ਨਵੀਂ ਦਿੱਲੀ: ਰੇਲਵੇ ਨੇ 1 ਜੂਨ ਤੋਂ ਦੇਸ਼ ਭਰ ਵਿੱਚ 100 ਹੋਰ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਸਮੇਂ ਦੇਸ਼ ਭਰ ‘ਚ ਫਸੇ ਲੋਕਾਂ ਨੂੰ ਕੱਢਣ ਦੀ ਇੰਨੀ ਬੇਚੈਨੀ ਹੈ ਕਿ IRCTC ‘ਤੇ ਰਿਜ਼ਰਵੈਸ਼ਨ ਸ਼ੁਰੂ ਹੋਣ ਦੇ ਕੁਝ ਘੰਟਿਆਂ ਵਿਚ ਹੀ ਲੱਖਾਂ ਟਿਕਟਾਂ ਵਿੱਕ ਗਈਆਂ। ਇਸ ਦੌਰਾਨ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੁਝ ਹੋਰ ਰੇਲ ਗੱਡੀਆਂ ਚਲਾਈਆਂ ਜਾਣਗੀਆਂ ਅਤੇ ਇੰਨਾ ਹੀ ਨਹੀਂ ਰੇਲਵੇ ਸਟੇਸ਼ਨਾਂ ਦੇ ਟਿਕਟ ਕਾਊਂਟਰਸ ‘ਤੇ ਵੀ ਜਲਦੀ ਹੀ ਬੁਕਿੰਗ ਸ਼ੁਰੂ ਹੋ ਜਾਵੇਗੀ। ਦੇਸ਼ ਭਰ ਦੇ ਕਰੋੜਾਂ ਰੇਲਵੇ ਯਾਤਰੀਆਂ ਲਈ ਇਹ ਬਹੁਤ ਹੀ ਖੁਸ਼ੀ ਦੀ ਖ਼ਬਰ ਹੈ। ਕੁਝ ਘੰਟਿਆਂ ਵਿੱਚ 4 ਲੱਖ ਤੋਂ ਵੱਧ ਵਿਕ ਗਈਆਂ ਰੇਲਵੇ ਟਿਕਟ: ਸਵੇਰੇ 10 ਵਜੇ ਦੇ ਕਰੀਬ ਆਈਆਰਸੀਟੀਸੀ ਦੀ ਵੈਬਸਾਈਟ ਅਤੇ ਐਪ ਰਾਹੀਂ 1 ਜੂਨ ਤੋਂ ਸ਼ੁਰੂ ਹੋਣ ਵਾਲੀਆਂ 200 ਜੋੜ ਮੇਲ-ਐਕਸਪ੍ਰੈੱਸ ਗੱਡੀਆਂ ਦੀ ਬੁਕਿੰਗ ਸ਼ੁਰੂ ਹੋ ਗਈ, ਲੱਖਾਂ ਟਿਕਟਾਂ ਵਿਕ ਗਈਆਂ। ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ 'ਪਿਛਲੇ ਢਾਈ ਘੰਟਿਆਂ ਵਿੱਚ ਸੈਕਿੰਡ ਕਲਾਸ ਪੈਸੇਂਜਰ ਟ੍ਰੇਨਾਂ 4 ਲੱਖ ਤੋਂ ਵੱਧ ਟਿਕਟਾਂ ਵੇਚੀਆਂ ਗਈਆਂ, ਜੋ 1 ਜੂਨ ਤੋਂ ਸ਼ੁਰੂ ਹੋ ਰਹੀਆਂ ਹਨ। ਇੰਨੇ ਸਾਰੇ ਲੋਕ ਘਰ ਜਾਣਾ ਚਾਹੁੰਦੇ ਹਨ ਤੇ ਬਹੁਤ ਸਾਰੇ ਲੋਕ ਸ਼ਹਿਰਾਂ ਵੱਲ ਆਪਣੇ ਕੰਮ ਲਈ ਪਰਤਣਾ ਚਾਹੁੰਦੇ ਹਨ, ਜੋ ਕਿ ਬਹੁਤ ਵਧੀਆ ਸੰਕੇਤ ਹੈ।” ਇਸ ਤੋਂ ਪਹਿਲਾਂ, ਰੇਲਵੇ ਨੇ ਦੱਸਿਆ ਕਿ 73 ਯਾਤਰੀ ਰੇਲ ਗੱਡੀਆਂ ਲਈ ਕੁੱਲ 1,49,025 ਟਿਕਟਾਂ ਬੁੱਕ ਕੀਤੀਆਂ ਗਈਆਂ ਹਨ, ਜਿਨ੍ਹਾਂ ਚੋਂ ਕੁੱਲ 2,90,510 ਯਾਤਰੀਆਂ ਨੂੰ ਬੁੱਕ ਕੀਤਾ ਗਿਆ ਹੈ। ਦੂਜੇ ਪਾਸੇ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਐਲਾਨ ਕੀਤਾ ਹੈ ਕਿ ਸ਼ੁੱਕਰਵਾਰ ਤੋਂ ਦੇਸ਼ ਭਰ ਦੇ ਲਗਪਗ 1.7 ਲੱਖ ਸਾਂਝੇ ਸੇਵਾ ਕੇਂਦਰਾਂ ਤੋਂ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੇ 2-3 ਦਿਨਾਂ ਵਿਚ ਰੇਲਵੇ ਸਟੇਸ਼ਨਾਂ ਦੇ ਕਾਊਂਟਰ ਤੋਂ ਟਿਕਟਾਂ ਦੀ ਬੁਕਿੰਗ ਵੀ ਸ਼ੁਰੂ ਹੋ ਜਾਵੇਗੀ। ਗੋਇਲ ਨੇ ਕਿਹਾ ਹੈ ਕਿ ਰੇਲਵੇ ਮੰਤਰਾਲਾ ਇਸ ਲਈ ਇੱਕ ਪ੍ਰੋਟੋਕੋਲ ਤਿਆਰ ਕਰ ਰਿਹਾ ਹੈ। ਰੇਲ ਮੰਤਰੀ ਵੱਲੋਂ ਸਭ ਤੋਂ ਵੱਡਾ ਐਲਾਨ ਇਹ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਕਈ ਗੱਡੀਆਂ ਦਾ ਐਲਾਨ ਹੋਣ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਹੈ ਕਿ ਹੁਣ ਰੇਲਵੇ ਸਟੇਸ਼ਨਾਂ ‘ਤੇ ਦੁਕਾਨਾਂ ਵੀ ਚੱਲਣ ਦੀ ਇਜਾਜ਼ਤ ਦਿੱਤੀ ਗਈ ਹੈ। ਫਿਲਹਾਲ, ਸਿਰਫ ਟੇਕਵੇਅਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904