ਨਵੀਂ ਦਿੱਲੀ: ਦੇਸ਼ ਭਰ ‘ਚ ਕੋਰੋਨਾ ਮਹਾਮਾਰੀ ਦਾ ਸੰਕਟ ਬਰਕਰਾਰ ਹੈ। ਇਸ ਦਰਮਿਆਨ ਦੇਸ਼ਵਾਸੀ ਅੱਜ ਦੀਵਾਲੀ ਦਾ ਤਿਉਹਾਰ ਮਨਾਉਣ ਦੀ ਤਿਆਰੀ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਦੇਸ਼ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਪੀਐਮ ਮੋਦੀ ਨੇ ਕਿਹਾ, ‘ਸਾਰੇ ਦੇਸ਼ਵਾਸੀਆਂ ਨੂੰ ਦੀਵਾਲੀ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਤਿਉਹਾਰ ‘ਤੇ ਤੁਸੀਂ ਹੋਰ ਖੁਸ਼ ਰਹੋ। ਸਾਰੇ ਲੋਕ ਤੰਦਰੁਸਤ ਤੇ ਸਿਹਤਮੰਦ ਰਹਿਣ।‘





ਦੀਵਾਲੀ ਤੇ ਪ੍ਰਦੋਸ਼ ਕਾਲ ਦਾ ਸ਼ੁਭ ਮਹੂਰਤ ਸ਼ਾਮ 5 ਵੱਜ ਕੇ 33 ਮਿੰਟ ਤੋਂ ਰਾਤ 8 ਵੱਜ ਕੇ 12 ਮਿੰਟ ਤਕ, ਨਿਸ਼ਿਥ ਕਾਲ ਦਾ ਸ਼ੁੱਭ ਮਹੂਰਤ ਰਾਤ ਅੱਠ ਵੱਜ ਕੇ ਅੱਠ ਮਿੰਟ ਤੋਂ ਰਾਤ 10 10 ਵੱਜ ਕੇ 51 ਮਿੰਟ ਤਕ, ਮਹਾਨਿਸ਼ਿਥ ਕਾਲ ਦਾ ਸ਼ੁੱਭ ਮਹੂਰਤ ਰਾਤ 11 ਵੱਜ ਕੇ 39 ਮਿੰਟ ਤੋਂ 12 ਵੱਜ ਕੇ 32 ਮਿੰਟ ਤਕ ਤੇ ਸਿੰਘ ਲਗਨ ਦਾ ਸ਼ੁੱਭ ਮਹੂਰਤ ਰਾਤ 12 ਵੱਜ ਕੇ ਇਕ ਮਿੰਟ ਤੋਂ ਰਾਤ ਦੋ ਵੱਜ ਕੇ 19 ਮਿੰਟ ਤਕ ਹੈ।


ਸ਼ੇਅਰ ਬਜਾਰਾਂ ‘ਚ ਅੱਜ ਇਕ ਘੰਟੇ ਦਾ ਵਿਸ਼ੇਸ਼ ਦੀਵਾਲੀ ਮਹੂਰਤ ਕਾਰੋਬਾਰ ਹੋਵੇਗਾ। ਪ੍ਰਮੁੱਖ ਸ਼ੇਅਰ ਬਜਾਰ ਬੀਐਸਈ ਤੇ ਐਨਐਸਈ ‘ਚ ਅੱਜ ਮਹੂਰਤ ਕਾਰੋਬਾਰ ਸ਼ਾਮ ਛੇ ਵੱਜ ਕੇ 15 ਮਿੰਟ ਤੋਂ ਸ਼ਾਮ ਸੱਤ ਵੱਜ ਕੇ 15 ਮਿੰਟ ਤਕ ਹੋਵੇਗਾ।


ਦੀਵਾਲੀ ਤੋਂ ਇਕ ਦਿਨ ਪਹਿਲਾਂ ਪਾਕਿਸਤਾਨੀ ਗੋਲ਼ੀਬਾਰੀ ‘ਚ 5 ਜਵਾਨ ਸ਼ਹੀਦ, 6 ਨਾਗਰਿਕਾਂ ਦੀ ਮੌਤਾਂ, ਭਾਰਤ ਨੇ ਦਿੱਤਾ ਮੂਹ ਤੋੜ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ