ਨਵੀਂ ਦਿੱਲੀ: ਦੁਨੀਆ ਭਰ ਵਿੱਚ 6 ਕਰੋੜ ਤੋਂ ਵੱਧ ਲੋਕ ਕੋਰੋਨਾਵਾਇਰਸ ਸੰਕਰਮਿਤ ਹੋ ਚੁਕੇ ਹਨ। ਉਥੇ ਹੀ ਕੋਰੋਨਾ ਜਾਨਵਰਾਂ ਵਿੱਚ ਵੀ ਦਿਖਾਈ ਦੇ ਰਿਹਾ ਹੈ। ਹਾਲ ਹੀ ਵਿੱਚ, ਸਪੇਨ ਦੇ ਬਾਰਸੀਲੋਨਾ ਚਿੜੀਆਘਰ ਵਿੱਚ ਕੁਝ ਜਾਨਵਰਾਂ ਵਿੱਚ ਕੋਰੋਨਾ ਦੇ ਲੱਛਣ ਦਿਖਾਈ ਦਿੱਤੇ। ਜਿਸ ਤੋਂ ਬਾਅਦ ਸ਼ੇਰਾਂ ਦੇ ਸੰਕਰਮਣ ਦੇ ਟੈਸਟ ਕੀਤੇ ਗਏ ਤੇ ਉਹ ਕੋਰੋਨਾ ਸੰਕਰਮਿਤ ਪਾਏ ਗਏ ਹਨ।


ਬਾਰਸੀਲੋਨਾ ਚਿੜੀਆਘਰ ਦੇ ਵੈਟਰਨਰੀ ਅਥਾਰਟੀ ਦੇ ਅਨੁਸਾਰ ਜ਼ਾਲਾ, ਨੀਮਾ ਅਤੇ ਰਨ ਰਨ ਨਾਮ ਦੀਆਂ ਤਿੰਨ ਸ਼ੇਰਨੀ ਅਤੇ ਕਿਮਬੇ ਨਾਮ ਦੇ ਸ਼ੇਰ ਨੂੰ ਕੋਰੋਨਾ ਪਾਇਆ ਗਿਆ ਹੈ। ਇਸ ਦੇ ਨਾਲ ਚਿੜੀਆਘਰ ਵਿੱਚ ਜਾਨਵਰਾਂ ਦੀ ਰਾਖੀ ਲਈ ਕੰਮ ਕਰ ਰਹੇ ਦੋ ਕਰਮਚਾਰੀ ਵੀ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਸ ਦੇ ਨਾਲ ਹੀ ਵੈਟਰਨਰੀ ਅਥਾਰਟੀਜ਼ ਦਾ ਕਹਿਣਾ ਹੈ ਕਿ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਸ਼ੇਰਾਂ 'ਚ ਇਹ ਲਾਗ ਕਿਵੇਂ ਆਇਆ।

Viral Video: Tiger ਲੈ ਰਿਹਾ ਟੱਬ ਬਾਥ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਬਾਰਸੀਲੋਨਾ ਦੀ ਵੈਟਰਨਰੀ ਸਰਵਿਸ ਨੇ ਨਿਊਯਾਰਕ ਦੇ ਬ੍ਰੌਨਕਸ ਚਿੜੀਆਘਰ ਵਿਖੇ ਆਪਣੇ ਸਾਥੀਆਂ ਨਾਲ ਸੰਪਰਕ ਕੀਤਾ, ਜਿਥੇ ਅਪ੍ਰੈਲ ਵਿੱਚ ਚਾਰ ਬਾਘ ਅਤੇ ਤਿੰਨ ਸ਼ੇਰ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਸੀ। ਇਹ ਇਕੋ ਚਿੜੀਆਘਰ ਹੈ ਜਿਸ 'ਚ ਵੱਡੀ ਗਿਣਤੀ 'ਚ ਜਾਨਵਰ ਸੰਕਰਮਿਤ ਪਾਏ ਗਏ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ