ਬਰਲਿਨ: ਜਰਮਨ ਸਰਕਾਰ ਨੇ ਕੋਰੋਨਾ ਦੇ ਡੈਲਟਾ ਵੇਰੀਐਂਟ ਤੋਂ ਪ੍ਰਭਾਵਿਤ ਹੋਏ ਭਾਰਤ, ਬ੍ਰਿਟੇਨ ਤੇ ਪੁਰਤਗਾਲ ਸਮੇਤ ਕਈ ਦੇਸ਼ਾਂ ਦੇ ਨਾਗਰਿਕਾਂ ਦੀ ਯਾਤਰਾ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਜਰਮਨੀ ਦੀ ਸਿਹਤ ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਏਜੰਸੀ ਰਾਬਰਟ ਕੋਚ ਇੰਸਟੀਚਿਊਟ (RKI) ਨੇ ਕਿਹਾ ਕਿ ਭਾਰਤ, ਬ੍ਰਿਟੇਨ ਤੋਂ ਇਲਾਵਾ ਤਿੰਨ ਹੋਰ ਦੇਸ਼ਾਂ ਦੇ ਨਾਗਰਿਕਾਂ 'ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ।
ਇੰਸਟੀਚਿਊਟ ਨੇ ਕਿਹਾ ਕਿ ਨੇਪਾਲ, ਰੂਸ ਨੂੰ ਵੀ ਪਾਬੰਦੀਆਂ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ। ਇਨ੍ਹਾਂ ਨੂੰ ਵਾਇਰਲ ਵੇਰੀਐਂਟ ਕੰਟਰੀਜ਼ ਦੀ ਥਾਂ ਵੱਧ ਮਾਮਲੇ ਵਾਲੇ ਦੇਸ਼ਾਂ ਦੀ ਸੂਚੀ 'ਚ ਰੱਖਿਆ ਜਾਵੇਗਾ। ਯੂਰਪੀਅਨ ਯੂਨੀਅਨ ਦੇ ਬਹੁਤੇ ਦੇਸ਼ਾਂ 'ਚ ਭਾਰਤੀਆਂ ਦੀ ਯਾਤਰਾ ਉੱਤੇ ਪਹਿਲਾਂ ਪਾਬੰਦੀ ਸੀ, ਜਿਸ ਨੂੰ ਹੁਣ ਹਟਾਇਆ ਜਾ ਰਿਹਾ ਹੈ।
ਪਾਬੰਦੀ ਨੂੰ ਹਟਾਉਣ ਨਾਲ ਇਹ ਅਸਰ ਹੋਵੇਗਾ ਕਿ ਜਰਨਮੀ ਦੇ ਵਾਸੀ ਜਾਂ ਨਾਗਰਿਕ ਨਾ ਹੋਣ 'ਤੇ ਵੀ ਇਨ੍ਹਾਂ ਦੇਸ਼ਾਂ ਦੀ ਯਾਤਰਾ ਕੀਤੀ ਜਾ ਸਕੇਗੀ। ਹਾਲਾਂਕਿ ਉਨ੍ਹਾਂ ਨੂੰ ਕੁਆਰੰਟੀਨ ਤੇ ਟੈਸਟਿੰਗ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਜਰਮਨੀ ਨੇ ਇਸ ਤੋਂ ਪਹਿਲਾਂ ਵਾਇਰਸ ਵੇਰੀਐਂਟ ਕੰਟਰੀ ਦੀ ਪਾਲਿਸੀ ਅਪਣਾਈ ਸੀ, ਜਿਸ ਤਹਿਤ ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਪ੍ਰਭਾਵਿਤ ਇਨ੍ਹਾਂ ਦੇਸ਼ਾਂ ਦੇ ਯਾਤਰੀਆਂ ਦੇ ਜਰਮਨੀ 'ਚ ਦਾਖਲ ਹੋਣ 'ਤੇ ਪਾਬੰਦੀ ਸੀ।
ਪਰ ਜਰਮਨ ਦੇ ਸਿਹਤ ਮੰਤਰੀ ਜੇਨਸ ਪੈਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਡੈਲਟਾ ਵੇਰੀਐਂਟ ਦੇਸ਼ 'ਚ ਤੇਜ਼ੀ ਨਾਲ ਸਰਗਰਮ ਹੋ ਰਿਹਾ ਹੈ। ਇਸ ਲਈ ਇਸ ਰੂਪ ਨਾਲ ਵੱਧ ਪ੍ਰਭਾਵਿਤ ਦੇਸ਼ਾਂ ਦੇ ਯਾਤਰੀਆਂ 'ਤੇ ਪਾਬੰਦੀ ਹਟਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਟੀਕੇ ਡੈਲਟਾ ਵੇਰੀਐਂਟ ਵਿਰੁੱਧ ਪ੍ਰਭਾਵਸ਼ਾਲੀ ਪਾਏ ਗਏ ਹਨ। ਇਸ ਲਈ ਅਸੀਂ ਪਾਬੰਦੀ ਹਟਾਉਣ ਦਾ ਫੈਸਲਾ ਕਰ ਰਹੇ ਹਾਂ।
ਚਾਂਸਲਰ ਐਂਜਲਾ ਮਾਰਕੇਲ ਨੇ ਵੀ ਸ਼ੁੱਕਰਵਾਰ ਨੂੰ ਆਪਣੀ ਲੰਡਨ ਫੇਰੀ ਦੌਰਾਨ ਸੰਕੇਤ ਦਿੱਤਾ ਸੀ ਕਿ ਜਰਮਨੀ ਡੈਲਟਾ ਵੇਰੀਐਂਟ ਬਾਰੇ ਆਪਣੀ ਨੀਤੀ ਬਦਲ ਸਕਦਾ ਹੈ। ਪਿਛਲੇ ਮਹੀਨੇ ਮਾਰਕੇਲ ਨੇ ਬ੍ਰਿਟੇਨ ਤੋਂ ਆਉਣ ਵਾਲੇ ਯਾਤਰੀਆਂ ਲਈ ਸਖਤ ਪਾਬੰਦੀਆਂ ਦੇ ਨਾਲ ਇਕ ਲੰਬੀ ਕੁਆਰੰਟੀਨ ਮਿਆਦ ਦੀ ਘੋਸ਼ਣਾ ਕੀਤੀ ਸੀ, ਕਿਉਂਕਿ ਉਸ ਸਮੇਂ ਦੇਸ਼ 'ਚ ਡੈਲਟਾ ਵੇਰੀਐਂਟ ਦੇ ਮਾਮਲੇ ਵੱਧ ਰਹੇ ਸਨ।
ਉਨ੍ਹਾਂ ਕਿਹਾ ਸੀ ਕਿ ਟ੍ਰੈਵਲ ਐਡਵਾਇਜ਼ਰੀ ਨੂੰ ਨਰਮ ਕੀਤਾ ਜਾਵੇਗਾ ਅਤੇ ਸਿਹਤ ਮਾਹਰਾਂ ਦੀ ਸਲਾਹ ਦੇ ਅਧਾਰ 'ਤੇ ਇਸ ਲਈ ਫ਼ੈਸਲਾ ਲਿਆ ਜਾਵੇਗਾ। ਅਜਿਹੀ ਸਥਿਤੀ 'ਚ ਉਨ੍ਹਾਂ ਯਾਤਰੀਆਂ ਲਈ ਰਾਹ ਸਾਫ਼ ਹੋ ਸਕਦਾ ਹੈ, ਜਿਨ੍ਹਾਂ ਨੇ ਜਰਮਨੀ 'ਚ ਦੋਵੇਂ ਕੋਰੋਨਾ ਟੀਕੇ ਲਗਵਾ ਲਏ ਹਨ।
ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਪੈਣ ਮਗਰੋਂ ਹਟਣ ਲੱਗੀ ਵਿਦੇਸ਼ੀ ਯਾਤਰਾ ਤੋਂ ਪਾਬੰਦੀ
ਏਬੀਪੀ ਸਾਂਝਾ
Updated at:
06 Jul 2021 11:26 AM (IST)
ਜਰਮਨ ਸਰਕਾਰ ਨੇ ਕੋਰੋਨਾ ਦੇ ਡੈਲਟਾ ਵੇਰੀਐਂਟ ਤੋਂ ਪ੍ਰਭਾਵਿਤ ਹੋਏ ਭਾਰਤ, ਬ੍ਰਿਟੇਨ ਤੇ ਪੁਰਤਗਾਲ ਸਮੇਤ ਕਈ ਦੇਸ਼ਾਂ ਦੇ ਨਾਗਰਿਕਾਂ ਦੀ ਯਾਤਰਾ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਜਰਮਨੀ ਦੀ ਸਿਹਤ ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
7_am_flight_pkg
NEXT
PREV
Published at:
06 Jul 2021 11:26 AM (IST)
- - - - - - - - - Advertisement - - - - - - - - -