ਲੰਡਨ: ਬ੍ਰਿਟੇਨ ਦੇ ਰਾਜਕੁਮਾਰ ਹੈਰੀ (prince harry) ਤੇ ਉਸ ਦੀ ਪਤਨੀ ਮੇਗਨ ਮਰਕਲ (megan) ਨੇ ਬ੍ਰਿਟੇਨ ਦੇ ਚਾਰ ਅਖ਼ਬਾਰਾਂ ਨੂੰ ਬਲੈਕਲਿਸਟ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਅਖ਼ਬਾਰਾਂ ਨੇ ‘ਤਰਕਹੀਣ, ਝੂਠੀਆਂ ਤੇ ਅਪਮਾਨਜਨਕ’ ਖ਼ਬਰਾਂ ਪ੍ਰਕਾਸ਼ਤ ਕੀਤੀਆਂ। ਦ ਸਨ, ਡੇਲੀ ਮੇਲ, ਮਿਰਰ ਤੇ ਐਕਸਪ੍ਰੈਸ ਨੂੰ ਲਿਖੀ ਚਿੱਠੀ ‘ਚ ਜੋੜੇ ਨੇ ਕਿਹਾ ਕਿ ਇਨ੍ਹਾਂ ਅਖ਼ਬਾਰਾਂ ਨਾਲ ‘ਕੋਈ ਸਬੰਧ ਤੇ ਸ਼ਮੂਲੀਅਤ ਨਹੀਂ ਹੋਵੇਗੀ’।

ਫਾਇਨੈਂਸ਼ੀਅਲ ਟਾਈਮਜ਼ ਦੇ ਪੱਤਰਕਾਰ ਮਾਰਕ ਡੀ ਸਟੇਫਾਨੋ ਨੇ ਟਵਿੱਟਰ ‘ਤੇ ਪੱਤਰ ਸ਼ੇਅਰ ਕਰਦਿਆਂ ਲਿਖਿਆ, “ਇਹ ਨੀਤੀ ਆਲੋਚਨਾ ਤੋਂ ਭੱਜਣ ਲਈ ਨਹੀਂ ਹੈ। ਇਹ ਜਨਤਕ ਤੌਰ ‘ਤੇ ਗੱਲਬਾਤ ਨੂੰ ਰੋਕਣ ਜਾਂ ਸਹੀ ਰਿਪੋਰਟ ਨੂੰ ਦਬਾਉਣ ਲਈ ਨਹੀਂ।"

ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਅਖ਼ਬਾਰਾਂ ਨੂੰ ਆਪਣੇ ਫਾਇਦੇ ਤੇ ਖ਼ਬਰਾਂ ਨੂੰ ਵਿਗਾੜਣ ਲਈ ਨਹੀਂ ਵਰਤਣਾ ਚਾਹੁੰਦੇ। ਹਾਲਾਂਕਿ, ਅਖ਼ਬਾਰ ਨੇ ਇਸ ਪੱਤਰ ਨੂੰ ਮੀਡੀਆ ਦੇ ਵੱਡੇ ਹਿੱਸੇ ‘ਤੇ ਅਚਾਨਕ ਹਮਲਾ ਦੱਸਿਆ ਹੈ। ਹੈਰੀ ਤੇ ਮੇਗਨ ਨੇ ਇਸ ਸਾਲ ਦੇ ਸ਼ੁਰੂ ‘ਚ ਆਪਣੇ ਆਪ ਨੂੰ ਸ਼ਾਹੀ ਜ਼ਿੰਮੇਵਾਰੀਆਂ ਤੋਂ ਵੱਖ ਕਰਨ ਤੇ ਵਿੱਤੀ ਤੌਰ ‘ਤੇ ਸੁਤੰਤਰ ਜ਼ਿੰਦਗੀ ਜਿਉਣ ਦਾ ਐਲਾਨ ਕੀਤਾ ਸੀ।