ਗੁਹਾਟੀ: ਅਸਮ ਦੇ ਡਿਬਰੂਗੜ੍ਹ ਤੇ ਚਰਾਈਦੇਵ ਜ਼ਿਲ੍ਹਿਆਂ 'ਚ ਐਤਵਾਰ ਸਵੇਰੇ ਚਾਰ ਭਿਆਨਕ ਧਮਾਕੇ ਹੋਏ। ਪੁਲਿਸ ਨੇ ਦੱਸਿਆ ਕਿ ਤਿੰਨ ਧਮਾਕੇ ਡਿਬਰੂਗੜ੍ਹ ਤੇ ਇੱਕ ਚਰਾਈਦੇਵ 'ਚ ਹੋਇਆ। ਇਹ ਧਮਾਕੇ ਅਜਿਹੇ ਸਮੇਂ 'ਚ ਹੋਏ ਜਦ ਦੇਸ਼ ਗਣਤੰਤਰ ਦਿਵਸ ਦੇ ਜਸ਼ਨ ਮਨਾ ਰਿਹਾ ਸੀ।
ਡਿਬਰੂਗੜ੍ਹ ਜ਼ਿਲ੍ਹੇ 'ਚ ਇੱਕ ਧਮਾਕਾ ਗ੍ਰਾਹਮ ਬਾਜ਼ਾਰ 'ਚ ਹੋਇਆ ਤੇ ਦੂਸਰਾ ਏਟੀ ਰੋਡ 'ਤੇ ਇੱਕ ਗੁਰੂਦੁਆਰੇ ਦੇ ਪਿੱਛੇ ਹੋਇਆ। ਦੋਵੇਂ ਖੇਤਰ ਡਿਬਰੂਗੜ੍ਹ ਪੁਲਿਸ ਥਾਣੇ ਤਹਿਤ ਆਉਂਦੇ ਹਨ। ਪੁਲਿਸ ਨੇ ਦੱਸਿਆ ਕਿ ਹੋਰ ਧਮਾਕਾ ਦੁਲਿਆਜਨ ਤੇਲ ਸ਼ਹਿਰ 'ਚ ਹੋਇਆ।
ਇਸ ਤੋਂ ਇਲਾਵਾ ਇੱਕ ਹੋਰ ਧਮਾਕਾ ਚਰਾਈਦੇਵ ਜ਼ਿਲ੍ਹੇ ਦੇ ਸੋਨਾਰੀ ਪੁਲਿਸ ਥਾਣੇ ਤਹਿਤ ਆਉਣ ਵਾਲੇ ਇਲਾਕੇ ਤਿਅੋਕ ਘਾਟ 'ਚ ਹੋਇਆ। ਪੁਲਿਸ ਮੁਤਾਬਕ ਸੀਨੀਅਰ ਅਧਿਕਾਰੀ ਧਮਾਕਿਆਂ ਵਾਲੀਆਂ ਥਾਂਵਾਂ 'ਤੇ ਪਹੁੰਚੇ ਤੇ ਜ਼ਖਮੀਆਂ ਦੀ ਜਾਣਕਾਰੀ ਦੀ ਲਈ ਜਾ ਰਹੀ ਹੈ।