ਫਰਾਂਸ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਮਾਲੀ 'ਚ ਇਕ ਦਰਜਨ ਅੱਤਵਾਦੀਆਂ ਨੂੰ ਮਾਰਿਆ ਹੈ। ਮਾਲੀ 'ਚ ਅਲ ਕਾਇਦਾ ਦੇ ਜੇਹਾਦੀ ਕਮਾਂਡਰ ਦੀ ਵੀ ਮਾਰੇ ਗਏ ਅੱਤਵਾਦੀਆਂ ਵਿਚ ਮੌਤ ਹੋ ਗਈ। ਫਰਾਂਸ ਦੀ ਫੌਜ ਨੇ ਹਮਲੇ ਤੋਂ ਬਾਅਦ ਐਲਾਨ ਕੀਤਾ ਕਿ ਇਸ ਦੇ ਫੌਜੀ ਹੈਲੀਕਾਪਟਰਾਂ ਨੇ ਮਾਲੀ 'ਚ ਅਲ ਕਾਇਦਾ ਨਾਲ ਜੁੜੇ ਇਕ ਜੇਹਾਦੀ ਕਮਾਂਡਰ ਨੂੰ ਮਾਰ ਦਿੱਤਾ।

ਮੰਗਲਵਾਰ ਨੂੰ ਸ਼ਊਰੁ 'ਤੇ ਕੀਤੇ ਗਏ ਇਸ ਅਭਿਆਨ 'ਚ ਆਰਵੀਆਈਐਮ ਨਾਮ ਦੀ ਅੱਤਵਾਦੀ ਸੰਗਠਨ ਦੇ ਬਾ-ਅਲ-ਮੂਸਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਮੂਸਾ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਸੂਚੀ 'ਚ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਹ ਕਈ ਹਮਲਿਆਂ ਲਈ ਜ਼ਿੰਮੇਵਾਰ ਸੀ। ਦੱਸ ਦੇਈਏ ਕਿ ਦੋ ਹਫਤੇ ਪਹਿਲਾਂ ਵੀ ਫਰਾਂਸ ਨੇ ਹਵਾਈ ਹਮਲੇ ਨਾਲ 50 ਤੋਂ ਵੱਧ ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ।

ਫਰਾਂਸ 'ਚ ਹਾਲ ਹੀ 'ਚ ਕਾਰਟੂਨ ਦੇ ਸੰਬੰਧ 'ਚ ਪੈਗੰਬਰ ਮੁਹੰਮਦ 'ਤੇ ਹਿੰਸਾ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਸੀ। 16 ਅਕਤੂਬਰ ਨੂੰ ਸੈਮੂਅਲ ਪੈਟੀ, ਇੱਕ ਮਿਡਲ ਸਕੂਲ ਅਧਿਆਪਕ ਨੂੰ 18 ਸਾਲ ਦੇ ਇੱਕ ਮੁਸਲਿਮ ਪ੍ਰਵਾਸੀ, ਅਬਦੁੱਲਾਖ ਅੰਜੋਰੋਵ ਨੇ ਪੈਰਿਸ ਦੇ ਨੇੜੇ ਇੱਕ ਸਕੂਲ ਦੇ ਅੰਦਰ ਮਾਰ ਦਿੱਤਾ। ਫਿਰ 29 ਅਕਤੂਬਰ ਨੂੰ 21 ਸਾਲਾ ਟਿਊਨੀਸ਼ਿਆ ਦੇ ਆਦਮੀ ਬ੍ਰਾਹਿਮ ਓਈਸਾਓਈ ਨੇ ਨੀਸ ਸ਼ਹਿਰ 'ਚ ਨੋਟਰੇਡੈਮ ਬੇਸਿਲਿਕਾ ਦੇ ਅੰਦਰ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ।

ਵੀਏਨਾ ਵਿੱਚ ਅੱਤਵਾਦੀ ਹਮਲੇ ਲਈ ਹਮਦਰਦੀ ਜ਼ਾਹਰ ਕਰਦਿਆਂ, ਮੇਂਕ੍ਰੋ ਨੇ ਕਿਹਾ, "ਫਰਾਂਸ ਤੋਂ ਬਾਅਦ, ਸਾਡੇ ਇੱਕ ਮਿੱਤਰ ਦੋਸਤ 'ਤੇ ਹਮਲਾ ਹੋਇਆ ਹੈ, ਇਹ ਸਾਡਾ ਯੂਰਪ ਹੈ, ਸਾਡੇ ਦੁਸ਼ਮਣਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਸ ਨਾਲ ਲੜ ਰਹੇ ਹਨ, ਅਸੀਂ ਨਹੀਂ ਝੁਕਾਂਗੇ।"