ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਲੌਕਡਾਊਨ ਤਿੰਨ ਮਈ ਤਕ ਪੂਰੀ ਸਖ਼ਤੀ ਨਾਲ ਜਾਰੀ ਰਹੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਸ਼ਾਮ ਕਰਫ਼ਿਊ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਸਨ ਪਰ ਇਸ ਦਰਮਿਆਨ ਹੌਟਸਪੌਟ ਬਣੇ ਪਠਾਨਕੋਟ 'ਚ ਕਰਫ਼ਿਊ ਦੀਆਂ ਧੱਜੀਆਂ ਉੱਡੀਆਂ।
ਦਰਅਸਲ ਰਾਸ਼ਨ ਦੀ ਸਰਕਾਰੀ ਸਪਲਾਈ ਦੌਰਾਨ ਲੋਕ ਰਾਸ਼ਨ ਲੈਣ ਲਈ ਇਕ-ਦੂਜੇ ਤੋਂ ਵੱਧ ਕਾਹਲੇ ਨਜ਼ਰ ਆਏ। ਪਠਾਨਕੋਟ ਦੇ ਕੱਚਾ ਕੁਆਰਟਰ ਇਲਾਕੇ 'ਚ ਭੀੜ ਨੇ ਪੁਲਿਸ ਸਾਹਮਣੇ ਰਾਸ਼ਨ ਲਈ ਪੂਰੀ ਲੁੱਟ ਮਚਾਈ। ਰਾਸ਼ਨ ਦੇ ਬੈਗ ਲੈਣ ਲਈ ਏਨੀ ਵੱਡੀ ਗਿਣਤੀ ਲੋਕ ਇਕੱਠੇ ਹੋਏ ਕਿ ਸਮਾਜਿਕ ਦੂਰੀ ਤੇ ਕਰਫ਼ਿਊ ਦੀਆਂ ਹਿਦਾਇਤਾਂ ਦੀ ਰੱਜ ਕੇ ਉਲੰਘਣਾ ਹੋਈ।
ਅਜਿਹਾ ਉਸ ਇਲਾਕੇ 'ਚ ਹੋਇਆ ਜਿੱਥੇ ਕੋਰੋਨਾ ਪੌਜ਼ਟਿਵ ਦੀ ਮੌਤ ਮਗਰੋਂ ਉਸ ਦੇ ਸੰਪਰਕ 'ਚ ਆਏ ਨੂੰ ਕੁਆਰੰਟੀਨ ਕੀਤਾ ਗਿਆ ਹੈ।