Raj Kundra Pornography Case: ਅਸ਼ਲੀਲ ਵੀਡੀਓ ਬਣਾਉਣ ਦੇ ਕਾਰੋਬਾਰ ਮਾਮਲੇ 'ਚ ਘਿਰੇ ਫਿਲਮ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਖ਼ਿਲਾਫ਼ ਲਗਾਏ ਗਏ ਦੋਸ਼ਾਂ ਨੂੰ ਧਨਬਾਦ 'ਚ ਵਿਆਹੀ ਮਿਸ ਇੰਡੀਆ ਯੂਨੀਵਰਸ ਵੱਲੋਂ ਹੋਰ ਮਜ਼ਬੂਤ ਕੀਤਾ ਗਿਆ ਹੈ। ਪਰੀ ਪਾਸਵਾਨ ਨੇ ਦਾਅਵਾ ਕੀਤਾ ਹੈ ਕਿ ਉਹ ਵੀ ਰਾਜ ਕੁੰਦਰਾ ਵਰਗੀ ਪ੍ਰੋਡਕਸ਼ਨ ਕੰਪਨੀ ਤੋਂ ਦੁਖੀ ਹਨ। ਉਸ ਪ੍ਰੋਡਕਸ਼ਨ ਕੰਪਨੀ ਨੇ ਉਸ ਨਾਲ ਵੀ ਗੰਦਾ ਕੰਮ ਕੀਤਾ ਸੀ।

 

ਮਿਸ ਇੰਡੀਆ ਯੂਨੀਵਰਸ ਨੇ ਕਿਹਾ - ਮੈਂ ਇੱਕ ਮਾਡਲ ਹਾਂ ਤੇ ਇਕ ਮਾਡਲ ਦੇ ਰੂਪ 'ਚ ਮੈਂ ਉੱਥੇ ਕੰਮ ਲੱਭਣ ਗਈ ਸੀ। ਜਿੱਥੇ ਮੈਨੂੰ ਕੋਲਡ ਡਰਿੰਕਸ ਵਿੱਚ ਨਸ਼ਾ ਦੇ ਕੇ ਮੇਰੀ ਅਸ਼ਲੀਲ ਵੀਡੀਓ ਬਣਾਈ ਗਈ ਸੀ। ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ, ਮੈਂ ਮੁੰਬਈ ਪੁਲਿਸ ਕੋਲ ਗਈ ਤੇ ਸ਼ਿਕਾਇਤ ਕੀਤੀ। ਇਹ ਮਾਮਲਾ ਮੁੰਬਈ ਪੁਲਿਸ 'ਚ ਚੱਲ ਰਿਹਾ ਹੈ।

 

ਦਰਅਸਲ, ਮਿਸ ਇੰਡੀਆ ਯੂਨੀਵਰਸ ਦੀ ਸ਼ਿਕਾਇਤ 'ਤੇ ਧਨਬਾਦ ਦੇ ਕਤਰਾਸ ਥਾਣੇ ਦੀ ਪੁਲਿਸ ਨੇ ਉਸ ਦੇ ਪਤੀ ਨੀਰਜ ਪਾਸਵਾਨ ਨੂੰ ਕੇਸ ਨੰਬਰ 205/21 'ਚ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਉਸ ਨੇ ਆਪਣੇ ਪਤੀ ਤੋਂ ਇਲਾਵਾ ਜੇਠ ਚੰਦਨ ਅਤੇ ਸੱਸ ਆਸ਼ਾ ਦੇਵੀ 'ਤੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ।

ਝਾਰਖੰਡ ਦੀ ਗੁਮਲਾ ਦੀ ਰਹਿਣ ਵਾਲੀ ਮਾਡਲ ਨੇ ਮਿਸ ਇੰਡੀਆ ਯੂਨੀਵਰਸ (2019) ਦਾ ਖਿਤਾਬ ਜਿੱਤਿਆ ਸੀ। ਉਸ ਦਾ ਵਿਆਹ ਕਤਰਾਸ ਦੇ ਵਾਸੀ ਨੀਰਜ ਪਾਸਵਾਨ ਨਾਲ ਹੋਇਆ ਸੀ। ਉਸ ਦੀ ਸ਼ਿਕਾਇਤ 'ਤੇ ਉਸ ਦਾ ਪਤੀ ਜੇਲ੍ਹ 'ਚ ਹੈ। ਨੀਰਜ ਦੇ ਜੇਲ੍ਹ ਜਾਣ ਤੋਂ ਬਾਅਦ ਉਸ ਦੇ ਵੱਡੇ ਭਰਾ ਅਤੇ ਮਾਂ ਨੇ ਮਾਡਲ ਉੱਤੇ ਵਿਵਾਦਤ ਰਾਜ ਕੁੰਦਰਾ ਦੀ ਅਸ਼ਲੀਲ ਫ਼ਿਲਮ 'ਚ ਕੰਮ ਕਰਨ ਦਾ ਦੋਸ਼ ਲਗਾਇਆ ਸੀ।

 

ਉਹ ਭੋਲੇ-ਭਾਲੇ ਲੋਕਾਂ ਨੂੰ ਫਸਾਉਂਦੀ ਹੈ। ਨੀਰਜ ਪਾਸਵਾਨ ਤੋਂ ਪਹਿਲਾਂ ਵੀ ਦੋ ਲੜਕਿਆਂ ਦਾ ਭਵਿੱਖ ਬਰਬਾਦ ਕੀਤਾ ਹੈ। ਚੰਦਨ ਨੇ ਦੋਸ਼ ਲਾਇਆ ਕਿ ਉਸ ਦੀ 12 ਸਾਲ ਦੀ ਧੀ ਵੀ ਹੈ ਤੇ ਉਹ ਪਹਿਲਾਂ ਹੀ ਦੋ ਨੌਜਵਾਨਾਂ ਨਾਲ ਵਿਆਹ ਕਰਵਾ ਚੁੱਕੀ ਹੈ ਤੇ ਉਸ ਵਿਰੁੱਧ ਕੇਸ ਦਰਜ ਕਰ ਚੁੱਕੀ ਹੈ। ਔਰਤ ਹੋਣ ਦਾ ਨਾਜਾਇਜ਼ ਫਾਇਦਾ ਚੁੱਕ ਰਹੀ ਹੈ।

 

ਪਰੀ ਪਾਸਵਾਨ ਨੇ ਪ੍ਰੈੱਸ ਕਾਨਫਰੰਸ 'ਚ ਇਹ ਗੱਲ ਕਹੀ

 

ਪ੍ਰਿਯੰਕਾ ਉਰਫ਼ ਪਰੀ ਪਾਸਵਾਨ ਨੇ ਲਿਲੋਰੀ ਮੰਦਰ ਕੰਪਲੈਕਸ 'ਚ ਸਥਿਤ ਲਕਸ਼ਮਣ ਧਰਮਸ਼ਾਲਾ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਆਪਣੇ ਪਤੀ ਨੀਰਜ ਪਾਸਵਾਨ ਦੇ ਰਿਸ਼ਤੇਦਾਰਾਂ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ।

 

ਉਸ ਨੇ ਕਿਹਾ ਕਿ ਇਹ ਸੱਚ ਹੈ ਕਿ ਵੀਡੀਓ ਵਾਇਰਲ ਹੋਇਆ, ਪਰ ਇਸ ਘਟਨਾ ਨੂੰ ਇਕ ਮਹਿਲਾ ਸਮੂਹ ਨੇ ਅੰਜਾਮ ਦਿੱਤਾ। ਇਸ ਦੇ ਖ਼ਿਲਾਫ਼ ਮੁੰਬਈ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਤੋਂ ਬਾਅਦ ਰਾਜ ਕੁੰਦਰਾ ਦਾ ਮਾਮਲਾ ਵੀ ਸਾਹਮਣੇ ਆਇਆ।

ਉਸ ਨੇ ਕਿਹਾ ਕਿ ਉਹ ਨੀਰਜ ਨੂੰ ਦੋ ਸਾਲਾਂ ਤੋਂ ਜਾਣਦੀ ਸੀ। ਵਿਆਹ ਤੋਂ ਪਹਿਲਾਂ ਉਹ ਮੇਰੇ ਘਰ ਆਉਂਦਾ ਸੀ, ਜਿਸ ਦੀ ਫੋਟੋ ਅਤੇ ਵੀਡੀਓ ਮੇਰੇ ਕੋਲ ਹੈ। ਨੀਰਜ ਨਾਲ ਵਿਆਹ ਦੀ ਗੱਲ ਜਨਵਰੀ ਵਿੱਚ ਸ਼ੁਰੂ ਹੋਈ ਸੀ। ਪਹਿਲਾਂ ਕਤਰਾਸ ਦੇ ਮੰਦਰ 'ਚ, ਫਿਰ ਗੁਮਲਾ ਦੇ ਜਾਗਰਨਾਥ ਮੰਦਰ ਵਿੱਚ ਨੀਰਜ ਦਾ ਵਿਆਹ 26 ਮਈ ਨੂੰ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਹੋਇਆ ਸੀ।

ਨੀਰਜ ਦੇ ਪਰਿਵਾਰ ਦੇ ਲੋਕਾਂ ਦੀ ਸਹਿਮਤੀ ਨਾਲ ਵਿਆਹ ਕੀਤਾ ਗਿਆ ਸੀ, ਪਰ ਉਸ ਦੇ ਪਰਿਵਾਰ ਦੇ ਮੈਂਬਰ ਵਿਆਹ 'ਚ ਸ਼ਾਮਲ ਨਹੀਂ ਸਨ। ਵਿਆਹ ਤੋਂ ਬਾਅਦ ਪਤੀ ਨੀਰਜ ਸਮੇਤ ਸਹੁਰਿਆਂ ਨੇ ਦਾਜ ਵਜੋਂ ਪੰਜ ਲੱਖ ਰੁਪਏ ਅਤੇ ਕਾਰ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।

 

ਪਰੀ ਨੇ ਇਹ ਵੱਡਾ ਖੁਲਾਸਾ ਕੀਤਾ

 

ਉਸ ਨੇ ਦੱਸਿਆ ਕਿ 16 ਜੁਲਾਈ ਨੂੰ ਜਦੋਂ ਮੈਂ ਨਾਂਹ ਕਰ ਦਿੱਤੀ ਤਾਂ ਸਹੁਰਿਆਂ ਨੇ ਮੇਰੇ ਨਾਲ ਕੁੱਟਮਾਰ ਕੀਤੀ। ਪਰੀ ਨੇ ਕਿਹਾ ਕਿ ਮੈਂ ਆਪਣੇ ਪਤੀ ਤੇ ਹੋਰਾਂ ਦੇ ਖਿਲਾਫ ਕਤਰਾਸ ਥਾਣੇ ਵਿੱਚ ਨਿਆਂ ਲਈ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਮੁੰਬਈ 'ਚ ਇੱਕ ਗੈਂਗ ਹੈ ਜੋ ਲੜਕੀਆਂ ਨੂੰ ਧੋਖਾ ਦੇ ਕੇ ਗਲਤ ਤਰੀਕੇ ਨਾਲ ਵੀਡੀਓ ਬਣਾਉਂਦਾ ਤੇ ਵਾਇਰਲ ਕਰਦਾ ਹੈ। ਮੈਂ ਉਸ ਕੇਸ ਦਾ ਸ਼ਿਕਾਰ ਹਾਂ। ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਮੈਂ ਇਨਸਾਫ ਲਈ ਉਥੋਂ ਦੇ ਮਾਲਵਾਨੀ ਥਾਣੇ ਵਿੱਚ ਗਰੋਹ ਦੇ ਮੈਂਬਰਾਂ ਵਿਰੁੱਧ ਐਫਆਈਆਰ ਦਰਜ ਕਰਵਾਈ ਹੈ।