ਨਵੀਂ ਦਿੱਲੀ: ਮੌਜੂਦਾ ਸਮੇਂ 'ਚ ਹਰ ਉਮਰ ਦੇ ਲੋਕਾਂ ਲਈ ਆਧਾਰ ਕਾਰਡ (Aadhaar Card) ਜ਼ਰੂਰੀ ਹੈ। ਤੁਸੀਂ ਆਪਣੇ ਬੱਚਿਆਂ ਦਾ ਵੀ ਆਧਾਰ ਕਾਰਡ ਬਣਾ ਸਕਦੇ ਹੋ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ, 12-ਅੰਕਾਂ ਦਾ ਆਧਾਰ ਕਾਰਡ ਲੋੜੀਂਦਾ ਹੈ, ਜਿਸ ਦੀ ਵਰਤੋਂ ਆਈਡੀ ਪਰੂਫ ਵਜੋਂ ਕੀਤੀ ਜਾ ਸਕਦੀ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਲੂ ਰੰਗ ਦਾ ਆਧਾਰ ਕਾਰਡ ਜਾਰੀ ਕੀਤਾ ਜਾਂਦਾ ਹੈ, ਜਿਸ ਨੂੰ ਬਾਲ ਆਧਾਰ ਕਾਰਡ ਕਿਹਾ ਜਾਂਦਾ ਹੈ।
ਹਾਲਾਂਕਿ, ਜੇਕਰ ਬਾਇਓਮੈਟ੍ਰਿਕ ਨੂੰ 5 ਸਾਲਾਂ ਬਾਅਦ ਅਪਡੇਟ ਨਹੀਂ ਕੀਤਾ ਜਾਂਦਾ ਤਾਂ ਇਸ ਨੂੰ ਅਵੈਧ ਮੰਨਿਆ ਜਾਂਦਾ ਹੈ। ਬੱਚੇ ਦੇ ਆਧਾਰ ਕਾਰਡ ਬਣਾਉਣ ਲਈ, ਬੱਚੇ ਦਾ ਜਨਮ ਸਰਟੀਫਿਕੇਟ ਤੇ ਮਾਪਿਆਂ ਵਿੱਚੋਂ ਕਿਸੇ ਇੱਕ ਦਾ ਆਧਾਰ ਕਾਰਡ ਜ਼ਰੂਰੀ ਹੁੰਦਾ ਹੈ।
UIDAI ਕਹਿੰਦਾ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਈ ਬਾਇਓਮੈਟ੍ਰਿਕਸ ਨਹੀਂ ਲਏ ਜਾਂਦੇ। ਉਨ੍ਹਾਂ ਦੇ ਯੂਆਈਡੀ ਦੀ ਪ੍ਰਕਿਰਿਆ ਉਨ੍ਹਾਂ ਦੇ ਮਾਪਿਆਂ ਦੀ ਯੂਆਈਡੀ ਨਾਲ ਜੁੜੀ ਜਨਸੰਖਿਆ ਜਾਣਕਾਰੀ ਤੇ ਚਿਹਰੇ ਦੀ ਫੋਟੋ ਦੇ ਅਧਾਰ ਉਤੇ ਕੀਤੀ ਜਾਂਦੀ ਹੈ। ਇਨ੍ਹਾਂ ਬੱਚਿਆਂ ਦਾ 5 ਤੇ 15 ਸਾਲ ਦੀ ਉਮਰ ਵਿੱਚ ਦਸ ਉਂਗਲਾਂ, ਆਇਰਿਸ ਤੇ ਚਿਹਰੇ ਦੀਆਂ ਤਸਵੀਰਾਂ ਦੇ ਬਾਇਓਮੈਟ੍ਰਿਕਸ ਨੂੰ ਅਪਡੇਟ ਕਰਾਉਣਾ ਹੋਵੇਗਾ।
ਇਹ ਦਸਤਾਵੇਜ਼ ਲੋੜੀਂਦੇ ਹਨ
ਬੱਚੇ ਦਾ ਜਨਮ ਸਰਟੀਫਿਕੇਟ ਜਾਂ ਸਕੂਲ ਆਈਡੀ
ਮਾਪਿਆਂ ਦੇ ਆਧਾਰ ਕਾਰਡ ਦੇ ਵੇਰਵੇ
ਹਸਪਤਾਲ ਤੋਂ ਛੁੱਟੀ ਦਾ ਫਾਰਮ
ਕਿੰਝ ਅਪਲਾਈ ਕੀਤਾ ਜਾਵੇ-
ਨਜ਼ਦੀਕੀ ਆਧਾਰ ਨਾਮਾਂਕਣ ਕੇਂਦਰ ਉਤੇ ਜਾਉ।
ਮਾਪਿਆਂ ਦੇ ਆਧਾਰ ਕਾਰਡ ਦੇ ਨਾਲ ਬੱਚੇ ਦਾ ਜਨਮ ਸਰਟੀਫਿਕੇਟ ਜ਼ਰੂਰੀ ਹੋਵੇਗਾ।
5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਬਾਇਓਮੈਟ੍ਰਿਕਸ ਨਹੀਂ ਲਈ ਜਾਵੇਗੀ।
ਬੱਚੇ ਦੇ ਆਧਾਰ ਨੂੰ ਮਾਪਿਆਂ ਦੇ ਆਧਾਰ ਕਾਰਡ ਨਾਲ ਜੋੜਿਆ ਜਾਵੇਗਾ।
ਆਧਾਰ ਲਈ ਅਪੌਇੰਟਮੈਂਟ ਬੁੱਕ ਕਰੋ
ਸਭ ਤੋਂ ਪਹਿਲਾਂ UIDAI ਦੀ ਵੈਬਸਾਈਟ ਉਤੇ ਜਾਉ।
ਇਸ ਤੋਂ ਬਾਅਦ ਆਧਾਰ ਰਜਿਸਟ੍ਰੇਸ਼ਨ ਲਿੰਕ 'ਤੇ ਕਲਿਕ ਕਰੋ।
ਇੱਥੇ ਕੁਝ ਵੇਰਵੇ ਜਿਵੇਂ ਕਿ ਬੱਚੇ ਦਾ ਨਾਮ, ਮਾਪਿਆਂ ਦਾ ਮੋਬਾਈਲ ਨੰਬਰ, ਈ-ਮੇਲ ਆਈਡੀ ਲੈਣਾ ਪੈਂਦਾ ਹੈ।
ਨਿੱਜੀ ਵੇਰਵੇ ਭਰਨ ਤੋਂ ਬਾਅਦ, ਤੁਹਾਨੂੰ ਅਪੌਇੰਟਮੈਂਟ ਫਿਕਸਡ ਬਟਨ ਉਤੇ ਕਲਿਕ ਕਰਨਾ ਪਏਗਾ।
ਇਸ ਦੇ ਲਈ ਕੋਈ ਚਾਰਜ ਨਹੀਂ ਲਿਆ ਜਾਵੇਗਾ।
ਘਰ ਬੈਠਿਆਂ ਹੀ ਬਣਵਾਓ ਬੱਚੇ ਦਾ ਆਧਾਰ ਕਾਰਡ, ਜਾਣੋ ਪੂਰੀ ਪ੍ਰਕਿਰਿਆ
ਏਬੀਪੀ ਸਾਂਝਾ
Updated at:
28 Sep 2021 01:13 PM (IST)
ਮੌਜੂਦਾ ਸਮੇਂ 'ਚ ਹਰ ਉਮਰ ਦੇ ਲੋਕਾਂ ਲਈ ਆਧਾਰ ਕਾਰਡ (Aadhaar Card) ਜ਼ਰੂਰੀ ਹੈ। ਤੁਸੀਂ ਆਪਣੇ ਬੱਚਿਆਂ ਦਾ ਵੀ ਆਧਾਰ ਕਾਰਡ ਬਣਾ ਸਕਦੇ ਹੋ।
child_aadhaar
NEXT
PREV
Published at:
28 Sep 2021 01:13 PM (IST)
- - - - - - - - - Advertisement - - - - - - - - -