ਅੰਬਾਲਾ: ਫੇਸਬੁੱਕ ਜ਼ਰੀਏ ਠੱਗੀ ਦਾ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਫੈਸਬੁੱਕ ‘ਤੇ ਅਨੀਤਾ ਥੌਮਸ ਨਾਂ ਦੇ ਅਕਾਉਂਟ ਤੋਂ ਅੰਬਾਲਾ ‘ਚ ਮੋਬਾਈਲ ਦੀ ਦੁਕਾਨ ਚਲਾਉਣ ਵਾਲੇ ਸੁਭਾਸ਼ ਚੰਦਰ ਬੰਸਲ ਨੂੰ ਫਰੈਂਡ ਰਿਕੂਏਸਟ ਆਈ। ਹੌਲੀ-ਹੌਲੀ ਚੈਟ ਸ਼ੁਰੂ ਹੋ ਗਈ। ਖੁਦ ਨੂੰ ਅਮਰੀਕਾ ਦੀ ਦੱਸਣ ਵਾਲੀ ਔਰਤ ਨੇ ਬੰਸਲ ਨੂੰ ਕਹਾਣੀ ‘ਚ ਇਸ ਤਰੀਕੇ ਨਾਲ ਉਲਝਾਇਆ ਕਿ ਉਸ ਨੂੰ ਸਮਝ ਹੀ ਨਹੀਂ ਆਈ ਕਿ ਉਸ ਨੇ ਇੱਕ ਸਾਲ 41.20 ਲੱਖ ਰੁਪਏ ਗਵਾ ਲਏ ਹਨ।
ਇਸ ‘ਚ ਇਹ ਮਹਿਲਾ ਇਕੱਲੀ ਨਹੀਂ, ਪੂਰਾ ਗਰੋਹ ਸ਼ਾਮਲ ਸੀ। ਮਹਿਲਾ ਨੇ ਝਾਂਸਾ ਦਿੱਤਾ ਸੀ ਕਿ ਭਾਰਤੀ ਰੇਲਵੇ ‘ਚ ਕਾਂਟਰੈਕਟਰ ਪਿਤਾ ਦੀ ਐਕਸਡੈਂਟ ‘ਚ ਮੌਤ ਤੋਂ ਬਾਅਦ ਉਸ ਨੂੰ 7.18 ਕਰੋੜ ਮਿਲਣੇ ਹਨ। ਪੈਸੇ ਮਿਲਣ ਤੋਂ ਬਾਅਦ ਉਹ ਬੰਸਲ ਨੂੰ ਅੱਧੇ ਪੈਸੇ ਦੇਵੇਗੀ। ਇਸ ਦੌਰਾਨ ਇੱਕ ਠੱਗ ਨੇ ਵ੍ਹਟਸਐਪ ‘ਤੇ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦੀ ਡੀਪੀ ਲਾ ਰੱਖੀ ਸੀ।
ਠੱਗੀ ਹੋਣ ਤੋਂ ਬਾਅਦ ਜਦ ਬੰਸਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਦੀ ਇੱਕ ਗਲਤੀ ਕਾਰਨ ਇਨ੍ਹਾਂ ਆਰੋਪੀਆਂ ਨੂੰ ਕਾਬੂ ਕਰਨਾ ਹੋਰ ਵੀ ਔਖਾ ਹੋ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਫੋਨ ‘ਤੇ ਕਾਲ ਕਰਕੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ‘ਤੇ ਠੱਗੀ ਦੇ ਮਾਮਲੇ ‘ਚ ਐਫਆਈਆਰ ਦਰਜ ਹੋ ਰਹੀ ਹੈ, ਜਿਸ ਤੋਂ ਇਹ ਸਾਰੇ ਨੰਬਰ ਬੰਦ ਆ ਰਹੇ ਹਨ।
ਫੇਸਬੁੱਕ ਫਰੈਂਡ ਤੋਂ ਬਚਕੇ, 41 ਲੱਖ 'ਚ ਠੱਗੇ ਗਏ ਵਿਚਾਰੇ ਬਾਂਸਲ ਜੀ
ਏਬੀਪੀ ਸਾਂਝਾ
Updated at:
18 Mar 2020 01:42 PM (IST)
ਫੇਸਬੁੱਕ ਜ਼ਰੀਏ ਠੱਗੀ ਦਾ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਫੈਸਬੁੱਕ ‘ਤੇ ਅਨੀਤਾ ਥੌਮਸ ਨਾਂ ਦੇ ਅਕਾਉਂਟ ਤੋਂ ਅੰਬਾਲਾ ‘ਚ ਮੋਬਾਈਲ ਦੀ ਦੁਕਾਨ ਚਲਾਉਣ ਵਾਲੇ ਸੁਭਾਸ਼ ਚੰਦਰ ਬੰਸਲ ਨੂੰ ਫਰੈਂਡ ਰਿਕੂਏਸਟ ਆਈ। ਹੌਲੀ-ਹੌਲੀ ਚੈਟ ਸ਼ੁਰੂ ਹੋ ਗਈ।
- - - - - - - - - Advertisement - - - - - - - - -