵੀ ਮਦਦ ਦੀ ਅਪੀਲ ਕੀਤੀ ਹੈ।
ਮਹੇਸ਼ਵਰੀ ਦੇ ਭਰਾ ਮਨੀਸ਼ ਥਾਪਾ ਨੇ ਦੱਸਿਆ ਹੈ ਕਿ ਪ੍ਰਿਤੀ ਦੀ ਹਾਲਤ 'ਚ ਕੁੱਝ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਪ੍ਰਿਤੀ ਦਾ ਹਾਰਟ ਰੈਟ ਵਾਪਿਸ ਨੋਰਮਲ 'ਤੇ ਆ ਰਿਹਾ ਹੈ ਅਤੇ ਐਮਆਰਆਈ ਨੋਰਮਲ ਹੋ ਗਿਆ ਹੈ। ਪਰ ਅਜੇ ਵੀ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ। ਉਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ ਕੁੱਝ ਸਮਾਂ ਹੋਰ ਲੱਗੇਗਾ। ਉਸਦਾ ਪਰਿਵਾਰ ਇਲਾਜ ਲਈ ਉਸ ਨੂੰ ਭਾਰਤ ਲਿਆਉਣ ਬਾਰੇ ਵੀ ਸੋਚ ਰਿਹਾ ਹੈ। ਐੰਬੇਸੀ ਵਲੋਂ ਭਾਰਤੀਆਂ ਲਈ ਪ੍ਰਿਤੀ ਮਹੇਸ਼ਵਰੀ ਦੇ ਪਰਿਵਾਰ ਨਾਲ ਸੰਪਰਕ ਬਣਾਉਣ ਲਈ ਦੋ ਹੈਲਪਲਾਈਨ ਨੰਬਰ +8618612083629 ਤੇ +8618612083617 ਜਾਰੀ ਕੀਤੇ ਗਏ ਹਨ।
ਚੀਨ 'ਚ ਕੋਰੋਨਾਵਾਇਰਸ: ਵਾਇਰਸ ਦੀ ਸ਼ਿਕਾਰ ਭਾਰਤੀ ਮਹਿਲਾ ਨੂੰ ਇਲਾਜ ਲਈ ਚਾਹੀਦੇ ਇੱਕ ਕਰੋੜ ਰੁਪਏ
ਏਬੀਪੀ ਸਾਂਝਾ
Updated at:
25 Jan 2020 12:18 PM (IST)
ਚੀਨ 'ਚ ਕੋਰੋਨਾਵਾਈਰਸ ਦਾ ਕਹਿਰ ਜਾਰੀ ਹੈ, ਜਿਸ ਕਾਰਨ ਹੁਣ ਤੱਕ ਕਰੀਬ 41 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਵਾਇਰਸ ਦਾ ਸ਼ਿਕਾਰ ਪਹਿਲੀ ਭਾਰਤੀ ਮਹਿਲਾ ਪ੍ਰਿਤੀ ਮਹੇਸ਼ਵਰੀ ਨੂੰ ਇਲਾਜ ਲਈ 1 ਕਰੋੜ ਰੁਪਏ ਦੀ ਜ਼ਰੂਰਤ ਹੈ।
- - - - - - - - - Advertisement - - - - - - - - -