ਮੁੰਬਈ: ਮਾਨਸੂਨ ਦੌਰਾਨ ਸਮੁੰਦਰ 'ਚ ਮੱਛੀਆਂ ਫੜਨ 'ਤੇ ਪਾਬੰਦੀ ਹੈ। ਮੱਛੀਆਂ ਫੜਨ 'ਤੇ ਲੱਗੀ ਰੋਕ ਹਟਾਉਣ ਮਗਰੋਂ ਚੰਦਰਕਾਂਤ ਪਹਿਲੀ ਵਾਰ 28 ਅਗਸਤ ਦੀ ਰਾਤ ਅਰਬ ਸਾਗਰ 'ਚ ਮੱਛੀਆਂ ਫੜਨ ਗਿਆ ਸੀ। ਕੁਦਰਤ ਦਾ ਕ੍ਰਿਸ਼ਮਾ ਦੇਖੋ, ਇੱਕ ਜਾਂ ਦੋ ਨਹੀਂ ਬਲਕਿ ਕੁੱਲ 157 ਘੋਲ ਮੱਛੀਆਂ ਉਸ ਦੇ ਜਾਲ ਵਿੱਚ ਫਸ ਗਈਆਂ। ਇਹ ਮੱਛੀਆਂ ਚੰਦਰਕਾਂਤ ਤੇ ਉਨ੍ਹਾਂ ਦੇ ਪੁੱਤਰ ਸੋਮਨਾਥ ਤਰੇ ਨੇ ਕੁੱਲ 1.33 ਕਰੋੜ ਵਿੱਚ ਵੇਚੀਆਂ। ਯਾਨੀ ਉਸ ਨੂੰ ਇੱਕ ਮੱਛੀ ਦੇ ਕਰੀਬ 85 ਹਜ਼ਾਰ ਰੁਪਏ ਮਿਲੇ। ਘੋਲ ਮੱਛੀ ਦੀ ਕੀਮਤ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਹੈ। ਇਹ ਮੱਛੀ ਦੇ ਡਾਕਟਰੀ ਇਲਾਜ ਵਿੱਚ ਲਾਭਦਾਇਕ ਹੈ। ਚੰਦਰਕਾਂਤ ਤਰੇ ਦੇ ਪੁੱਤਰ ਸੋਮਨਾਥ ਨੇ ਦੱਸਿਆ ਕਿ ਚੰਦਰਕਾਂਤ ਤਰੇ ਸਮੇਤ 8 ਲੋਕ ਹਰਬਾ ਦੇਵੀ ਨਾਂ ਦੀ ਕਿਸ਼ਤੀ ਵਿੱਚ ਮੱਛੀਆਂ ਫੜਨ ਗਏ ਸੀ। ਸਾਰੇ ਮਛੇਰੇ ਸਮੁੰਦਰ ਦੇ ਕਿਨਾਰੇ ਤੋਂ 20 ਤੋਂ 25 ਨਾਟੀਕਲ ਮੀਲ ਦੀ ਦੂਰੀ 'ਤੇ ਵਧਵਾਨ ਵੱਲ ਚਲੇ ਗਏ। ਮਛੇਰਿਆਂ ਨੂੰ 157 ਘੋਲ ਮੱਛੀਆਂ ਮਿਲੀਆਂ, ਜਿਨ੍ਹਾਂ ਨੂੰ ਸਮੁੰਦਰੀ ਸੋਨਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਮੱਛੀਆਂ ਦੀ ਕੀਮਤ ਸੋਨੇ ਤੋਂ ਘੱਟ ਨਹੀਂ। ਕੀ ਹੈ ਘੋਲ ਮੱਛੀਘੌਲ ਮੱਛੀ, ਜਿਸ ਨੂੰ ਸਮੁੰਦਰੀ ਸੋਨਾ ਵੀ ਕਿਹਾ ਜਾਂਦਾ ਹੈ। ਇਸ ਨੂੰ 'Protonibea Diacanthus' ਦਾ ਨਾਂ ਵੀ ਦਿੱਤਾ ਗਿਆ ਹੈ। ਇਸ ਮੱਛੀ ਨੂੰ ਸੋਨੇ ਦੇ ਦਿਲ ਵਾਲੀ ਮੱਛੀ ਵੀ ਕਿਹਾ ਜਾਂਦਾ ਹੈ। ਘੌਲ ਮੱਛੀ ਦੀ ਵਰਤੋਂ ਡਾਕਟਰੀ ਇਲਾਜ, ਦਵਾਈਆਂ, ਸ਼ਿੰਗਾਰ ਸਮਗਰੀ ਲਈ ਕੀਤੀ ਜਾਂਦੀ ਹੈ। ਥਾਈਲੈਂਡ, ਇੰਡੋਨੇਸ਼ੀਆ, ਜਾਪਾਨ, ਸਿੰਗਾਪੁਰ ਵਰਗੇ ਦੇਸ਼ਾਂ ਵਿੱਚ ਇਨ੍ਹਾਂ ਘੋਲ ਮੱਛੀਆਂ ਦੀ ਬਹੁਤ ਮੰਗ ਹੈ। ਸਰਜਰੀ ਲਈ ਵਰਤੇ ਜਾਂਦੇ ਧਾਗੇ, ਜੋ ਆਪਣੇ ਆਪ ਪਿਘਲ ਜਾਂਦੇ ਹਨ, ਵੀ ਇਸ ਮੱਛੀ ਤੋਂ ਬਣੇ ਹੁੰਦੇ ਹਨ। ਇਹ ਮੱਛੀਆਂ ਨੂੰ ਯੂਪੀ ਤੇ ਬਿਹਾਰ ਦੇ ਵਪਾਰੀਆਂ ਦੁਆਰਾ ਖਰੀਦੀਆਂ ਗਈਆਂ। ਪਾਲਘਰ ਦੇ ਮੁਰਬੇ ਵਿੱਚ ਮੱਛੀਆਂ ਦੀ ਨਿਲਾਮੀ ਹੋਈ। ਸਮੁੰਦਰ ਵਿੱਚ ਪ੍ਰਦੂਸ਼ਣ ਦੀ ਮਾਤਰਾ ਵਧਣ ਕਾਰਨ ਇਹ ਮੱਛੀਆਂ ਕਿਨਾਰੇ ਉਤੇ ਨਹੀਂ ਮਿਲਦੀਆਂ। ਇਨ੍ਹਾਂ ਮੱਛੀਆਂ ਲਈ, ਮਛੇਰਿਆਂ ਨੂੰ ਸਮੁੰਦਰ ਵਿੱਚ ਡੂੰਘੇ ਜਾਣਾ ਪੈਂਦਾ ਹੈ।