India Coronavirus Updates: ਦੇਸ਼ 'ਚ ਹੁਣ ਵੱਡੀ ਗਿਣਤੀ 'ਚ ਜਾਨਲੇਵਾ ਕੋਰੋਨਾ ਵਾਇਰਸ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ 'ਚ ਦੇਸ਼ ਵਿੱਚ ਕੋਰੋਨਾ ਦੇ 18 ਹਜ਼ਾਰ 795 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 179 ਲੋਕਾਂ ਦੀ ਮੌਤ ਹੋ ਗਈ। ਵੱਡੀ ਗੱਲ ਇਹ ਹੈ ਕਿ 201 ਦਿਨਾਂ ਬਾਅਦ ਦੇਸ਼ 'ਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ 20 ਹਜ਼ਾਰ ਤੋਂ ਘੱਟ ਰਹੀ ਹੈ। ਜਾਣੋ ਅੱਜ ਦੇਸ਼ 'ਚ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ?


26 ਹਜ਼ਾਰ 30 ਲੋਕ ਠੀਕ ਹੋਏ


ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਅਨੁਸਾਰ ਦੇਸ਼ 'ਚ ਪਿਛਲੇ 24 ਘੰਟਿਆਂ 'ਚ 26 ਹਜ਼ਾਰ 30 ਲੋਕ ਠੀਕ ਹੋਏ ਹਨ। ਇਸ ਤੋਂ ਬਾਅਦ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 3 ਕਰੋੜ 29 ਲੱਖ 58 ਹਜ਼ਾਰ 002 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਐਕਟਿਵ ਮਾਮਲੇ ਘੱਟ ਕੇ 2 ਲੱਖ 92 ਹਜ਼ਾਰ 206 ਰਹਿ ਗਏ ਹਨ। ਅੰਕੜਿਆਂ ਦੇ ਅਨੁਸਾਰ ਹੁਣ ਤਕ ਦੇਸ਼ 'ਚ ਕੋਰੋਨਾ ਦੇ 3 ਕਰੋੜ 36 ਲੱਖ 97 ਹਜ਼ਾਰ 581 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ ਹੁਣ ਤਕ ਕੋਰੋਨਾ ਕਾਰਨ 4 ਲੱਖ 47 ਹਜ਼ਾਰ 373 ਲੋਕਾਂ ਦੀ ਮੌਤ ਹੋ ਚੁੱਕੀ ਹੈ।






ਬੀਤੇ ਦਿਨੀਂ ਦੇਸ਼ 'ਚ 1 ਕਰੋੜ ਤੋਂ ਵੱਧ ਟੀਕੇ ਲੱਗੇ


ਬੀਤੇ ਦਿਨੀਂ ਦੇਸ਼ 'ਚ 1 ਕਰੋੜ ਤੋਂ ਵੱਧ ਕੋਰੋਨਾ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ। ਕੇਂਦਰੀ ਸਿਹਤ ਮੰਤਰੀ ਨੇ ਟਵੀਟ ਕਰਕੇ ਕਿਹਾ, "ਦੇਸ਼ ਨੂੰ ਵਧਾਈ, ਅਸੀਂ 1 ਕਰੋੜ ਹੋਰ ਕੋਰੋਨਾ ਟੀਕੇ ਲਗਾਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਕੋਰੋਨਾ ਨੂੰ ਹਰਾਉਣ ਵੱਲ ਵੱਧ ਰਿਹਾ ਹੈ। 5ਵੀਂ ਵਾਰ 1 ਕਰੋੜ ਤੋਂ ਵੱਧ ਟੀਕਿਆਂ ਦਾ ਰਿਕਾਰਡ ਪ੍ਰਾਪਤ ਕੀਤਾ। ਦੇਸ਼ 'ਚ ਟੀਕਿਆਂ ਦੀ ਗਿਣਤੀ 86 ਕਰੋੜ ਨੂੰ ਪਾਰ ਕਰ ਗਈ ਹੈ।"


ਕੇਰਲ 'ਚ 11 ਹਜ਼ਾਰ 699 ਨਵੇਂ ਕੇਸ ਸਾਹਮਣੇ ਆਏ


ਦੱਸ ਦੇਈਏ ਕਿ ਦੱਖਣੀ ਸੂਬੇ ਕੇਰਲਾ 'ਚ ਦੇਸ਼ ਦੇ ਸਾਰੇ ਸੂਬਿਆਂ ਦੇ ਮੁਕਾਬਲੇ ਸੱਭ ਤੋਂ ਵੱਧ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ 'ਚ ਕੇਰਲ ਵਿੱਚ ਕੋਰੋਨਾ ਵਾਇਰਸ ਦੇ 11 ਹਜ਼ਾਰ 699 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 58 ਲੋਕਾਂ ਦੀ ਮੌਤ ਹੋ ਗਈ। ਕੇਰਲ 'ਚ ਬੀਤੇ ਦਿਨੀਂ 17 ਹਜ਼ਾਰ 763 ਲੋਕ ਠੀਕ ਵੀ ਹੋਏ ਹਨ।


ਸੂਬੇ 'ਚ ਐਕਟਿਵ ਕੇਸ : 1 ਲੱਖ 57 ਹਜ਼ਾਰ 158


ਕੁੱਲ ਠੀਕ ਹੋਏ ਲੋਕ : 44 ਲੱਖ 59 ਹਜ਼ਾਰ 193


ਕੁੱਲ ਮੌਤਾਂ : 24 ਹਜ਼ਾਰ 661


ਇਹ ਵੀ ਪੜ੍ਹੋ: ਬੰਦ ਹੋ ਜਾਏਗਾ Whatsapp! 1 ਨਵੰਬਰ ਤੋਂ ਇਨ੍ਹਾਂ Android ਤੇ iPhone 'ਚ ਕੰਮ ਨਹੀਂ ਕਰੇਗਾ WhatsApp


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904